ਅੰਮ੍ਰਿਤਸਰ। ਪੰਜਾਬ ‘ਚ ਸਰਹੱਦ ‘ਤੇ ਇੱਕ ਹੋਰ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ। ਅਟਾਰੀ ਸਰਹੱਦ ‘ਤੇ ਅਫਗਾਨਿਸਤਾਨ ਤੋੰ ਬੁੱਧਵਾਰ ਨੂੰ ਆਏ ਇੱਕ ਟਰੱਕ ਦੀ ਜਾੰਚ ਦੇ ਦੌਰਾਨ 900 ਗ੍ਰਾਮ RDX ਦੀ ਬਰਾਮਦਗੀ ਹੋਈ ਹੈ। ਇਹ ਟਰੱਕ ਬੁੱਧਵਾਰ ਨੂੰ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਤੋੰ ਆਏ ਡਰਾਈ ਫਰੂਟ ਦੇ ਦੂਜੇ ਟਰੱਕਾੰ ਦੇ ਨਾਲ ਅਟਾਰੀ ਸਰਹੱਦ ‘ਤੇ ਪਹੁੰਚਿਆ ਸੀ।
ਕਸਟਮ ਅਧਿਕਾਰੀਆੰ ਨੂੰ ਇਸ ਟਰੱਕ ਦੀ ਸਕੈਨਿੰਗ ਦੇ ਦੌਰਾਨ ਇਸ ਵਿੱਚ ਵਿਸਫੋਟਕ ਹੋਣ ਦੇ ਸੰਕੇਤ ਮਿਲੇ। ਜਾੰਚ ਕਰਨ ‘ਤੇ 900 ਗ੍ਰਾਮ RDX ਦੀ ਬਰਾਮਦਗੀ ਹੋਈ। ਇਸ ਤੋੰ ਬਾਅਦ ਟਰੱਕ ਦੇ ਚਾਲਕ ਨੂੰ ਹਿਰਾਸਤ ‘ਚ ਲੈ ਲਿਆ ਗਿਆ, ਜਿਸ ਤੋੰ ਪੁੱਛਗਿੱਛ ਕੀਤੀ ਜਾ ਰਹੀ ਹੈ।
48 ਘੰਟਿਆੰ ‘ਚ ਲਗਾਤਾਰ ਦੂਜੀ ਸਾਜ਼ਿਸ਼ ਦਾ ਪਰਦਾਫਾਸ਼
ਅੰਮ੍ਰਿਤਸਰ ‘ਚ ਹੀ 15 ਅਗਸਤ ਦੀ ਦੇਰ ਰਾਤ ਸ਼ਹਿਰ ਦੀ ਪਾਸ਼ ਕਲੋਨੀ ਰਣਜੀਤ ਐਵਨਿਊ ਦੇ ਸੀ-ਬਲਾਕ ‘ਚ ਮੋਟਰਸਾਈਕਲ ਸਵਾਰ 2 ਲੋਕਾੰ ਵੱਲੋੰ CIA ਸਟਾਫ਼ ‘ਚ ਤੈਨਾਤ ਸਬ-ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਖੜ੍ਹੀ ਉਹਨਾੰ ਦੀ ਬੋਲੈਰੋ ਗੱਡੀ ‘ਚ IED ਲਗਾ ਕੇ ਉਹਨਾੰ ਨੂੰ ਜਾਨੋੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸਦਾ ਖੁਲਾਸਾ ਉਸ ਵਕਤ ਹੋਇਆ, ਜਦੋੰ ਪੁਲਿਸ ਅਧਿਕਾਰੀ ਦੀ ਗੱਡੀ ਨੂੰ ਸਾਫ਼ ਕਰਨ ਲਈ ਆਏ ਮੁੰਡੇ ਨੇ ਗੱਡੀ ਦੇ ਹੇਠਾੰ ਕੁਝ ਪਿਆ ਵੇਖਿਆ।
ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਜਿਸ ਤੋੰ ਬਾਅਦ ਬੰਬ ਨਿਰੋਧਕ ਦਸਤੇ ਦੇ ਜਵਾਨਾੰ ਨੇ IED ਨੂੰ ਗੱਡੀ ਤੋੰ ਵੱਖ ਕਰਕੇ ਦੂਰ ਸੁੰਨਸਾਨ ਇਲਾਕੇ ਵਿੱਚ ਰੱਖਿਆ। ਇਹ ਘਟਨਾ CCTV ਵਿੱਚ ਕੈਦ ਹੋਈ ਸੀ। 2 ਨਕਾਬਪੋਸ਼ਾੰ ਨੇ ਇਹ ਸਾਜ਼ਿਸ਼ ਰਚੀ ਸੀ, ਜਿਸ ਤੋੰ ਬਾਅਦ ਦੋਵੇੰ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸਨ। ਪਰ ਦਿੱਲੀ ਤੋੰ ਇਹਨਾੰ ਨੂੰ ਪੁਲਿਸ ਨੇ ਧਰ ਦਬੋਚਿਆ।