Home CRIME RTI ਤਹਿਤ ਜਾਣਕਾਰੀ ਦੇਣ ਲਈ ਪੰਚਾਇਤ ਸਕੱਤਰ ਨੇ ਮੰਗੀ ਰਿਸ਼ਵਤ...ਵਿਜੀਲੈੰਸ ਨੇ ਰੰਗੇ...

RTI ਤਹਿਤ ਜਾਣਕਾਰੀ ਦੇਣ ਲਈ ਪੰਚਾਇਤ ਸਕੱਤਰ ਨੇ ਮੰਗੀ ਰਿਸ਼ਵਤ…ਵਿਜੀਲੈੰਸ ਨੇ ਰੰਗੇ ਹੱਥੀੰ ਕੀਤਾ ਕਾਬੂ

September 11, 2022
(Chandigarh)

ਪੰਜਾਬ ਵਿਜੀਲੈਂਸ ਬਿਓਰੋ ਨੇ ਪਟਿਆਲਾ ਦੇ ਪਿੰਡ ਹਰਿਆਉ ਖੁਰਦ ਦੇ ਏਪੀਆਈ-ਕਮ-ਪੰਚਾਇਤ ਸਕੱਤਰ ਜਰਨੈਲ ਸਿੰਘ ਨੂੰ 6000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪੰਚਾਇਤ ਵਿਭਾਗ ਦੇ ਮੁਲਾਜ਼ਮ ਜਰਨੈਲ ਸਿੰਘ ਨੂੰ ਪਾਤੜਾਂ ਦੇ ਪਿੰਡ ਅਜੈਬ ਸਿੰਘ ਦੀ ਸ਼ਿਕਾਇਤ ‘ਤੇ ਕਾਬੂ ਕੀਤਾ ਗਿਆ ਹੈ।

ਵਿਕਾਸ ਕਾਰਜਾਂ ਦਾ ਰਿਕਾਰਡ ਦੇਣ ਬਦਲੇ ਮੰਗੀ ਰਿਸ਼ਵਤ

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਪੰਚਾਇਤ ਸਕੱਤਰ ਆਰ.ਟੀ.ਆਈ. ਕਾਨੂੰਨ ਤਹਿਤ ਉਸਦੇ ਪਿੰਡ ਵਿੱਚ ਗ੍ਰਾਮ ਪੰਚਾਇਤ ਦੁਆਰਾ ਕੀਤੇ ਗਏ ਵਿਕਾਸ ਕਾਰਜਾਂ ਨਾਲ ਸਬੰਧਤ ਕੁਝ ਰਿਕਾਰਡ ਦੇਣ ਬਦਲੇ ਉਸ ਤੋਂ 6,000 ਰੁਪਏ ਮੰਗ ਕਰ ਰਿਹਾ ਹੈ ਜਦਕਿ ਇਸੇ ਮਾਮਲੇ ਵਿੱਚ ਇਹ ਰਿਕਾਰਡ ਦੇਣ ਲਈ ਪਹਿਲਾਂ ਹੀ 4,000 ਰੁਪਏ ਉਸ ਕੋਲੋਂ ਲੈ ਚੁੱਕਾ ਹੈ।

ਵਿਜੀਲੈੰਸ ਨੇ ਜਾਲ ਵਿਛਾ ਕੇ ਫੜਿਆ

ਸ਼ਿਕਾਇਤਕਰਤਾ ਵੱਲੋਂ ਦਿੱਤੀ ਸੂਚਨਾ ਦੀ ਪੜਤਾਲ ਕਰਨ ਉਪਰੰਤ ਪਟਿਆਲਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਪੰਚਾਇਤ ਸਕੱਤਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 6000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments