September 11, 2022
(Mansa)
ਮੂਸੇਵਾਲਾ ਕਤਲ ਕੇਸ ‘ਚ ਗੈੰਗਸਟਰ ਦੀਪਕ ਮੁੰਡੀ ਦੀ ਗ੍ਰਿਫ਼ਤਾਰੀ ਤੋੰ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੂਸਾ ਪਿੰਡ ‘ਚ ਲੋਕਾੰ ਨੂੰ ਸੰਬੋਧਿਤ ਕਰਦੇ ਹੋਏ ਉਹਨਾੰ ਨੇ ਕਿਹਾ ਕਿ ਕਾਤਲਾੰ ਦੀ ਗ੍ਰਿਫ਼ਤਾਰੀ ਨਾਲ ਕੋਈ ਫ਼ਾਇਦਾ ਨਹੀੰ, ਬਲਕਿ ਗੋਲੀ ਦਾ ਜਵਾਬ ਗੋਲੀ ਨਾਲ ਹੀ ਦੇਣਾ ਚਾਹੀਦਾ ਹੈ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਕਤਲ ਦੇ ਕੇਸ ‘ਚ ਛੋਟੇ-ਛੋਟੇ ਗੁਰਗਿਆੰ ਨੂੰ ਗ੍ਰਿਫ਼ਤਾਰ ਕਰਨ ਨਾਲ ਕੁਝ ਨਹੀੰ ਹੋਵੇਗਾ। ਉਹਨਾੰ ਨੂੰ ਜੇਲ੍ਹ ਵਿੱਚ ਰੱਖਣ ਤੋੰ ਬਾਅਦ ਵੀ ਉਹ ਉਥੇ ਬਹਿ ਕੇ ਪੰਜਾਬ ਦੇ ਨੌਜਵਾਨਾੰ ਨੂੰ ਮਰਵਾਉਣ ਦੀ ਸਾਜ਼ਿਸ਼ ਰਚਣਗੇ।
ਮੈਨੂੰ ਵੀ ਗੋਲੀ ਮਾਰ ਦੇਣਗੇ- ਬਲਕੌਰ ਸਿੰਘ
ਬਲਕੌਰ ਸਿੰਘ ਨੇ ਕਿਹਾ, “ਮੈੰ ਲਾਰੈੰਸ ਬਿਸ਼ਨੋਈ ਦੀਆੰ ਅੱਖਾੰ ਵਿੱਚ ਰੜਕਦਾ ਹਾੰ। ਮੈਨੂੰ ਵੀ ਇੱਕ ਦਿਨ ਗੋਲੀ ਮਾਰ ਦਿੱਤੀ ਜਾਵੇਗੀ।” ਬਲਕੌਰ ਸਿੰਘ ਨੇ ਕਿਹਾ ਕਿ ਸਭ ਤੋੰ ਵੱਡਾ ਸਵਾਲ ਇਹ ਹੈ ਕਿ ਜੇਲ੍ਹਾੰ ਵਿੱਚ ਬੈਠੇ ਗੈੰਗਸਟਰਾੰ ਨੇ ਹਥਿਆਰਾੰ ਦਾ ਪ੍ਰਬੰਧ ਕਰਨ ਲਈ ਕਰੋੜਾੰ ਰੁਪਏ ਕਿਵੇੰ ਹਾਸਲ ਕੀਤੇ? ਕਤਲ ਨੂੰ ਅੰਜਾਮ ਦੇਣ ਲਈ ਪੈਸਾ ਕਿਥੋੰ ਆਇਆ? ਇਸਦਾ ਅਜੇ ਤੱਕ ਪਤਾ ਨਹੀੰ ਲੱਗ ਸਕਿਆ ਹੈ। ਉਹਨਾੰ ਨੇ ਕਿਹਾ ਕਿ ਮੈੰ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਇਹ ਸਾਰੇ ਮੁੱਦੇ ਚੁੱਕ ਰਿਹਾ ਹਾੰ।
ਬਲਕੌਰ ਸਿੰਘ ਨੂੰ ਦਿੱਤੀ ਗਈ ਸੀ ਧਮਕੀ
ਦੱਸ ਦਈਏ ਕਿ ਇਸ ਤੋੰ ਪਹਿਲਾੰ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਲਾਰੈੰਸ ਬਿਸ਼ਨੋਈ ਗੈੰਗ ਵੱਲੋੰ ਈਂਮੇਲ ਕਰਕੇ ਜਾਨੋੰ ਮਾਰਨ ਦੀ ਧਮਕੀ ਦਿੱਤੀ ਗਈ ਸੀ। ਲਾਰੈੰਸ ਗੈੰਗ ਨੇ ਈ-ਮੇਲ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਚੁੱਪ ਰਹਿਣ ਲਈ ਕਿਹਾ। ਧਮਕੀ ਦਿੱਤੀ ਗਈ ਕਿ ਜੇਕਰ ਉਹ ਚੁੱਪ ਨਹੀੰ ਹੋਏ, ਤਾੰ ਉਹਨਾੰ ਦਾ ਹਾਲ ਪੁੱਤਰ ਤੋੰ ਵੀ ਵੱਧ ਭਿਆਨਕ ਹੋਵੇਗਾ। (ਪੂਰੀ ਖ਼ਬਰ ਇਥੇ ਪੜ੍ਹੋ)