ਰਾਜਸਥਾਨ। ਦਿੱਲੀ ਦੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਰਾਕੇਸ਼ ਟਿਕੈਤ ਦੇ ਕਾਫ਼ਲੇ ‘ਤੇ ਰਾਜਸਥਾਨ ਦੇ ਅਲਵਰ ‘ਚ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ। ਟਿਕੈਤ ਨੇ ਹਮਲਾਵਰਾਂ ਵੱਲੋਂ ਪਥਰਾਅ ਕਰਨ, ਗੱਡੀ ਦਾ ਸ਼ੀਸ਼ਾ ਤੋੜਨ, ਸਮਰਥਕਾਂ ਨਾਲ ਹੱਥੋਪਾਈ ਅਤੇ ਸਿਆਸੀ ਸੁੱਟੇ ਜਾਣ ਦਾ ਦਾਅਵਾ ਕੀਤਾ। ਟਿਕੈਤ ਅਲਵਰ ਦੇ ਹਰਸੌਰਾ ‘ਚ ਕਿਸਾਨ ਸੰਮੇਲਨ ਨੂੰ ਸੰਬੋਧਿਤ ਕਰਨ ਲਈ ਜਾ ਰਹੇ ਸਨ।
ਭਾਰਤੀ ਕਿਸਾਨ ਯੂਨੀਅਨ ਨੇ ਇਸ ਕਥਿਤ ਹਮਲੇ ਲਈ ਬੀਜੇਪੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟਵਿਟਰ ‘ਤੇ ਵੀਡੀਓ ਪੋਸਟ ਕਰ ਰਾਕੇਸ਼ ਟਿਕੈਤ ਨੇ ਲਿਖਿਆ, “ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਤਤਾਰਪੁਰ ਚੌਂਕ, ਬਾਨਸੂਨ ਰੋਡ ‘ਤੇ ਬੀਜੇਪੀ ਦੇ ਗੁੰਡਿਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਲੋਕਤੰਤਰ ਦੇ ਕਤਲ ਦੀਆਂ ਤਸਵੀਰਾਂ”
राजस्थान के अलवर जिले के ततारपुर चौराहा, बानसूर रोड़ पर भाजपा के गुंडों द्वारा जानलेवा पर हमला किए गए, लोकतंत्र के हत्या की तस्वीरें pic.twitter.com/aBN9ej7AXS
— Rakesh Tikait (@RakeshTikaitBKU) April 2, 2021
ਰਾਕੇਸ਼ ਟਿਕੈਤ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ, “ਬੀਜੇਪੀ ਦੇ ਇੱਕ ਵਿਧਾਇਕ ਨੇ ਕੁਝ ਲੋਕਾਂ ਨੂੰ ਭੇਜਿਆ, ਜਿਸਨੇ ਸਾਡੇ ਸਮਰਥਕਾਂ ਨਾਲ ਹੱਥੋਪਾਈ ਕੀਤੀ। ਉਹਨਾਂ ਨੂੰ ਕਈ ਸੱਟਾਂ ਵੱਜੀਆਂ ਹਨ। ਅਜਿਹੇ ਹਮਲਿਆਂ ਨਾਲ ਸਾਡਾ ਅੰਦੋਲਨ ਰੁਕਣ ਵਾਲਾ ਨਹੀਂ ਹੈ।”
ਰਾਕੇਸ਼ ਟਿਕੈਤ ਨੇ ਬਿਆਨ ਜਾਰੀ ਕਰ ਇਸ ਪੂਰੀ ਘਟਨਾ ਨੂੰ ਬੀਜੇਪੀ ਦਾ ਹੱਥਕੰਡਾ ਦੱਸਿਆ ਅਤੇ ਧਮਕੀ ਭਰੇ ਲਹਿਜ਼ੇ ‘ਚ ਕਿਹਾ, “ਜੇਕਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਸੜਕਾਂ ‘ਤੇ ਅਜਿਹੀਆਂ ਘਟਨਾਵਾਂ ਅੱਗੇ ਵੀ ਹੋਈਆਂ, ਤਾਂ ਬੀਜੇਪੀ ਦੇ ਸਾਂਸਦ ਤੇ ਵਿਧਾਇਕ ਵੀ ਸੜਕਾਂ ‘ਤੇ ਚੱਲ ਨਹੀਂ ਸਕਣਗੇ।”