ਮੁੰਬਈ। ਸਾਲ 2006 ‘ਚ ਇੱਕ ਕਿਸਿੰਗ ਕੰਟ੍ਰੋਵਰਸੀ ਨੂੰ ਲੈ ਕੇ ਸੁਰਖੀਆਂ ‘ਚ ਆਉਣ ਵਾਲੇ ਪੰਜਾਬੀ ਗਾਇਕ ਮੀਕਾ ਸਿੰਘ ਅਤੇ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਆਪਣੀ ਦੁਸ਼ਮਣੀ ਭੁੱਲ ਚੁੱਕੇ ਹਨ। ਇਹ ਦਾਅਵਾ ਅਸੀਂ ਨਹੀਂ, ਬਲਕਿ ਖੁਦ ਦੋਵੇਂ ਸਿਤਾਰੇ ਕਰ ਰਹੇ ਹਨ। ਦੋਵਾਂ ਨੂੰ ਬੁੱਧਵਾਰ ਨੂੰ Paparazzi ਵੱਲੋਂ ਇੱਕ ਕੌਫੀ ਸ਼ਾਪ ਦੇ ਬਾਹਰ ਸਪੌਟ ਕੀਤਾ ਗਿਆ।
ਦਰਅਸਲ, ਪਹਿਲਾਂ ਕੌਫੀ ਸ਼ਾਪ ਦੇ ਬਾਹਰ ਸਿਰਫ਼ ਰਾਖੀ ਸਾਵੰਤ ਹੀ Paparazzi ਦੇ ਮੁਖਾਤਿਬ ਹੋ ਰਹੀ ਸੀ, ਕਿ ਅਚਾਨਕ ਜਦੋਂ ਮੀਕਾ ਉਥੋਂ ਲੰਘ ਰਹੇ ਸਨ ਤਾਂ ਉਹ ਰਾਖੀ ਨੂੰ ਵੇਖ ਕੇ ਰੁੱਕ ਗਏ। ਇਸ ਤੋਂ ਬਾਅਦ ਮੀਕਾ ਨੇ ਰਾਖੀ ਵੱਲੋਂ ਬਿਗ ਬੌਸ ‘ਚ ਕੀਤੇ ਕੰਮ ਦੀ ਤਾਰੀਫ਼ ਕੀਤੀ। ਰਾਖੀ ਨੇ ਵੀ ਮੀਕਾ ਸਿੰਘ ਵੱਲੋਂ ਮਹਾਂਮਾਰੀ ‘ਚ ਕੀਤੀ ਜਾ ਰਹੀ ਮਦਦ ਬਾਰੇ ਖੁੱਲ੍ਹੇ ਦਿਲ ਨਾਲ ਤਾਰੀਫ਼ਾਂ ਦੇ ਪੁੱਲ੍ਹ ਬੰਨ੍ਹੇ। ਦੋਵੇਂ ਇਹ ਕਹਿੰਦੇ ਵੀ ਨਜ਼ਰ ਆਏ ਕਿ ਹੁਣ ਉਹ ਚੰਗੇ ਦੋਸਤ ਹਨ। ਰਾਖੀ ਨੇ ਤਾਂ ਮੀਕਾ ਦੇ ਪੈਰੀਂ ਹੱਥ ਵੀ ਲਾਏ।
Papparazzi ਨਾਲ ਮੁਖਾਤਿਬ ਹੁੰਦਿਆਂ ਦੋਵੇਂ ਸਿਤਾਰਿਆਂ ਨੇ ਹੋਰ ਕੀ-ਕੁਝ ਕਿਹਾ, ਵੇਖਣ ਲਈ ਇਸ ਵੀਡੀਓ ਦੇ ਲਿੰਕ ‘ਤੇ ਕਲਿੱਕ ਕਰੋ:- https://www.instagram.com/p/CPVVNOKjlQI/
ਰਾਖੀ ਨੇ ਮੀਕਾ ਨੂੰ ਕਰਵਾਇਆ ਸੀ ਗ੍ਰਿਫ਼ਤਾਰ
ਬੇਸ਼ੱਕ ਰਾਖੀ ਅਤੇ ਮੀਕਾ ਅੱਜ ਚੰਗੇ ਦੋਸਤ ਹੋਣ ਦੀ ਗੱਲ ਕਹਿ ਰਹੇ ਹਨ, ਪਰ 15 ਸਾਲ ਪਹਿਲਾਂ ਰਾਖੀ ਨੂੰ ਜ਼ਬਰਦਸਤੀ Kiss ਕਰਨ ਦੇ ਚਲਦੇ ਮੀਕਾ ਗ੍ਰਿਫ਼ਤਾਰ ਵੀ ਹੋ ਚੁੱਕੇ ਹਨ। ਮਾਮਲਾ 2006 ਦਾ ਹੈ, ਜਦੋਂ ਮੀਕਾ ਦੇ ਜਨਮਦਿਨ ਦੀ ਪਾਰਟੀ ‘ਚ ਉਹਨਾਂ ਨੇ ਰਾਖੀ ਦੀ ਸਹਿਮਤੀ ਤੋਂ ਬਿਨ੍ਹਾਂ ਹੀ ਉਹਨਾਂ ਨੂੰ Kiss ਕਰ ਦਿੱਤੀ ਸੀ। ਛੇੜਛਾੜ ਦੇ ਇਲਜ਼ਾਮ ‘ਚ ਮੀਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਬਾਅਦ ‘ਚ ਉਹ ਜ਼ਮਾਨਤ ‘ਤੇ ਰਿਹਾਅ ਹੋਏ ਸਨ।
ਇਸ ਪੂਰੇ ਵਿਵਾਦ ‘ਤੇ ਮੀਕਾ ਦੀ ਦਲੀਲ ਸੀ ਕਿ ਉਹਨਾਂ ਨੇ ਪਾਰਟੀ ‘ਚ ਮੌਜੂਦ ਹਰ ਸ਼ਖਸ ਨੂੰ ਉਹਨਾਂ ਦੇ ਚਿਹਰੇ ‘ਤੇ ਕੇਕ ਨਾ ਲਾਉਣ ਲਈ ਕਿਹਾ ਸੀ, ਪਰ ਰਾਖੀ ਨੇ ਇਹ ਗੱਲ ਨਾ ਮੰਨਦੇ ਹੋਏ ਮੀਕਾ ਦੇ ਚਿਹਰੇ ‘ਤੇ ਕੇਕ ਲਗਾ ਦਿੱਤਾ। ਇਸੇ ਲਈ ਮੀਕਾ ਨੇ ਰਾਖੀ ਨੂੰ Kiss ਕਰਕੇ ਸਬਕ ਸਿਖਾਉਣ ਦਾ ਫ਼ੈਸਲਾ ਲਿਆ ਸੀ।