Home Politics ਪੰਜਾਬ ਕਾੰਗਰਸ 'ਚ ਆਸ਼ੂ 'ਤੇ ਘਮਸਾਣ...ਖਹਿਰਾ ਬੋਲੇ- ਇੱਕ ਸ਼ਖਸ ਲਈ ਐਨਰਜੀ ਨਾ...

ਪੰਜਾਬ ਕਾੰਗਰਸ ‘ਚ ਆਸ਼ੂ ‘ਤੇ ਘਮਸਾਣ…ਖਹਿਰਾ ਬੋਲੇ- ਇੱਕ ਸ਼ਖਸ ਲਈ ਐਨਰਜੀ ਨਾ ਲਗਾਓ…ਵੜਿੰਗ ਦਾ ਜਵਾਬ- ਬਿਨ੍ਹਾੰ ਮੰਗੇ ਸਲਾਹ ਨਾ ਦਿਓ

ਬਿਓਰੋ। ਪੰਜਾਬ ਕਾੰਗਰਸ ਵਿੱਚ ਹੁਣ ਨਵਾੰ ਘਮਸਾਣ ਛਿੜ ਗਿਆ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਕਾੰਗਰਸ ਪ੍ਰਧਾਨ ਰਾਜਾ ਵੜਿੰਗ ਜਿਸ ਤਰ੍ਹਾੰ ਪੂਰੀ ਟੀਮ ਦੇ ਨਾਲ ਲੁਧਿਆਣਾ ‘ਚ ਵਿਜੀਲੈੰਸ ਦਫ਼ਤਰ ਦੇ ਬਾਹਰ ਮੋਰਚਾ ਲਗਾ ਕੇ ਬੈਠੇ ਹਨ, ਉਸ ਨੂੰ ਲੈ ਕੇ ਪਾਰਟੀ ਦੇ ਅੰਦਰ ਹੀ ਸਵਾਲ ਉਠਣ ਲੱਗੇ ਹਨ। ਸ਼ੁਰੂਆਤ ਵਿਧਾਇਕ ਸੁਖਪਾਲ ਖਹਿਰਾ ਨੇ ਕੀਤੀ ਹੈ।

ਸੁਖਪਾਲ ਖਹਿਰਾ ਨੇ ਟਵੀਟ ਕਰਕੇ ਰਾਜਾ ਵੜਿੰਗ ਨੂੰ ਕਿਹਾ, “ਕਿਸੇ ਇੱਕ ਵਿਅਕਤੀ ਨੂੰ ਡਿਫੈੰਡ ਕਰਨ ਲਈ ਪਾਰਟੀ ਕੈਡਰ ਦੀ ਐਨਰਜੀ ਬਰਬਾਦ ਨਹੀੰ ਕਰਨੀ ਚਾਹੀਦੀ। ਸਾਡੇ ਕੋਲ ਪੰਜਾਬ ‘ਚ ਬੇਅਦਬੀ, ਕਿਸਾਨਾੰ ਦੀ ਖੁਦਕੁਸ਼ੀ, ਪਾਣੀ ਭਰਨਾ, ਲੰਪੀ ਸਕਿਨ ਵਰਗੇ ਕਈ ਵੱਡੇ ਮੁੱਦੇ ਹਨ।” ਉਹਨਾੰ ਕਿਹਾ, “ਮੈੰ ਐਨਫੋਰਸਮੈੰਟ ਡਾਇਰੈਕਟੋਰੇਟ ਦਾ ਸਾਹਮਣਾ ਕੀਤਾ, ਕਿਉੰਕਿ ਮੈੰ ਸੱਚਾ ਸੀ। ਇਸ ਤੋੰ ਬਾਅਦ ਭੁਲੱਥ ਨੇ ਮੈਨੂੰ ਵੋਟ ਦੇ ਕੇ ਮੁੜ ਵਿਧਾਨ ਸਭਾ ਭੇਜਿਆ। ਜੇਕਰ ਸਾਡੇ ਲੀਡਰ ਇਮਾਨਦਾਰ ਹਨ, ਤਾੰ ਫਿਰ ਚਿੰਤਾ ਕਿਉੰ?”

ਬਿਨ੍ਹਾੰ ਮੰਗੇ ਸਲਾਹ ਨਹੀੰ ਦੇਣੀ ਚਾਹੀਦੀ- ਵੜਿੰਗ

ਸੁਖਪਾਲ ਖਹਿਰਾ ਦੇ ਬਿਆਨ ‘ਤੇ ਜਦੋੰ ਰਾਜਾ ਵੜਿੰਗ ਤੋੰ ਸਵਾਲ ਕੀਤਾ ਗਿਆ, ਤਾੰ ਉਹਨਾੰ ਕਿਹਾ ਕਿ ਬਿਨ੍ਹਾੰ ਮੰਗੇ ਸਲਾਹ ਨਹੀੰ ਦੇਣੀ ਚਾਹੀਦੀ। ਇੱਜ਼ਤ ਘੱਟ ਜਾੰਦੀ ਹੈ। ਇਸ ਤੋੰ ਵੱਧ ਵੜਿੰਗ ਨੇ ਕੁਝ ਵੀ ਕਹਿਣ ਤੋੰ ਇਨਕਾਰ ਕਰ ਦਿੱਤਾ।

ਸੰਦੀਪ ਜਾਖੜ ਤੇ ਵੜਿੰਗ ‘ਚ ਵੀ ਤਕਰਾਰ

ਰਾਜਾ ਵੜਿੰਗ ਅਤੇ ਕਾੰਗਰਸ ਵਿਧਾਇਕ ਸੰਦੀਪ ਜਾਖੜ ‘ਚ ਵੀ ਪਿਛਲੇ ਕਈ ਦਿਨਾੰ ਤੋੰ ਜ਼ੁਬਾਨੀ ਜੰਗ ਚੱਲ ਰਹੀ ਹੈ। ਦਰਅਸਲ, ਸੁਨੀਲ ਜਾਖੜ ਦੇ ਪਾਰਟੀ ਛੱਡਣ ਤੋੰ ਬਾਅਦ ਵੜਿੰਗ ਉਹਨਾੰ ਦੇ ਭਤੀਜੇ ਸੰਦੀਪ ਜਾਖੜ ‘ਤੇ ਹਮਲਾਵਰ ਹਨ ਅਤੇ ਉਹਨਾੰ ਨੂੰ ਪਾਰਟੀ ਛੱਡ ਕੇ ਅਬੋਹਰ ਤੋੰ ਮੁੜ ਚੋਣ ਲੜਨ ਦੀ ਚੁਣੌਤੀ ਦੇ ਰਹੇ ਹਨ। ਸੰਦੀਪ ਜਾਖੜ ਵੀ ਵੜਿੰਗ ‘ਤੇ ਲਗਾਤਾਰ ਪਲਟਵਾਰ ਕਰ ਰਹੇ ਹਨ।

ਵਿਜੀਲੈੰਸ ਦੀ ਗ੍ਰਿਫ਼ਤ ‘ਚ ਹਨ ਆਸ਼ੂ

ਦੱਸ ਦਈਏ ਕਿ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈੰਸ ਨੇ ਟਰਾੰਸਪੋਰਟੇਸ਼ਨ ਟੈੰਡਰ ਘੁਟਾਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਉਹਨਾੰ ਨੂੰ ਵਿਜੀਲੈੰਸ ਨੇ ਪਿਛਲੇ ਦਿਨੀੰ ਉਸ ਵਕਤ ਗ੍ਰਿਫ਼ਤਾਰ ਕੀਤਾ ਸੀ, ਜਦੋੰ ਉਹ ਮੋਹਾਲੀ ਵਿੱਚ ਵਿਜੀਲੈੰਸ ਦਫ਼ਤਰ ਦੇ ਬਾਹਰ ਰਾਜਾ ਵੜਿੰਗ ਅਤੇ ਆਪਣੇ ਦੂਜੇ ਸਾਥੀਆੰ ਦੇ ਨਾਲ ਪ੍ਰਦਰਸ਼ਨ ਕਰਨ ਤੋੰ ਬਾਅਦ ਸ਼ਾਮ ਨੂੰ ਲੁਧਿਆਣਾ ਪਰਤੇ ਸਨ ਅਤੇ ਇੱਕ ਸੈਲੂਨ ਵਿੱਚ ਵਾਲਾੰ ਦੀ ਕਟਿੰਗ ਕਰਵਾ ਰਹੇ ਸਨ। ਉਸ ਵਕਤ ਆਸ਼ੂ ਦੇ ਨਾਲ ਸਾੰਸਦ ਰਵਨੀਤ ਬਿੱਟੂ ਵੀ ਮੌਜੂਦ ਸਨ, ਜਿਹਨਾੰ ਨੇ ਆਸ਼ੂ ਦੀ ਗ੍ਰਿਫ਼ਤਾਰੀ ਦਾ ਜੰਮ ਕੇ ਵਿਰੋਧ ਕੀਤਾ ਸੀ। ਆਸ਼ੂ ਦੀ ਗ੍ਰਿਫ਼ਤਾਰੀ ਤੋੰ ਬਾਅਦ ਕਾੰਗਰਸ ਨੇ ਵਿਜੀਲੈੰਸ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ, ਜਿਥੇ ਖੁਦ ਵੜਿੰਗ ਨੇ ਕਮਾਨ ਸੰਭਾਲੀ ਹੋਈ ਹੈ। ਦੱਸਣਯੋਗ ਹੈ ਕਿ ਆਸ਼ੂ ਇਸ ਵਕਤ ਪੰਜਾਬ ਕਾੰਗਰਸ ਦੇ ਕਾਰਜਕਾਰੀ ਪ੍ਰਧਾਨ ਵੀ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments