Home Corona ਵੈਕਸੀਨ ਵਿਵਾਦ 'ਤੇ ਕਸੂਤੀ ਘਿਰੀ ਪੰਜਾਬ ਸਰਕਾਰ...ਚੋਣਾਂ ਤੋਂ ਪਹਿਲਾਂ ਵਿਰੋਧੀ ਪੱਬਾਂ-ਭਾਰ

ਵੈਕਸੀਨ ਵਿਵਾਦ ‘ਤੇ ਕਸੂਤੀ ਘਿਰੀ ਪੰਜਾਬ ਸਰਕਾਰ…ਚੋਣਾਂ ਤੋਂ ਪਹਿਲਾਂ ਵਿਰੋਧੀ ਪੱਬਾਂ-ਭਾਰ

ਬਿਓਰੋ। ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚਣ ਦ ਮਾਮਲੇ ‘ਚ ਪੰਜਾਬ ਦੀ ਕੈਪਟਨ ਸਰਕਾਰ ਚਹੁੰ-ਤਰਫਾ ਘਿਰ ਗਈ ਹੈ। ਬੇਸ਼ੱਕ ਸਰਕਾਰ ਨੇ ਆਪਣਾ ਫ਼ੈਸਲਾ ਵਾਪਸ ਲੈ ਲਿਆ ਹੈ, ਪਰ ਇਸ ‘ਤੇ ਛਿੜਿਆ ਘਮਸਾਣ ਜਲਦ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਦੇ ਨਾਲ-ਨਾਲ ਦੇਸ਼ ਭਰ ਦੀ ਸਿਆਸਤ ‘ਚ ਕੈਪਟਨ ਸਰਕਾਰ ਦਾ ਇਹ ਕਥਿਤ ਵੈਕਸੀਨ ਘੁਟਾਲਾ ਹੁਣ ਖੂਬ ਸੁਰਖੀਆਂ ‘ਚ ਹੈ। ਨਾ ਸਿਰਫ ਪੰਜਾਬ ਦੀ ਕਾਂਗਰਸ ਸਰਕਾਰ, ਬਲਕਿ ਵੈਕਸੀਨ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾਵਰ ਰਾਹੁਲ ਗਾਂਧੀ ਵੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ।

ਮੰਤਰੀ ਦੇ ਖਿਲਾਫ਼ ਧਰਨਾ ਦੇਣਗੇ ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਦੇ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ ਹੈ। ਸੁਖਬੀਰ ਬਾਦਲ 7 ਜੂਨ ਨੂੰ ਆਪਣੇ ਵਿਧਾਇਕਾਂ ਦੇ ਨਾਲ ਮੋਹਾਲੀ ‘ਚ ਸਿਹਤ ਮੰਤਰੀ ਦੇ ਘਰ ਦੇ ਬਾਹਰ ਧਰਨਾ ਦੇਣਗੇ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਇਸ ਘੁਟਾਲੇ ਲਈ ਸਿੱਧੇ ਤੌਰ ‘ਤੇ ਸਿਹਤ ਮੰਤਰੀ ਜ਼ਿੰਮੇਵਾਰ ਹੈ। ਅਜਿਹੇ ‘ਚ ਉਹਨਾਂ ਦੇ ਖਿਲਾਫ਼ ਕਾਰਵਾਈ ਹੋਣ ਤੱਕ ਚੁੱਪ ਨਹੀਂ ਬੈਠਣਗੇ।

ਮੋਦੀ ਦੇ ਮੰਤਰੀਆਂ ਦੇ ਨਿਸ਼ਾਨੇ ‘ਤੇ ਰਾਹੁਲ

ਪੰਜਾਬ ਦੇ ਕਥਿਤ ਵੈਕਸੀਨ ਘੁਟਾਲੇ ਦੇ ਬਹਾਨੇ ਕੇਂਦਰ ਦੀ ਮੋਦੀ ਸਰਕਾਰ ਵੀ ਕਾਂਗਰਸ ‘ਤੇ ਹਮਲਾਵਰ ਹੈ ਅਤੇ ਉਹ ਸਿੱਧੇ ਰਾਹੁਲ ਗਾਂਧੀ ‘ਤੇ ਤੰਜ ਕਸ ਰਹੇ ਹਨ। ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ, “ਕਾਂਗਰਸ ਆਗੂ ਰਾਹੁਲ ਗਾਂਧੀ ਕਹਿੰਦੇ ਰਹਿੰਦੇ ਹਨ ਕਿ ਸਾਡੇ ਬੱਚਿਆਂ ਦੇ ਟੀਕੇ ਕਿਥੇ ਹਨ? ਰਾਜਸਥਾਨ ‘ਚ ਇਸ ਨੂੰ ਕੂੜੇ ‘ਚ ਸੁੱਟ ਦਿੱਤਾ ਗਿਆ ਅਤੇ ਪੰਜਾਬ ‘ਚ ਲੋਕ ਇਸ ਤੋਂ ਮੁਨਾਫਾ ਕਮਾ ਰਹੇ ਹਨ।”

ਮਾਇਆਵਤੀ ਦੇ ਵੀ ਨਿਸ਼ਾਨੇ ‘ਤੇ ਕਾਂਗਰਸ

BSP ਪ੍ਰਮੁੱਖ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਵੀ ਵੈਕਸੀਨ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਮਾਇਆਵਤੀ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਫਤ ‘ਚ ਵੀ ਮੁਨਾਫਾ ਕਮਾਉਣ ‘ਚ ਰੁੱਝੀ ਹੈ, ਜੋ ਬੇਹੱਦ ਹੀ ਅਣਮਨੁੱਖੀ, ਨਿੰਦਣਯੋਗ ਅਤੇ ਮੰਦਭਾਗਾ ਹੈ। ਮਾਇਆਵਤੀ ਨੇ ਕਿਹਾ ਕਿ ਇਸ ਨਾਲ ਇਹ ਵੀ ਪਤਾ ਚਲਦਾ ਹੈ ਕਿ ਵੈਕਸੀਨ ‘ਤੇ ਕਾਂਗਰਸ ਲੀਡਰਸ਼ਿਪ ਸਿਰਫ ਗੱਲਾਂ ਦੀ ਨੌਟੰਕੀ ਕਰ ਰਹੀ ਹੈ। ਮਾਇਆਵਤੀ ਨੇ ਇਸ ‘ਤੇ ਨੋਟਿਸ ਲੈਣ ਦੀ ਮੰਗ ਕੀਤੀ।

ਕੀ ਹੈ ਪੂਰਾ ਮਾਮਲਾ ?

ਇਲਜ਼ਾਮ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵੈਕਸੀਨ 400 ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਨਾਲ ਖਰੀਦ ਕੇ ਨਿੱਜੀ ਹਸਪਤਾਲਾਂ ਨੂੰ 1060 ਰੁਪਏ ‘ਚ ਵੇਚੀ ਜਾ ਰਹੀ ਹੈ, ਜੋ ਆਮ ਆਦਮੀ ਨੂੰ 1560 ਰੁਪਏ ‘ਚ ਮਿਲ ਰਹੀ ਹੈ। ਮਾਮਲਾ ਉਸ ਵੇਲੇ ਸੁਰਖੀਆਂ ‘ਚ ਆਇਆ ਸੀ, ਜਦੋਂ ਸੂਬੇ ਦੀ ਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਬਕਾਇਦਾ ਟਵੀਟ ਕਰਕੇ 2 ਨਿੱਜੀ ਹਸਪਤਾਲਾਂ ‘ਚ ਵੈਕਸੀਨ ਹੋਣ ਦੀ ਗੱਲ ਕਹਿੰਦਿਆਂ ਉਥੇ ਜਾ ਕੇ ਵੈਕਸੀਨ ਲਗਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਗਈ। ਇਸ ਪੂਰੇ ਵਿਵਾਦ ਦੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਜਦੋਂ ਪੰਜਾਬ ਤੋਂ ਸਪੱਸ਼ਟੀਕਰਨ ਮੰਗਿਆ, ਤਾਂ ਕੁਝ ਹੀ ਘੰਟਿਆਂ ਬਾਅਦ ਪੰਜਾਬ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚਣ ਦਾ ਆਪਣਾ ਫ਼ੈਸਲਾ ਵਾਪਸ ਲੈ ਲਿਆ ਗਿਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments