ਚੰਡੀਗੜ੍ਹ। ‘ਫਲਾਇੰਗ ਸਿੱਖ’ ਦੇ ਨਾੰਅ ਤੋਂ ਮਸ਼ਹੂਰ ਲੀਜੈਂਡ ਐਥਲੀਟ ਮਿਲਖਾ ਸਿੰਘ ਦੀ ਹਾਲਤ ‘ਚ ਸੁਧਾਰ ਆਇਆ ਹੈ। PGIMER, ਚੰਡੀਗੜ੍ਹ ਦੇ ਡਾਇਰੈਕਟਰ ਡਾ. ਜਗਤ ਰਾਮ ਨੇ ਮੈਡੀਕਲ ਬੁਲੇਟਿਨ ਜ਼ਰੀਏ ਇਸਦੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਸਾਬਕਾ ਭਾਰਤੀ ਸਪ੍ਰਿੰਟਰ ਮਿਲਖਾ ਸਿੰਘ ਦੀ ਹਾਲਤ ‘ਚ ਸੁਧਾਰ ਹੋਇਆ ਹੈ। ਉਹਨਾਂ ਦੇ ਸਾਰੇ ਪੈਰਾਮੀਟਰ ਸਥਿਰ ਹਨ ਅਤੇ ਮੈਡੀਕਲ ਟੀਮ ਲਗਾਤਾਰ ਉਸਦੀ ਨਿਗਰਾਨੀ ਕਰ ਰਹੀ ਹੈ।
CM ਨੇ ਮਿਲਖਾ ਸਿੰਘ ਦੇ ਬੇਟੇ ਨਾਲ ਕੀਤੀ ਗੱਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਲਖਾ ਸਿੰਘ ਦੇ ਬੇਟੇ ਜੀਵ ਮਿਲਖਾ ਸਿੰਘ ਨਾਲ ਫੋਨ ‘ਤੇ ਗੱਲਬਾਤ ਕਰਕੇ ਉਹਨਾਂ ਦੇ ਪਿਤਾ ਦਾ ਹਾਲ ਜਾਣਿਆ ਅਤੇ ਉਹਨਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ।
Spoke to @JeevMilkhaSingh son of ‘Flying Sikh’ & national icon Milkha Singh Ji to enquire about the condition of his father who is admitted in ICU due to #Covid19. Conveyed my best wishes to him for his speedy recovery. All of us in Punjab are praying for his well-being. pic.twitter.com/24Vhoij1XQ
— Capt.Amarinder Singh (@capt_amarinder) June 5, 2021
PM ਮੋਦੀ ਨੇ ਵੀ ਜਾਣਿਆ ਸੀ ਹਾਲਚਾਲ
ਮਿਲਖਾ ਸਿੰਘ ਦੀ ਸਿਹਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਫਿਕਰਮੰਦ ਹਨ। PGI ‘ਚ ਦਾਖਲ ਹੋਣ ਦੇ ਇੱਕ ਦਿਨ ਬਾਅਦ ਪੀਐੱਮ ਮੋਦੀ ਨੇ ਖੁਦ ਮਿਲਖਾ ਸਿੰਘ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਹਨਾਂ ਦਾ ਹਾਲ ਜਾਣਿਆ ਸੀ।
91 ਸਾਲਾ ਮਿਲਖਾ ਸਿੰਘ ਪਿਛਲੇ ਮਹੀਨੇ 19 ਤਾਰੀਖ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਪਰ ਸਿਹਤ ਠੀਕ ਹੋਣ ਤੋਂ ਬਾਅਦ ਉਹਨਾਂ ਨੂੰ ਛੁੱਟੀ ਮਿਲ ਗਈ ਸੀ। ਹਸਪਤਾਲ ਤੋਂ ਵਾਪਸ ਆਉਣ ਦੇ ਕੁਝ ਦਿਨ ਬਾਅਦ ਉਹਨਾਂ ਦੀ ਤਬੀਅਤ ਮੁੜ ਖਰਾਬ ਹੋ ਗਈ। ਆਕਸੀਜ਼ਨ ਲੈਵਲ ਡਿੱਗਣ ਦੇ ਚਲਦੇ ਵੀਰਵਾਰ ਨੂੰ ਉਹਨਾਂ ਨੂੰ PGI ‘ਚ ਭਰਤੀ ਕਰਵਾਇਆ ਗਿਆ ਸੀ। ਮਿਲਖਾ ਸਿੰਘ ਦੀ ਪਤਨੀ ਵੀ ਕੋਰੋਨਾ ਨਾਲ ਪੀੜਤ ਸਨ ਅਤੇ ਉਹਨਾਂ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।