Home Politics ਕਥਿਤ ਵੈਕਸੀਨ ਘੁਟਾਲੇ 'ਤੇ ਧਰਨਿਆਂ ਦੀ ਸਿਆਸਤ, ਸੁਖਬੀਰ ਦਾ ਸਰਕਾਰ ਨੂੰ ਅਲਟੀਮੇਟਮ

ਕਥਿਤ ਵੈਕਸੀਨ ਘੁਟਾਲੇ ‘ਤੇ ਧਰਨਿਆਂ ਦੀ ਸਿਆਸਤ, ਸੁਖਬੀਰ ਦਾ ਸਰਕਾਰ ਨੂੰ ਅਲਟੀਮੇਟਮ

ਮੋਹਾਲੀ। ਕਥਿਤ ਵੈਕਸੀਨ ਘੁਟਾਲੇ ਨੂੰ ਲੈ ਕੇ ਕੈਪਟਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਆਮ ਆਦਮੀ ਪਾਰਟੀ ਤੋਂ ਬਾਅਦ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ, ਸਿਹਤ ਮੰਤਰੀ ਬਲਬੀਰ ਸਿੱਧੂ ਖਿਲਾਫ਼ ਸੜਕਾਂ ‘ਤੇ ਉਤਰਿਆ। ਮੋਹਾਲੀ ‘ਚ ਸੁਖਬੀਰ ਬਾਦਲ ਦੀ ਅਗਵਾਈ ‘ਚ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ।

ਆਪਣੇ ਭਾਸ਼ਣ ਦੌਰਾਨ, ਸੁਖਬੀਰ ਬਾਦਲ ਨੇ ਸਿਹਤ ਮੰਤਰੀ ਨੂੰ ਡਾਕੂ ਅਤੇ ਲੁਟੇਰਾ ਤੱਕ ਕਹਿ ਦਿੱਤਾ। ਸੁਖਬੀਰ ਨੇ ਕਿਹਾ ਕਿ ਉਹਨਾਂ ਨੇ ਕਈ ਘੁਟਾਲੇ ਸੁਣੇ ਹਨ, ਪਰ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਵਾਲਾ ਘੁਟਾਲਾ ਪਹਿਲੀ ਵਾਰ ਵੇਖਿਆ। ਸੁਖਬੀਰ ਨੇ ਚੇਤਾਵਨੀ ਭਰੇ ਲਹਿਜ਼ੇ ‘ਚ ਕਿਹਾ ਕਿ ਜੇਕਰ ਸੀਐੱਮ ਕੈਪਟਨ ਨੇ ਆਪਣੇ ਮੰਤਰੀ ਖਿਲਾਫ਼ ਕਾਰਵਾਈ ਨਾ ਕੀਤੀ, ਤਾਂ 15 ਜੂਨ ਨੂੰ ਅਕਾਲੀ ਦਲ ਸੀਐੱਮ ਰਿਹਾਇਸ਼ ਦਾ ਘੇਰਾਓ ਕਰੇਗਾ।

ਫਤਿਹ ਕਿੱਟ ਨੂੰ ਲੈ ਕੇ ਵੀ ਹਮਲਾ

ਅਕਾਲੀ ਦਲ ਦੇ ਪ੍ਰਧਾਨ ਨੇ ਇਸ ਦੌਰਾਨ ਫਤਿਹ ਕਿੱਟ ਘੁਟਾਲੇ ਨੂੰ ਲੈ ਕੇ ਵੀ ਸਰਕਾਰ ‘ਤੇ ਹਮਲਾ ਬੋਲਿਆ। ਸੁਖਬੀਰ ਨੇ ਕਿਹਾ, “ਇਸ ਮਾਮਲੇ ਦੀ ਵੀ ਸਹੀ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਜਿਸ ‘ਚ ਇੱਕ ਕੰਪਨੀ ਨੂੰ 6 ਮਹੀਨੇ ਲਈ ਟੈਂਡਰ ਦੇਣ ਦੇ ਬਾਵਜੂਦ ਉਹਨਾਂ ਦਵਾਈਆਂ ਲਈ ਹੀ 2 ਹੋਰ ਵਾਰ ਗੈਰ-ਕਾਨੂੰਨੀ ਕੰਪਨੀਆਂ ਨੂੰ ਟੈਂਡਰ ਦਿੱਤੇ ਗਏ। ਇਹ ਇੱਕ ਅਪਰਾਧ ਹੈ।”

ਕੈਪਟਨ ਨੂੰ ਖਰੀਆਂ-ਖਰੀਆਂ

ਸੁਖਬੀਰ ਬਾਦਲ ਨੇ ਕਿਹਾ, “ਫੌਜੀ ਉਹ ਹੁੰਦਾ ਹੈ, ਜੋ ਯੁੱਧ ‘ਚ ਆਪਣੀ ਜਾਨ ਦੀ ਬਾਜ਼ੀ ਲਗਾ ਦਿੰਦਾ ਹੈ, ਪਰ ਸੀਐੱਮ ਕੈਪਟਨ ਅਮਰਿੰਦਰ ਸਿੰਘ ਇੱਕ ਸਾਲ ਤੋਂ ਵੱਧ ਸਮੇਂ ਤੋਂ ਲੁਕੇ ਹੋਏ ਹਨ। ਪੰਜਾਬ ਹੈਰਾਨ ਹੈ ਕਿ ਦਵਾਈਆਂ ਅਤੇ ਵੈਕਸੀਨ ਖਰੀਦਣ ਲਈ ਇੱਕ ਪੈਸਾ ਵੀ ਨਾ ਹੋਣ ਦੇ ਬਾਵਜੂਦ, ਸੀਐੱਮ ਆਪਣੇ ਗੁਣਗਾਨ ਲਈ 150 ਕਰੋੜ ਦਾ ਕੈਂਪੇਨ ਚਲਾ ਰਹੇ ਹਨ।”

ਮੇਰਾ ਨਹੀਂ, PM ਦਾ ਘੇਰਾਓ ਕਰੋ- ਸਿਹਤ ਮੰਤਰੀ

ਵਿਰੋਧੀ ਪਾਰਟੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਪ੍ਰਦਰਸ਼ਨਾਂ ‘ਤੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਹਮਲਾ ਬੋਲਿਆ ਹੈ। ਉਹਨਾਂ ਨੇ ਧਰਨੇ ਪ੍ਰਦਰਸ਼ਨਾਂ ਨੂੰ ਡਰਾਮੇਬਾਜ਼ੀ ਦੱਸਿਆ ਅਤੇ ਕਿਹਾ, “ਹਿੰਮਤ ਹੈ, ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰਿਹਾਇਸ਼ ਦੇ ਬਾਹਰ ਆਪਣਾ ਧਰਨਾ ਲਗਾਓ, ਜਿਨ੍ਹਾਂ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ। ਮੇਰਾ ਅਤੇ ਆਪਣਾ ਸਮਾਂ ਬਰਬਾਦ ਨਾ ਕਰੋ।”

RELATED ARTICLES

LEAVE A REPLY

Please enter your comment!
Please enter your name here

Most Popular

Recent Comments