ਚੰਡੀਗੜ੍ਹ। ਪੰਜਾਬ ‘ਚ ਲਗਾਤਾਰ ਘੱਟ ਹੁੰਦੀ ਕੋਰੋਨਾ ਦੀ ਰਫਤਾਰ ਨੂੰ ਵੇਖਦੇ ਹੋਏ ਸਰਕਾਰ ਨੇ ਲੋਕਾਂ ਨੂੰ ਵੀਕੈਂਡ ਲਾਕਡਾਊਨ ‘ਚ ਵੱਡੀ ਰਿਆਇਤ ਦਿੱਤੀ ਹੈ। ਨਵੇਂ ਫ਼ੈਸਲੇ ਮੁਤਾਬਕ, ਹੁਣ ਸ਼ਨੀਵਾਰ ਨੂੰ ਲੌਕਡਾਊਨ ਨਹੀਂ ਹੋਵੇਗਾ। ਸਿਰਫ਼ ਐਤਵਾਰ ਨੂੰ ਵੀ ਪਾਬੰਦੀਆਂ ਰਹਿਣਗੀਆਂ।
ਇਸ ਤੋਂ ਇਲਾਵਾ ਨਾਈਟ ਕਰਫਿਊ ਦੇ ਸਮੇਂ ‘ਚ ਵੀ ਤਬਦੀਲੀ ਕੀਤੀ ਗਈ ਹੈ। ਹੁਣ ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਨਾਈਟ ਕਰਫਿਊ ਰਹੇਗਾ। ਯਾਨੀ ਪੂਰੇ ਸੂਬੇ ‘ਚ ਦੁਕਾਨਾਂ ਹੁਣ ਸ਼ਾਮ 6 ਵਜੇ ਤੱਕ ਖੁੱਲ੍ਹ ਸਕਣਗੀਆਂ। ਸਰਕਾਰ ਨੇ ਨਿੱਜੀ ਦਫਤਰਾਂ ਨੂੰ ਵੀ 50 ਫ਼ੀਸਦ ਸਮਰੱਥਾ ਨਾਲ ਖੋਲ੍ਹੇ ਜਾਣ ਦੀ ਇਜਾਜ਼ਤ ਦਿੱਤੀ ਹੈ। ਵਿਆਹਾਂ ਤੇ ਅੰਤਿਮ ਸਸਕਾਰਾਂ ‘ਚ 20 ਲੋਕਾਂ ਦੇ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਗਈ ਹੈ।
As #COVID19 eases, Punjab CM @capt_amarinder allows graded reopening from tomorrow. Shops to open till 6 p.m, Saturday curfew limited, night curfew from 7 p.m. to 6 a.m. Pvt offices can now function at 50% capacity, 20 allowed at weddings/cremations. 1/2 pic.twitter.com/Rib71OpzWC
— Raveen Thukral (@RT_MediaAdvPbCM) June 7, 2021
ਇਹਨਾਂ ਰਿਆਇਤਾਂ ਤੋਂ ਇਲਾਵਾ ਪੰਜਾਬ ‘ਚ ਭਰਤੀ ਐਗਜ਼ਾਮ ਅਤੇ ਕੌਮੀ/ਕੌਮਾਂਤਰੀ ਇਵੈਂਟਸ ਲਈ ਸਪੋਰਟਸ ਟ੍ਰੇਨਿੰਗ ਦੀ ਵੀ ਇਜਾਜ਼ਤ ਸਰਕਾਰ ਵੱਲੋਂ ਦਿੱਤੀ ਗਈ ਹੈ।
ਸਰਕਾਰ ਵੱਲੋਂ ਕੁਝ ਰਿਆਇਤਾਂ ਅਗਲੇ ਹਫਤੇ ਤੋਂ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਜਿਮ ਅਤੇ ਰੈਸਟੋਰੈਂਟ 50 ਫ਼ੀਸਦ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਇਸਦੇ ਲਈ ਜਿਮ ਅਤੇ ਰੈਸਟੋਰੈਂਟ ਦੇ ਮਾਲਕਾਂ ਅਤੇ ਵਰਕਰਾਂ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ।
Recruitment exams, sports training for national/international events permitted from tomorrow with adherence to #COVID19 safety protocols. CM @capt_amarinder says gyms/restaurants can open after 1 week with 50% capacity & other conditions, asks owners/workers to get vaccine. 2/2
— Raveen Thukral (@RT_MediaAdvPbCM) June 7, 2021