ਚੰਡੀਗੜ੍ਹ। ਆਮ ਆਦਮੀ ਪਾਰਟੀ ਦੀ ਬੀਤੇ ਦਿਨ ਮੋਗਾ ‘ਚ ਹੋਈ ਰੈਲੀ ਤੋਂ ਬਾਅਦ ਪੰਜਾਬ ਦਾ ਸਿਆਸੀ ਪਾਰਾ ਸਿਖਰਾਂ ‘ਤੇ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਰੈਲੀ ‘ਚ ਕੋਰੋਨਾ ਨਿਯਮਾਂ ਦਾ ਖਾਸ ਧਿਆਨ ਰੱਖਿਆ ਗਿਆ ਸੀ, ਪਰ ਬਾਵਜੂਦ ਇਸਦੇ ਭੀੜ ‘ਚ ਮੌਜੂਦ ਕਈ ਲੋਕ ਬਿਨ੍ਹਾਂ ਮਾਸਕ ਨਜ਼ਰ ਆਉਂਦੇ ਰਹੇ।ਤੇ ਲੋਕਾਂ ਦੀ ਇਸ ਲਾਪਰਵਾਹੀ ਨੇ ਵਿਰੋਧੀ ਧਿਰਾਂ ਨੂੰ ਸਿਆਸਤ ਦਾ ਮੌਕਾ ਦੇ ਦਿੱਤਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰ ‘ਆਪ’ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ‘ਆਪ’ ਨੂੰ ਦਿੱਲੀ ‘ਚ ਮਾਸਕ ਨਾ ਪਾਉਣ ‘ਤੇ ਵਸੂਲੇ ਜਾਂਦੇ ਜੁਰਮਾਨੇ ਦੀ ਯਾਦ ਦਵਾਈ ਹੈ। ਆਪਣੇ ਟਵੀਟ ‘ਚ ਜਾਖੜ ਨੇ ਲਿਖਿਆ, “ਪੰਜਾਬ ‘ਚ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਖੁੱਲ੍ਹੇਆਮ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਮਜ਼ਾਕ ਬਣਾਇਆ, ਜੋਕਿ ਦੋਗਲੇਪਣ ਦੀ ਹੱਦ ਹੈ। ਜਦਕਿ ਦਿੱਲੀ ‘ਚ ਉਹਨਾਂ ਦੀ ਹੀ ਸਰਕਾਰ ਮਾਸਕ ਨਾ ਪਾਉਣ ‘ਤੇ ਲੋਕਾਂ ਤੋਂ 2 ਹਜ਼ਾਰ ਰੁਪਏ ਜੁਰਮਾਨਾ ਵਸੂਲਦੀ ਹੈ।”