Home Nation ਨਹੀਂ ਰਹੇ ਬ੍ਰਿਟੇਨ ਦੇ ਪ੍ਰਿੰਸ

ਨਹੀਂ ਰਹੇ ਬ੍ਰਿਟੇਨ ਦੇ ਪ੍ਰਿੰਸ

ਬਿਓਰੋ। ਬ੍ਰਿਟੇਨ ਦੀ ਮਹਾਂਰਾਣੀ ਐਲਿਜ਼ਾਬੇਥ ਦੇ ਪਤੀ ਪ੍ਰਿੰਸ ਫਿਲਿਪ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। 99 ਸਾਲਾਂ ਦੇ ਪ੍ਰਿੰਸ ਦੀ ਹਾਲ ਹੀ ‘ਚ ਹਾਰਟ ਸਰਜਰੀ ਹੋਈ ਸੀ। 2 ਮਹੀਨੇ ਬਾਅਦ 10 ਜੂਨ ਨੂੰ ਪ੍ਰਿੰਸ ਆਪਣਾ 100ਵਾਂ ਜਨਮਦਿਨ ਮਨਾਉਣ ਵਾਲੇ ਹਨ।

ਸ਼ਾਹੀ ਪਰਿਵਾਰ ਵੱਲੋਂ ਸੋਸ਼ਲ ਮੀਡੀਆ ‘ਤੇ ਜਾਰੀ ਬਿਆਨ ‘ਚ ਕਿਹਾ ਗਿਆ ਹੈ, “ਹਿਜ਼ ਰਾਇਲ ਹਾਈਨੈੱਸ ਦ ਪ੍ਰਿੰਸ ਫਿਲਿਪ, ਡਿਊਕ ਆਫ਼ ਐਡਿਨਬਰਗ ਨਹੀਂ ਰਹੇ। ਰਾਇਲ ਹਾਈਨੈੱਸ ਦਾ ਸ਼ੁੱਕਰਵਾਰ ਸਵੇਰੇ ਵਿੰਡਸਰ ਕੈਸਲ ‘ਚ ਦੇਹਾਂਤ ਹੋ ਗਿਆ।”

ਦੱਸ ਦਈਏ ਕਿ ਇੰਗਲੈਂਡ ‘ਚ ਕੋਰੋਨਾ ਦੇ ਚਲਦੇ ਲਾਕਡਾਊਨ ਲੱਗਣ ਕਾਰਨ ਪ੍ਰਿੰਸ ਲੰਡਨ ‘ਚ ਵਿੰਡਸਰ ਕੈਸਲ ‘ਚ ਮਹਾਂਰਾਣੀ ਨਾਲ ਰਹਿ ਰਹੇ ਸਨ। ਜਨਵਰੀ ਮਹੀਨੇ ‘ਚ ਉਹਨਾਂ ਦੇ ਕੁਈਨ ਦੇ ਨਾਲ ਕੋਰੋਨਾ ਵੈਕਸੀਨ ਲਗਵਾਈ ਸੀ।

PM ਨੇ ਦਿੱਤੀ ਸ਼ਰਧਾੰਜਲੀ

ਪ੍ਰਿੰਸ ਫਿਲਿਪ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਕਈ ਦੇਸ਼ਾਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਸ਼ਾਹੀ ਪਰਿਵਾਰ ਨਾਲ ਦੁੱਖ ਵੰਡਾ ਰਹੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਪੀਐੱਮ ਨੇ ਟਵੀਟ ਕੀਤਾ, “ਬ੍ਰਿਟੇਨ ਦੇ ਲੋਕਾਂ ਅਤੇ ਸ਼ਾਹੀ ਪਰਿਵਾਰ ਨਾਲ ਮੇਰੀ ਹਮਦਰਦੀ ਹੈ। ਫ਼ੌਜ ‘ਚ ਉਹਨਾਂ ਦਾ ਕਰੀਅਰ ਵਧੀਆ ਰਿਹਾ ਅਤੇ ਵੱਖ-ਵੱਖ ਭਾਈਚਾਰਿਆਂ ਨਾਲ ਜੁੜੇ ਸੇਵਾ ਮਾਮਲਿਆਂ ‘ਚ ਉਹ ਮੋਹਰੀ ਸਨ। ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।”

RELATED ARTICLES

LEAVE A REPLY

Please enter your comment!
Please enter your name here

Most Popular

Recent Comments