Home Corona ਰਾਹੁਲ ਗਾਂਧੀ ਨੇ PM ਨੂੰ ਚਿੱਠੀ ਲਿਖ ਕੇਂਦਰ ਨੂੰ ਪਾਏ ਮਿਹਣੇ

ਰਾਹੁਲ ਗਾਂਧੀ ਨੇ PM ਨੂੰ ਚਿੱਠੀ ਲਿਖ ਕੇਂਦਰ ਨੂੰ ਪਾਏ ਮਿਹਣੇ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਵਿਚਾਲੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੈਕਸੀਨੇਸ਼ਨ ਪ੍ਰਕਿਰਿਆ ਨੂੰ ਲੈ ਕੇ ਕੇਂਦਰ ‘ਤੇ ਸਵਾਲ ਚੁੱਕੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖੀ ਚਿੱਠੀ ‘ਚ ਰਾਹੁਲ ਗਾਂਧੀ ਨੇ ਹਰ ਜ਼ਰੂਰਤਮੰਦ ਲਈ ਵੈਕਸੀਨ ਉਪਲਬੱਧ ਕਰਵਾਏ ਜਾਣ ਦੀ ਮੰਗ ਕੀਤੀ ਹੈ।

ਰਾਹੁਲ ਨੇ ਕਿਹਾ, “ਸਾਡੇ ਦੇਸ਼ ਦੇ ਵਿਗਿਆਨੀਆਂ ਅਤੇ ਵੈਕਸੀਨ ਸਪਲਾਇਰਜ਼ ਨੇ ਸਮੱਸਿਆ ਦੇ ਹੱਲ ਲਈ ਓਵਰਟਾਈਮ ਕੰਮ ਕੀਤਾ, ਪਰ ਕੇਂਦਕ ਦੀ ਗਲਤ ਨੀਤੀ ਕਾਰਨ ਉਹਨਾਂ ਦੇ ਯਤਨ ਖੂਹ ‘ਚ ਵੜਦੇ ਜਾ ਰਹੇ ਹਨ। ਰਾਹੁਲ ਗਾਂਧੀ ਨੇ ਭਾਰਤ ਤੋਂ ਹੋਰ ਦੇਸ਼ਾਂ ਨੂੰ ਭੇਜੀ ਜਾਣ ਵਾਲੀ ਵੈਕਸੀਨ ‘ਤੇ ਤੁਰੰਤ ਰੋਕ ਲਗਾਉਣ ਦੀ ਵੀ ਮੰਗ ਕੀਤੀ ਹੈ।

ਚਿੱਠੀ ‘ਚ ਕੇਂਦਰ ਨੂੰ ਮਿਹਣੇ

ਆਪਣੀ ਚਿੱਠੀ ‘ਚ ਕੇਂਦਰ ਨੂੰ ਮਿਹਣੇ ਪਾਉਂਦੇ ਹੋਏ ਰਾਹੁਲ ਗਾਂਧੀ ਲਿਖਦੇ ਹਨ:-

  1. ਭਾਰਤ ਕੋਲ ਵੈਕਸੀਨ ਦੀ ਦੌੜ ‘ਚ ਅੱਗੇ ਹੋਣ ਦਾ ਲਾਭ ਸੀ, ਬਾਵਜੂਦ ਇਸਦੇ ਅਸੀਂ ਵੈਕਸੀਨੇਸ਼ਨ ਪ੍ਰਕਿਰਿਆ ‘ਚ ਬੇਹੱਦ ਹੌਲੀ ਚੱਲ ਰਹੇ ਹਾਂ। ਅਸੀਂ ਹਾਲੇ ਤੱਕ 3 ਮਹੀਨਿਆਂ ‘ਚ ਆਪਣੀ ਜਨਸੰਖਿਆ ਅਨੁਪਾਤ ਦੇ ਹਿਸਾਬ ਨਾਲ ਸਿਰਫ਼ 1 ਫ਼ੀਸਦ ਲੋਕਾਂ ਨੂੰ ਹੀ 2 ਡੋਜ਼ ਦੇਣ ‘ਚ ਕਾਮਯਾਬ ਰਹੇ ਹਾਂ।
  2. ਮੌਜੂਦਾ ਵੈਕਸੀਨੇਸ਼ਨ ਦਰ ਦੇ ਹਿਸਾਬ ਨਾਲ 75 ਫ਼ੀਸਦ ਲੋਕਾਂ ਦੇ ਟੀਕਾਕਰਨ ‘ਚ ਤਾਂ ਕਈ ਸਾਲ ਲੱਗ ਜਾਣਗੇ।
  3. ਇਸਦਾ ਕੋਈ ਸਾਫ਼ ਕਾਰਨ ਨਹੀਂ ਕਿ ਸਰਕਾਰ ਨੇ ਵੱਡੇ ਪੱਧਰ ‘ਤੇ ਵੈਕਸੀਨ ਦੇ ਐਕਸਪੋਰਟ ਦੀ ਇਜਾਜ਼ਤ ਕਿਉਂ ਦਿੱਤੀ।  ਦੇਸ਼ ‘ਚ ਕਮੀ ਦੇ ਬਾਵਜੂਦ ਵੈਕਸੀਨ ਦੇ 6 ਕਰੋੜ ਤੋਂ ਵੱਧ ਡੋਜ਼ ਐਕਸਪੋਰਟ ਕੀਤੇ ਜਾ ਚੁੱਕੇ ਹਨ। ਸੂਬਾ ਸਰਕਾਰਾਂ ਲਗਾਤਾਰ ਵੈਕਸੀਨ ਦੀ ਕਮੀ ਦਾ ਮੁੱਦਾ ਚੁੱਕ ਰਹੀਆਂ ਹਨ, ਪਰ ਬੇਵਜ੍ਹਾ ਗੈਰ-ਬੀਜੇਪੀ ਸ਼ਾਸਤ ਸੂਬਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੀ ਵੈਕਸੀਨ ਦਾ ਐਕਸਪੋਰਟ ਵੀ ਸਰਕਾਰ ਦੇ ਹੋਰਨਾਂ ਫ਼ੈਸਲਿਆਂ ਵਾਂਗ ਇੱਕ ‘ਗਲਤੀ’ ਹੀ ਸੀ, ਜਾਂ ਫਿਰ ਆਪਣੇ ਹੀ ਨਾਗਰਿਕਾਂ ਦੀ ਜਾਨ ਦੀ ਕੀਮਤ ‘ਤੇ ਚੱਲਿਆ ਗਿਆ ਪਬਲਿਸਿਟੀ ਸਟੰਟ ਹੈ।
  4. ਲੋਕਾਂ ਦੀ ਸਿਹਤ ਸੂਬਿਆਂ ਦਾ ਮਸਲਾ ਹੁੰਦਾ ਹੈ, ਬਾਵਜੂਦ ਇਸਦੇ ਕੋਰੋਨਾ ਵੈਕਸੀਨ ਦੀ ਖਰੀਦ ਤੋਂ ਲੈ ਕੇ ਰਜਿਸਟ੍ਰੇਸ਼ਨ ਤੱਕ ਸੂਬਾ ਸਰਕਾਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਥੋਂ ਤੱਕ ਕਿ ਸ਼ੁਰੂਆਤੀ ਦਿਨਾਂ ‘ਚ ਆਨਲਾਈਨ ਰਜਿਸਟ੍ਰੇਸ਼ਨ ਦੇ ਚਲਦੇ ਵੱਡੀ ਗਿਣਤੀ ‘ਚ ਗਰੀਬ ਜਨਤਾ ਵੈਕਸੀਨੇਸ਼ਨ ਤੋਂ ਵਾਂਝੀ ਰਹੀ।

‘ਉਤਸਵ ਦਾ ਨਹੀਂ, ਪਰੇਸ਼ਾਨੀ ਦਾ ਵਕਤ’

ਇਸ ਤੋਂ ਪਹਿਲਾਂ ਟਵੀਟ ਕਰਕੇ ਰਾਹੁਲ ਗਾਂਧੀ ਨੇ ਪੀਐੱਮ ਮੋਦੀ ਦੇ ਉਸ ਬਿਆਨ ‘ਤੇ ਨਿਸ਼ਾਨਾ ਸਾਧਿਆ ਸੀ, ਜਿਸ ‘ਚ ਪੀਐੱਮ ਨੇ 11 ਤੋਂ 14 ਅਪ੍ਰੈਲ ਤੱਕ ਪੂਰੇ ਭਾਰਤ ‘ਚ ਟੀਕਾ ਉਤਸਵ ਮਨਾਏ ਜਾਣ ਦੀ ਗੱਲ ਕਹੀ ਸੀ। ਰਾਹੁਲ ਨੇ ਕਿਹਾ ਕਿ ਕੋਰੋਨਾ ਸੰਕਟ ‘ਚ ਵੈਕਸੀਨ ਦੀ ਕਮੀ ਵੱਡੀ ਸਮੱਸਿਆ ਹੈ। ਇਹ ਉਤਸਵ ਦਾ ਸਮਾਂ ਨਹੀਂ ਹੈ।

 

RELATED ARTICLES

LEAVE A REPLY

Please enter your comment!
Please enter your name here

Most Popular

Recent Comments