ਨਵੀਂ ਦਿੱਲੀ। ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਸੁਲਝਾਉਣ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਬਣਾਈ ਗਈ 3-ਮੈਂਬਰੀ ਕਮੇਟੀ ਵੱਲੋਂ ਪੰਜਾਬ ਦੇ ਵਿਧਾਇਕਾਂ ਨਾਲ ਜਾਰੀ ‘ਵਨ ਟੂ ਵਨ’ ਮੀਟਿੰਗਾਂ ਦੀ ਲੜੀ ‘ਚ ਮੰਗਲਵਾਰ ਨੂੰ ਆਖਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਵਾਰੀ ਵੀ ਆ ਗਈ। ਪੰਜਾਬ ਸਰਕਾਰ ਤੇ ਸੀਐੱਮ ਪ੍ਰਤੀ ਆਪਣਾ ਗੁਬਾਰ ਖੁੱਲ੍ਹ ਕੇ ਸਿੱਧੂ ਨੇ ਕਮੇਟੀ ਸਾਹਮਣੇ ਕੱਢਿਆ, ਜਿਸਦੇ ਸੰਕੇਤ ਖੁਦ ਸਿੱਧੂ ਨੇ ਮੀਟਿੰਗ ਤੋਂ ਬਾਅਦ ਦਿੱਤੇ।
ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ, “ਮੈਂ ਹਾਈ ਕਮਾਂਡ ਦੇ ਬੁਲਾਵੇ ‘ਤੇ ਇਥੇ ਪਾਰਟੀ ਅਤੇ ਪੰਜਾਬ ਬਾਰੇ ਸਭ ਕੁਝ ਦੱਸਣ ਆਇਆ ਹਾਂ। ਲੋਕਾਂ ਦੀ ਅਵਾਜ਼ ਬੁਲੰਦ ਅਵਾਜ਼ ‘ਚ ਪਹੁੰਚਾਉਣ ਲਈ ਆਇਆ ਹਾਂ। ਮੇਰਾ ਸਟੈਂਡ ਜੋ ਸੀ, ਹੈ ਅਤੇ ਰਹੇਗਾ ਕਿ ਪੰਜਾਬ ਦੇ ਲੋਕਾਂ ਦਾ ਟੈਕਸ ਦੇ ਰੂਪ ‘ਚ ਸਰਕਾਰ ਨੂੰ ਜਾਂਦਾ ਪੈਸਾ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ‘ਚ ਵਾਪਸ ਮਿਲਣਾ ਚਾਹੀਦਾ ਹੈ।” ਸਿੱਧੂ ਨੇ ਕਿਹਾ ਕਿ ਸੱਚ ਨੂੰ ਦਬਾਇਆ ਜਾ ਸਕਦਾ ਹੈ, ਪਰ ਹਰਾਇਆ ਨਹੀਂ ਜਾ ਸਕਦਾ।
ਸਿੱਧੂ ਦਾ ਸ਼ਾਇਰਾਨਾ ਅੰਦਾਜ਼ ਵੀ ਇਸ ਦੌਰਾਨ ਵੇਖਣ ਨੂੰ ਮਿਲਿਆ। ਉਹਨਾਂ ਕਿਹਾ, “ਯੋਧਾ ਵਹੀ ਜੋ ਜੂਝੇ ਰਣ ਕੇ ਅੰਦਰ…ਮਿੱਤਰ ਵਹੀ ਜੋ ਸਮੇਂ ਪਰ ਕਾਮ ਆਏ।” ਸਿੱਧੂ ਨੇ ਕਿਹਾ, “ਪੰਜਾਬ ਨੂੰ ਜਿਤਾਉਣਾ ਹੈ, ਹਰ ਨਾਗਰਿਕ ਨੂੰ ਜਿਤਾਉਣਾ ਹੈ ਅਤੇ ਹਰ ਪੰਜਾਬ ਵਿਰੋਧੀ ਤਾਕਤ ਨੂੰ ਹਰਾਉਣਾ ਹੈ।”
Power of the People must return to the People !! Every Punjabi must be made shareholder in Punjab's Progress …
Jittega Punjab, Jittegi Punjabiyat, Jittega har Punjabi !! Live from Delhi pic.twitter.com/x7MnYdpojh— Navjot Singh Sidhu (@sherryontopp) June 1, 2021
ਕਾਬਿਲੇਗੌਰ ਹੈ ਕਿ ਪੰਜਾਬ ਕਾਂਗਰਸ ‘ਚ ਪਿਛਲੇ ਕਰੀਬ ਇੱਕ ਮਹੀਨੇ ਤੋਂ ਜਾਰੀ ਕਲੇਸ਼ ਨੂੰ ਸੁਲਝਾਉਣ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਹਰ ਦਿਨ ਸੂਬੇ ਦੇ 25-25 ਵਿਧਾਇਕਾਂ ਨਾਲ ‘ਵਨ ਟੂ ਵਨ’ ਬੈਠਕਾਂ ਕਰ ਰਹੀ ਹੈ। ਕਮੇਟੀ ਵੱਲੋਂ ਸੀਐੱਮ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਜਾਣੀ ਹੈ। ਇਹਨਾਂ ਸਾਰੀਆਂ ਮੀਟਿੰਗਾਂ ਤੋਂ ਬਾਅਦ ਕਮੇਟੀ ਹਾਈਕਮਾਨ ਨੂੰ ਆਪਣੀ ਰਿਪ