ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਗਤੀਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਇੱਕ ਪਾਸੇ ਕਿਸਾਨ ਲਗਾਤਾਰ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ, ਤਾਂ ਦੂਜੇ ਪਾਸੇ ਕਈ ਥਾਈਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਬਿਜਲੀ-ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਹਨ।
ਇਸ ਵਿਚਾਲੇ ਕੇਂਦਰੀ ਬਿਜਲੀ ਮੰਤਰੀ ਆਰ.ਕੇ. ਸਿੰਘ ਨੇ ਕਿਸਾਨਾਂ ਨੂੰ ਬਿਜਲੀ ਚੋਰ ਦੱਸਿਆ ਹੈ। ਉਹਨਾਂ ਕਿਹਾ, “ਕੀ ਇਹਨਾਂ ਪ੍ਰਦਰਸ਼ਨਕਾਰੀਆਂ ਕੋਲ ਕੋਈ ਲੀਗਲ ਕੁਨੈਕਸ਼ਨ ਸੀ? ਜੇਕਰ ਨਹੀਂ, ਤਾਂ ਉਹ ਬਿਜਲੀ ਚੋਰੀ ਕਰ ਰਹੇ ਸਨ ਅਤੇ ਬਿਜਲੀ ਚੋਰੀ ਕਰਨਾ ਅਪਰਾਧ ਹੈ। ਇਸ ਲਈ ਜੇਕਰ ਪੁਲਿਸ ਨੇ ਬਿਜਲੀ ਕੱਟੀ, ਤਾਂ ਉਹ ਕਾਨੂੰਨ ਦਾ ਸਮਰਥਨ ਕਰ ਰਹੇ ਸਨ। ਜੋ ਲੋਕ ਬਿਜਲੀ ਚੋਰੀ ਕਰਦੇ ਹਨ, ਉਹ ਸਜ਼ਾ ਦੇ ਹੱਕਦਾਰ ਹਨ।”
ਦੱਸ ਦਈਏ ਕਿ ਕਿਸਾਨ ਖੇਤੀ ਕਾਨੂੰਨ ਵਾਪਸ ਲੈਣ ਦੀ ਮਂੰਗ ਦੇ ਚਲਦੇ ਪਿਛਲੇ ਢਾਈ ਮਹੀਨਿਆੰ ਤੋਂ ਦਿੱਲੀ ਦੀਆੰ ਸਰਹੱਦਾਂ ‘ਤੇ ਡਟੇ ਹੋਏ ਹਨ। ਪਰ 26 ਜਨਵਰੀ ਨੂੰ ਦਿੱਲੀ ‘ਚ ਕਿਸਾਨ ਟ੍ਰੈਕਟਰ ਪਰੇਡ ਦੌਰਾਨ ਜੋ ਹਿੰਸਾ ਹੋਈ, ਉਸ ਤੋਂ ਬਾਅਦ ਪੁਲਿਸ ਵੱਲੋੰ ਕਈ ਥਾਈੰ ਕਿਸਾਨਾਂ ਦੇ ਬਿਜਲੀ-ਪਾਣੀ ਦੇ ਕੁਨੈਕਸ਼ਨ ਕੱਟੇ ਗਏ ਹਨ।