Home CRIME ਕਨੇਡਾ ਚ ਗੈਂਗਵਾਰ ਹਿੰਸਾ ਦਾ ਖ਼ਤਰਾ, ਪਬਲਿਕ Safety ਲਈ ਜਾਰੀ ਗੈਂਗਸਟਰਾਂ ਦੀ...

ਕਨੇਡਾ ਚ ਗੈਂਗਵਾਰ ਹਿੰਸਾ ਦਾ ਖ਼ਤਰਾ, ਪਬਲਿਕ Safety ਲਈ ਜਾਰੀ ਗੈਂਗਸਟਰਾਂ ਦੀ ਲਿਸਟ ਚ 11 ਵਿਚੋਂ 9 ਪੰਜਾਬੀ ਮੂਲ ਦੇ

August 4, 2022

ਵੈਨਕੂਵਰ ਪੁਲਿਸ ਅਤੇ BC RCMP ਨੇ ਇਕ ਪਬਲਿਕ ਸੇਫਟੀ ਵਾਰਨਿੰਗ ਜਾਰੀ ਕੀਤੀ ਹੈ ਜਿਸ ਵਿਚ ਕਨੇਡਾ, ਖਾਸਕਰ ਵੈਨਕੂਵਰ ਅਤੇ ਬ੍ਰਿਟਿਸ਼ ਕੋਲੰਬੀਆ ਦੇ ਨਾਗਰਿਕਾਂ ਨੂੰ 11 ਖ਼ਤਰਨਾਕ ਗੈਂਗਸਟਰਾਂ ਤੋਂ ਸਾਵਧਾਨ ਰਹਿਣ ਅਤੇ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਲਿਸਟ ਚ Brothers keepers gang ਦਾ ਬਰਿੰਦਰ ਧਾਲੀਵਾਲ, ਸਮਦੀਸ਼ ਅਤੇ ਸਮਰੂਪ ਗਿੱਲ ਸਮੇਤ ਸਮਰਾ ਭਰਾਵਾਂ ਦੇ ਵੀ ਨਾਂਅ ਹਨ।

ਜਾਰੀ ਲਿਸਟ ਚ ਸ਼ਕੀਲ ਬਸਰਾ, ਜਗਦੀਪ ਚੀਮਾ, ਗੁਰਪ੍ਰੀਤ ਧਾਲੀਵਾਲ, ਅਮਰਪ੍ਰੀਤ ਸਮਰਾ ਅਤੇ ਰਵਿੰਦਰ ਸਮਰਾ ਸਣੇ ਸੁਖਦੀਪ ਪੰਸਲ ਵੀ ਸ਼ਾਮਿਲ ਨੇ। ਜਾਰੀ ਸੂਚੀ ਵਿਚ ਸਿਰਫ ਦੋ ਕੈਨੇਡੀਅਨ ਮੂਲ ਦੇ ਗ਼ੈਰ ਪੰਜਾਬੀ ਨੇ ਜਦੋਂ ਕਿ 9 ਪੰਜਾਬੀ ਮੂਲ ਦੇ criminal ਸ਼ਾਮਿਲ ਹਨ।

ਜਾਰੀ ਪਬਲਿਕ safety warning ਦਾ ਮਤਲਬ ਸਪਸ਼ਟ ਹੈ ਕਿ ਹਰ ਵਿਅਕਤੀ ਨੂੰ ਇਹਨਾਂ ਗੈਂਗਸਟ੍ਰਾਂ ਤੋਂ ਦੂਰ ਰਹਿਣ ਦੀ advisory ਹੈ ਕਿਉਂਕਿ ਬ੍ਰਿਟਿਸ਼ ਕੋਲੰਬੀਆ ਚ ਜਾਰੀ ਗੈਂਗ ਵਾਰ ਦੀ ਚਪੇਟ ਚ ਆਮ ਆਦਮੀ ਨਾ ਆ ਜਾਵੇ, ਇਸ ਲਈ ਇਹ warning ਜਾਰੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਬਰਿੰਦਰ ਧਾਲੀਵਾਲ ਦੇ ਭਰਾ ਮੇਨਿੰਦਰ ਧਾਲੀਵਾਲ ਅਤੇ ਸਾਥੀ ਸੱਤ ਗਿੱਲ ਦਾ ਬੀਤੇ ਹਫ਼ਤੇ Whistler ਵਿੱਖੇ ਕਤਲ United Nations ਗੈਂਗ ਦੇ ਨਾਲ ਜੁੜੇ ਗੁਰਸਿਮਰਨ ਸਹੋਤਾ ਅਤੇ ਤਨਵੀਰ ਖੱਖ ਨਾਂਵਾਂ ਦੇ ਗੈਂਗਸਟਰਾਂ ਵਲੋਂ ਕੀਤਾ ਗਿਆ ਸੀ।

ਬੀਤੇ ਸਾਲ 2021 ਚ ਵੀ VPD ਅਤੇ CFSEU-BC ਵਲੋਂ ਜਾਰੀ ਅਜਿਹੀ Advisory cum warning ਤਹਿਤ ਮੈਨਿੰਦਰ ਧਾਲੀਵਾਲ, ਬਰਿੰਦਰ ਧਾਲੀਵਾਲ, ਸਮਦੀਸ਼ ਅਤੇ ਸਮਰੂਪ ਗਿੱਲ ਦੀਆਂ ਤਸਵੀਰਾਂ ਵਾਲ਼ੀ ਵਾਰਨਿੰਗ ਜਾਰੀ ਹੋਈ ਸੀ ਜਿਸ ਮਗਰੋਂ ਕਈ ਮਹੀਨੇ ਬਾਅਦ ਮੇਨਿੰਦਰ ਦਾ ਕਤਲ ਦਿਨ ਦਿਹਾੜੇ ਕੀਤਾ ਗਿਆ। ਨਵੀਂ ਜਾਰੀ WARNING ਰਾਹੀਂ BC ਇਲਾਕੇ ਚ ਗੈਂਗ ਵਾਰ ਹੋਰ ਤੇਜ਼ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਅਤੇ ਜੰਨਤਾ ਨੂੰ ਅਗਾਹ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments