ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦੇ ਲਗਾਤਾਰ ਵਿਗੜਦੇ ਹਾਲਾਤ ਨੂੰ ਵੇਖਦੇ ਹੋਏ ਸੂਬੇ ‘ਚ ਨਾਈਟ ਕਰਫਿਊ ਦਾ ਸਮਾਂ ਵਧਾ ਦਿੱਤਾ ਗਿਆ ਹੈ। ਹੁਣ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਸੂਬੇ ‘ਚ ਕਰਫਿਊ ਰਹੇਗਾ। ਪੰਜਾਬ ਕੈਬਨਿਟ ਦੀ ਬੈਠਕ ‘ਚ ਇਸ ਫ਼ੈਸਲੇ ‘ਤੇ ਮੁਹਰ ਲਗਾਈ ਗਈ।
ਇਸ ਤੋਂ ਇਲਾਵਾ ਸੂਬੇ ‘ਚ ਵੀਕੈਂਡ ਲਾਕਡਾਊਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਹੁਣ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਸੂਬੇ ‘ਚ ਮੁਕੰਮਲ ਲਾਕਡਾਊਨ ਰਹੇਗਾ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਸਿਰਫ਼ ਐਤਵਾਰ ਨੂੰ ਵੀ ਪਾਬੰਦੀਆਂ ਲਗਾਈਆਂ ਗਈਆਂ ਸਨ।
Due to continuous & rapid rise of #Covid19 cases in Punjab, Cabinet today has decided to impose daily lockdown from 6 PM to 5 AM and weekend lockdown from Friday 6 PM to Monday 5 AM. Urge you all to stay at home & step out only if absolutely necessary. Seek your full cooperation. pic.twitter.com/gS4TFlw5lZ
— Capt.Amarinder Singh (@capt_amarinder) April 26, 2021
ਦੁਕਾਨਾਂ 5 ਵਜੇ ਹੋਣਗੀਆਂ ਬੰਦ
ਪੰਜਾਬ ‘ਚ ਨਾਈਟ ਕਰਫਿਊ ਬੇਸ਼ੱਕ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗਾ, ਪਰ ਦੁਕਾਨਾਂ ਸਿਰਫ਼ 5 ਵਜੇ ਤੱਕ ਹੀ ਖੋਲ੍ਹੀਆਂ ਜਾ ਸਕਣਗੀਆਂ। ਇਹ ਫ਼ੈਸਲਾ ਖਾਸ ਤੌਰ ‘ਤੇ ਸ਼ਹਿਰੀ ਇਲਾਕਿਆਂ ਲਈ ਲਿਆ ਗਿਆ ਹੈ, ਤਾਂ ਜੋ ਦੁਕਾਨਾਂ ਬੰਦ ਹੋਣ ਤੋਂ ਬਾਅਦ 6 ਵਜੇ ਤੱਕ ਲੋਕ ਵਾਪਸ ਆਪਣੇ ਘਰਾਂ ਨੂੰ ਪਹੁੰਚ ਸਕਣ ਅਤੇ ਨਾਈਟ ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਈ ਜਾ ਸਕੇ।ਸੁਨੀਲ ਜਾਖੜ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸ਼ਹਿਰਾਂ ‘ਚ ਹੁਣ ਦੁਕਾਨਾਂ ਖੋਲ੍ਹੇ ਜਾਣ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:- ਮੁਕੰਮਲ ਲਾਕਡਾਊਨ ਲਗਾਉਣ ਦੇ ਹੱਕ ‘ਚ ਨਹੀਂ ਸੀਐੱਮ ਕੈਪਟਨ ਅਮਰਿੰਦਰ ਸਿੰਘ