ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦੇ ਲਗਾਤਾਰ ਵਿਸਫੋਟਕ ਹੁੰਦੇ ਅੰਕੜਿਆਂ ਨੇ ਸਰਕਾਰ ਦੀ ਨੀਂਦ ਉਡਾ ਰੱਖੀ ਹੈ। ਸੂਬੇ ਦੇ ਮਹਾਂਨਗਰਾਂ ਖਾਸਕਰ ਲੁਧਿਆਣਾ, ਮੋਹਾਲੀ, ਪਟਿਆਲਾ, ਜਲੰਧਰ, ਅੰਮ੍ਰਿਤਸਰ ‘ਚ ਹਾਲ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ਸਭ ਦੇ ਵਿਚਾਲੇ ਹੁਣ ਲੋਕਾਂ ਵਿਚਾਲੇ ਇੱਕ ਚਰਚਾ ਆਮ ਹੈ ਕੀ ਸੂਬੇ ‘ਚ ਲਾਕਡਾਊਨ ਲੱਗੇਗਾ ਜਾਂ ਨਹੀਂ। ਕੀ ਸਰਕਾਰ ਕੋਈ ਵੱਡਾ ਕਦਮ ਚੁੱਕਣ ਜਾ ਰਹੀ ਹੈ?
ਸੂਬਾਵਾਸੀਆਂ ਦੇ ਇਹਨਾਂ ਸਵਾਲਾਂ ਦਾ ਕੋਵਿਡ ਸਮੀਖਿਆ ਬੈਠਕ ਦੌਰਾਨ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਹੈ। ਸੀਐੱਮ ਨੇ ਕਿਹਾ ਕਿ ਉਹਨਾਂ ਦਾ ਲਾਕਡਾਊਨ ਲਗਾਉਣ ਦਾ ਕੋਈ ਵਿਚਾਰ ਨਹੀਂ ਹੈ, ਕਿਉਂਕਿ ਇਸ ਨਾਲ ਪਲਾਇਣ ਸ਼ੁਰੂ ਹੋ ਜਾਵੇਗਾ ਅਤੇ ਨਾਲ ਹੀ ਆਰਥਿਕ ਸੰਕਟ ਦਾ ਵੀ ਸਾਹਮਣਾ ਕਰਨਾ ਪਏਗਾ। ਹਾਲਾਂਕਿ ਉਹਨਾਂ ਸਪੱਸ਼ਟ ਕੀਤਾ ਕਿ ਸੂਬੇ ‘ਚ ਵਿਗੜਦੇ ਹਾਲਾਤ ਦੇ ਮੱਦਨੇਜ਼ਰ ਉਹਨਾਂ ਦੀ ਸਰਕਾਰ ਕੁਝ ਸਖਤ ਫ਼ੈਸਲੇ ਜ਼ਰੂਰ ਲਵੇਗੀ।