Home Election ਮਜੀਠੀਆ ਖਿਲਾਫ਼ FIR ਪਿੱਛੇ ਕਾਂਗਰਸ ਦਾ 'ਮਾਸਟਰ ਪਲਾਨ'.....ਇਥੇ ਪੜ੍ਹੋ ਅਕਾਲੀ ਆਗੂ 'ਤੇ...

ਮਜੀਠੀਆ ਖਿਲਾਫ਼ FIR ਪਿੱਛੇ ਕਾਂਗਰਸ ਦਾ ‘ਮਾਸਟਰ ਪਲਾਨ’…..ਇਥੇ ਪੜ੍ਹੋ ਅਕਾਲੀ ਆਗੂ ‘ਤੇ ਐਕਸ਼ਨ ਦੀ ‘INSIDE STORY’

ਬਿਓਰੋ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਕਾਂਗਰਸ ਸਰਕਾਰ ਨੇ ਅਚਾਨਕ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਕੇਸ ਦਰਜ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਕਹਿਣ ਲਈ ਇਹ ਮਹਿਜ਼ ਕਾਨੂੰਨੀ ਕਾਰਵਾਈ ਹੈ, ਪਰ ਇਸਦੇ ਗਹਿਰੇ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ।

ਪੂਰੇ ਬਾਦਲ ਪਰਿਵਾਰ ਨੂੰ ਘੇਰਨ ਦੀ ਕੋਸ਼ਿਸ਼
ਸੂਬੇ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਾਲੇ ਅਤੇ ਉਨ੍ਹਾਂ ਦੀ ਸਾਂਸਦ ਪਤਨੀ ਹਰਸਿਮਰਤ ਕੌਰ ਬਾਦਲ ਦੇ ਸਕੇ ਭਰਾ ਹਨ। ਅਜਿਹੇ ਵਿੱਚ ਕਾਂਗਰਸ ਸਰਕਾਰ ਨੇ ਇੱਕ ਦਾਅ ਖੇਡ ਕੇ ਪੂਰੇ ਬਾਦਲ ਪਰਿਵਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ।

ਅਕਾਲੀ ਦਲ ਦੀ ਟੌਪ ਲੀਡਰਸ਼ਿਪ ‘ਤੇ ਅਟੈਕ
ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦਾ ਵੱਡਾ ਚਿਹਰਾ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵਕਤ ਸਰਗਰਮ ਸਿਆਸਤ ਤੋਂ ਦੂਰ ਹਨ। ਅਜਿਹੇ ਵਿੱਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਖੁਦ ਪਾਰਟੀ ਦਾ ਸੀਐੱਮ ਚਿਹਰਾ ਹਨ। ਅਕਾਲੀ ਦਲ ਵਿੱਚ ਸੁਖਬੀਰ ਤੋਂ ਬਾਅਦ ਮਜੀਠੀਆ ਦੀ ਹੈਸੀਅਤ ਨੰਬਰ-2 ਵਾਲੀ ਹੈ। ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ‘ਤੇ ਕੇਸ ਦਰਜ ਹੋਣ ਨਾਲ ਅਕਾਲੀ ਦਲ ਦੀਆਂ ਮੁਸ਼ਕਲਾਂ ਵਿੱਚ ਇਜ਼ਾਫ਼ਾ ਲਾਜ਼ਮੀ ਹੈ।

ਕਾਂਗਰਸ ਲਈ ਵੀ ਚੁਣੌਤੀ ਘੱਟ ਨਹੀਂ
ਦਰਅਸਲ, ਚੋਣਾਂ ਵਿੱਚ ਸਿਆਸੀ ਸਾਖ ਸਭ ਤੋਂ ਅਹਿਮ ਹੁੰਦੀ ਹੈ। ਸਿੱਧੂ-ਚੰਨੀ ਦੀ ਜੋੜੀ ਨੇ ਮਜੀਠੀਆ ਨੂੰ ਡਰੱਗਜ਼ ਮਾਮਲੇ ਵਿੱਚ ਮੁਲਜ਼ਮ ਬਣਾ ਕੇ ਸਿੱਧੇ ਅਕਾਲੀ ਦਲ ਦੀ ਸਾਖ਼ ‘ਤੇ ਹਮਲਾ ਕੀਤਾ ਹੈ। ਹਾਲਾਂਕਿ ਇਹ ਦਾਅ ਕਿੰਨਾ ਪ੍ਰਭਾਵਸ਼ਾਲੀ ਹੋਵੇਗਾ, ਇਹ ਸਰਕਾਰ ਵੱਲੋਂ ਅੱਗੇ ਦੀ ਕਾਰਵਾਈ ‘ਤੇ ਨਿਰਭਰ ਹੋਵੇਗਾ। ਜੇਕਰ ਇਹ ਸਿਰਫ ਕੇਸ ਦਰਜ ਕਰਨ ਦੀ ਖਾਨਾਪੂਰਤੀ ਸਾਬਿਤ ਹੋਈ, ਤਾਂ ਇਹ ਦਾਅ ਕਾਂਗਰਸ ‘ਤੇ ਉਲਟਾ ਵੀ ਪੈ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments