Home CRIME ਕੋਟਕਪੂਰਾ ਫਾਇਰਿੰਗ ਕੇਸ 'ਚ ਐਕਸ਼ਨ 'ਚ ਨਵੀਂ SIT...ਸਾਬਕਾ DGP ਤੋਂ 4 ਘੰਟੇ...

ਕੋਟਕਪੂਰਾ ਫਾਇਰਿੰਗ ਕੇਸ ‘ਚ ਐਕਸ਼ਨ ‘ਚ ਨਵੀਂ SIT…ਸਾਬਕਾ DGP ਤੋਂ 4 ਘੰਟੇ ਤੱਕ ਸਵਾਲ-ਜਵਾਬ

ਬਿਓਰੋ। ਕੋਟਕਪੂਰਾ ਫਾਇਰਿੰਗ ਕੇਸ ‘ਚ ਪੰਜਾਬ ਪੁਲਿਸ ਦੀ ਨਵੀਂ SIT ਪੂਰੇ ਐਕਸ਼ਨ ਮੋਡ ‘ਚ ਹੈ। ADGP ਐੱਲ.ਕੇ. ਯਾਦਵ ਦੀ ਅਗਵਾਈ ‘ਚ ਬਣੀ ਨਵੀਂ SIT ਨੇ ਸੋਮਵਾਰ ਨੂੰ ਪੰਜਾਬ ਪੁਲਿਸ ਦੇ ਸਾਬਕਾ DGP ਸੁਮੇਧ ਸੈਣੀ ਸਣੇ ਤਤਕਾਲੀ ਪੁਲਿਸ ਅਫਸਰਾਂ ਤੋਂ ਪੁੱਛਗਿੱਛ ਕੀਤੀ। ਚੰਡੀਗੜ੍ਹ ਦੇ ਸੈਕਟਰ-32 ਸਥਿਤ ਪੰਜਾਬ ਪੁਲਿਸ ਆਫੀਸਰ ਇੰਸਟੀਚਿਊਟ ‘ਚ ਸਵੇਰੇ 11 ਵਜੇ ਤੋਂ ਰਾਤ 9 ਵਜੇ ਤੱਕ ਪੁੱਛ-ਪੜਤਾਲ ਕੀਤੀ ਗਈ।

ਸੈਣੀ ਤੋਂ SIT ਦੇ ਸਿੱਧੇ ਸਵਾਲ

ਸੁਮੇਧ ਸੈਣੀ ਤੋਂ ਕਰੀਬ 4 ਘੰਟਿਆਂ ਤੱਕ ਸਵਾਲਾਂ ਦੇ ਜਵਾਬ ਪੁੱਛੇ ਗਏ। ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਗੋਲੀ ਚਲਾਉਣ ਦਾ ਆਰਡਰ ਕਿਸਨੇ ਦਿੱਤਾ ਸੀ ਅਤੇ ਗੋਲੀ ਕਾਂਡ ਤੋਂ ਪਹਿਲਾਂ ਕੀ ਹੋਇਆ ਸੀ। ਸੈਣੀ ਉਸ ਵੇਲੇ ਮੋਬਾਈਲ ‘ਤੇ ਕਿੰਨੇ ਲੋਕਾਂ ਦੇ ਸੰਪਰਕ ‘ਚ ਸਨ।

ਸਾਬਕਾ DGP ਸੁਮੇਧ ਸੈਣੀ ਤੋਂ ਪੁੱਛਗਿੱਛ ਕਰਦੀ ਹੋਈ SIT

ਇਹਨਾਂ ਅਫਸਰਾਂ ਤੋਂ ਵੀ ਪੁੱਛਗਿੱਛ

ਤਤਕਾਲੀ ADGP ਇਕਬਾਲ ਪ੍ਰੀਤ ਸਿੰਘ ਸਹੋਤਾ, ਫਰੀਦਕੋਟ ਦੇ ਤਤਕਾਲੀ SSP ਸੁਖਮਿੰਦਰ ਸਿੰਘ ਮਾਨ, ਤਤਕਾਲੀ SSP ਚਰਨਜੀਤ ਸ਼ਰਮਾ, ਫਿਰੋਜ਼ਪੁਰ ਰੇਂਜ ਦੇ ਤਤਕਾਲੀ DIG ਅਮਰ ਸਿੰਘ ਚਾਹਲ ਤੋਂ ਵੀ ਨਵੀਂ SIT ਨੇ ਕਈ ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਪੂਰੇ ਮਾਮਲੇ ‘ਚ ਕਿਸਦੀ ਕੀ ਭੂਮਿਕਾ ਰਹੀ। SIT ਨੇ ਪਰਮਰਾਜ ਉਮਰਾਨੰਗਲ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਸੀ, ਪਰ ਸਮਾਂ ਘੱਟ ਹੋਣ ਦੇ ਚਲਦੇ ਉਹਨਾਂ ਨੂੰ ਅਗਲੇ ਸੋਮਵਾਰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਕੁੰਵਰ ਵਿਜੇ ਪ੍ਰਤਾਪ ਦੀ ‘ਵਿਦਾਈ’ ਤੋਂ ਬਾਅਦ ਨਵੀਂ SIT

ਦੱਸਣਯੋਗ ਹੈ ਕਿ ਕੋਟਕਪੂਰਾ ਫਾਇਰਿੰਗ ਕੇਸ ਦੀ ਜਾਂਚ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਦੀ SIT ਕਰ ਰਹੀ ਸੀ, ਪਰ ਹਾਲ ਹੀ ‘ਚ ਹਾਈਕੋਰਟ ਨੇ ਨਾ ਸਿਰਫ਼ ਉਹਨਾਂ ਦੀ ਜਾਂਚ ਨੂੰ ਖਾਰਜ ਕਰ ਦਿੱਤਾ, ਬਲਕਿ SIT ਨੂੰ ਵੀ ਰੱਦ ਕਰਕੇ ਨਵੀਂ SIT ਬਣਾਉਣ ਦਾ ਆਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ADGP ਐੱਲ.ਕੇ. ਯਾਦਵ ਦੀ ਅਗਵਾਈ ‘ਚ ਨਵੀਂ ਟੀਮ ਦਾ ਗਠਨ ਕੀਤਾ ਸੀ। SIT ‘ਚ DIG ਸੁਰਜੀਤ ਸਿੰਘ ਅਤੇ IG ਰਾਕੇਸ਼ ਅੱਗਰਵਾਲ ਵੀ ਸ਼ਾਮਲ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments