Home Politics ਮਾਈਨਿੰਗ 'ਤੇ ਸੁਖਬੀਰ ਦੇ ਤਾਬੜਤੋੜ 'ਛਾਪੇ'...ਸਰਕਾਰ ਬੋਲੀ- ਸਸਤੀ ਸ਼ੋਹਰਤ ਲਈ ਡਰਾਮੇਬਾਜ਼ੀ ਕਰ...

ਮਾਈਨਿੰਗ ‘ਤੇ ਸੁਖਬੀਰ ਦੇ ਤਾਬੜਤੋੜ ‘ਛਾਪੇ’…ਸਰਕਾਰ ਬੋਲੀ- ਸਸਤੀ ਸ਼ੋਹਰਤ ਲਈ ਡਰਾਮੇਬਾਜ਼ੀ ਕਰ ਰਹੇ

ਬਿਓਰੋ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੈਪਟਨ ਸਰਕਾਰ ‘ਤੇ ਪੂਰੀ ਤਰ੍ਹਾਂ ਹਮਲਾਵਰ ਹਨ। ਸੁਖਬੀਰ ਬਾਦਲ ਓਹੀ ਤਮਾਮ ਮੁੱਦੇ ਚੁੱਕ ਰਹੇ ਹਨ, ਜਿਹਨਾਂ ਦੇ ਸਹਾਰੇ 2017 ਵਿੱਚ ਕੈਪਟਨ ਨੇ ਅਕਾਲੀ ਦਲ ਤੋਂ ਸੱਤਾ ਖੋਹੀ ਸੀ। ਹੁਣ 5 ਸਾਲਾਂ ਬਾਅਦ ਸੁਖਬੀਰ ਕੈਪਟਨ ਤੋਂ ਹਿਸਾਬ ਮੰਗ ਰਹੇ ਹਨ।

ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਦੇ ਇਲਜ਼ਾਮ ਝੱਲਦੇ ਰਹੇ ਸੁਖਬੀਰ ਬਾਦਲ ਹੁਣ ਜ਼ੋਰਾਂ-ਸ਼ੋਰਾਂ ਨਾਲ ਇਹੀ ਇਲਜ਼ਾਮ ਕੈਪਟਨ ਸਰਕਾਰ ‘ਤੇ ਲਗਾ ਰਹੇ ਹਨ। ਸੁਖਬੀਰ ਬਾਦਲ ਇੱਕ ਤੋਂ ਬਾਅਦ ਇੱਕ ਮਾਈਨਿੰਗ ਸਾਈਟਸ ‘ਤੇ ਪਹੁੰਚ ਕੇ ਸਰਕਾਰ ਨੂੰ ਘੇਰਨ ‘ਚ ਜੁਟੇ ਹਨ।

ਬਿਆਸ ਤੋਂ ਬਾਅਦ ਮੁਕੇਰੀਆਂ ‘ਚ ਸੁਖਬੀਰ ਦਾ ਛਾਪਾ

ਪਿਛਲੇ ਦਿਨੀਂ ਸੁਖਬੀਰ ਬਾਦਲ ਬਿਆਸ ਦੀ ਇੱਕ ਮਾਈਨਿੰਗ ਸਾਈਟ ‘ਤੇ ਪਹੁੰਚੇ ਸਨ ਅਤੇ ਸਰਕਾਰ ਦੇ ਇੱਕ ਮੰਤਰੀ ਅਤੇ ਕੁਝ ਵਿਧਾਇਕਾਂ ‘ਤੇ ਨਜਾਇਜ਼ ਮਾਈਨਿੰਗ ਦੇ ਇਲਜ਼ਾਮ ਲਾਏ ਸਨ। ਸ਼ਨੀਵਾਰ ਨੂੰ ਸੁਖਬੀਰ ਮੀਡੀਆ ਦੇ ਕੈਮਰਿਆਂ ਸਣੇ ਮੁਕੇਰੀਆਂ ਪਹੁੰਚ ਗਏ। ਸੁਖਬੀਰ ਨੇ ਕਿਹਾ, “ਇਥੇ ਮਾਈਨਿੰਗ ਮਾਫੀਆ ਨੇ 200 ਫੁੱਟ ਤੱਕ ਮਿੱਟੀ ਪੁੱਟ ਦਿੱਤੀ। ਹੁਣ ਕੈਪਟਨ ਅਤੇ ਉਹਨਾਂ ਦੇ ਮੰਤਰੀ ਸਰਕਾਰੀਆ ਦੱਸਣ ਕਿ ਕਿਹੜਾ ਕਾਨੂੰਨ ਉਹਨਾਂ ਨੂੰ ਇਸਦੀ ਇਜਾਜ਼ਤ ਦਿੰਦਾ ਹੈ। ਕਾਨੂੰਨੀ ਤੌਰ ‘ਤੇ ਸਿਰਫ 10 ਫੁੱਟ ਮਾਈਨਿੰਗ ਦੀ ਇਜਾਜ਼ਤ ਹੈ।”

ਸੁਖਬੀਰ ਨੇ ਕਿਹਾ, “ਜਦੋਂ ਉਹ 2 ਦਿਨ ਪਹਿਲਾਂ ਬਿਆਸ ਗਏ ਹਨ, ਤਾਂ ਮਾਈਨਿੰਗ ਅਧਿਕਾਰੀ ਉਸ ਸਾਈਟ ਨੂੰ ਲੀਗਲ ਠਹਿਰਾਉਣ ‘ਚ ਜੁਟ ਗਏ। ਹੁਣ ਮੈਨੂੰ ਇੰਤਜ਼ਾਰ ਹੈ ਕਿ ਸਰਕਾਰ ਮੁਕੇਰੀਆਂ ‘ਚ ਚੱਲ ਰਹੀ ਇਸ ਗੈਰ-ਕਾਨੂੰਨੀ ਮਾਈਨਿੰਗ ‘ਤੇ ਕੀ ਸਫਾਈ ਦੇਵੇਗੀ।” ਉਹਨਾਂ ਕਿਹਾ, “ਮੈਨੂੰ ਪੁਲਿਸ ਦੇ ਪਰਚਿਆਂ ਦਾ ਕੋਈ ਡਰ ਨਹੀਂ। ਸਰਕਾਰ ਚਾਹੇ ਤਾਂ ਉਹਨਾਂ ‘ਤੇ 10 ਕੇਸ ਕਰ ਲਵੇ। ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਉਹਨਾਂ ਦੀ ਲੜਾਈ ਜਾਰੀ ਰਹੇਗੀ।”

ਸੁਖਬੀਰ ਨੇ ਇਲਜ਼ਾਮ ਲਾਇਆ ਕਿ ਮਾਈਨਿੰਗ ਦੇ ਇਸ ਖੇਡ ‘ਚ ਕਾਂਗਰਸ ਦੇ ਕਈ ਵਿਧਾਇਕ ਸ਼ਾਮਲ ਹਨ। ਉਹਨਾਂ ਨੇ ਬਾਘਾਪੁਰਾਣਾ ਤੋਂ ਕਾਂਗਰਸ ਵਿਧਾਇਕ ਦਰਸ਼ਨ ਬਰਾੜ ‘ਤੇ ਗੰਭੀਰ ਇਲਜ਼ਾਮ ਲਾਏ। ਸੁਖਬੀਰ ਨੇ ਟਵਿਟਰ ‘ਤੇ ਲਿਖਿਆ, “ਮੁਕੇਰੀਆਂ ਦੇ ਬਰਿੰਗਾਲੀ ਪਿੰਡ ‘ਚ ਗੈਰ-ਕਾਨੂੰਨੀ ਮਾਈਨਿੰਗ ਨੇ ਕਿਸ ਹੱਦ ਤੱਕ ਇਸ ਏਰੀਆ ਨੂੰ ਤਬਾਹ ਕਰ ਦਿੱਤਾ, ਇਹ ਵੇਖਣ ਲਈ ਕਈ ਕਿਲੋਮੀਟਰ ਪੈਦਲ ਚੱਲਿਆ। ਲੋਕਾਂ ਨੇ ਮੈਨੂੰ ਦੱਸਿਆ ਕਿ ਬਾਘਾਪੁਰਾਣਾ ਤੋਂ ਕਾਂਗਰਸ ਵਿਧਾਇਕ ਦਰਸ਼ਨ ਬਰਾੜ ਦੇ ਪੁੱਤਰ ਗੁਰਜੰਟ ਬਰਾੜ ਵੱਲੋਂ ਇਥੇ ਗੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਵੇਖਦੇ ਹਾਂ ਕਿ ਹੁਣ ਇਸ ‘ਤੇ ਕੈਪਟਨ ਕੀ ਕਹਿਣਗੇ।”

ਸੁਖਬੀਰ ਨੂੰ ਸਰਕਾਰੀਆ ਦਾ ਜਵਾਬ

ਪੰਜਾਬ ਦੇ ਮਾਈਨਿੰਗ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸਸਤੀ ਸ਼ੋਹਰਤ ਪਾਉਣ ਲਈ ਸੁਖਬੀਰ ਬਾਦਲ ਡਰਾਮੇਬਾਜ਼ੀ ਕਰ ਰਹੇ ਹਨ। ਸਰਕਾਰੀਆ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਜਿਹਨਾਂ ਸਾਈਟਸ ‘ਤੇ ਜਾ ਕੇ ਸੁਖਬੀਰ ਬਾਦਲ ਗੈਰ-ਕਾਨੂੰਨੀ ਮਾਈਨਿੰਗ ਦਾ ਸ਼ੋਰ ਮਚਾ ਰਹੇ ਹਨ, ਅਸਲ ‘ਚ ਉਹ ਅਕਾਲੀਆਂ ਦੀ ਹੀ ਦੇਣ ਹੈ। ਜਦਕਿ ਕਾਂਗਰਸ ਸਰਕਾਰ ਨੇ ਤਾਂ ਇਹਨਾਂ ਸਾਈਟਸ ‘ਤੇ ਬਹੁਤ ਪਹਿਲਾਂ ਕਾਰਵਾਈ ਕਰ ਦਿੱਤੀ ਸੀ ਅਤੇ ਹੁਣ ਉਥੇ ਗੈਰ-ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ।

ਰੇਤ ਮਾਫੀਆ ਬਾਦਲਾਂ ਦੀ ਦੇਣ- ਸਰਕਾਰੀਆ

ਮਾਈਨਿੰਗ ਮੰਤਰੀ ਨੇ ਕਿਹਾ ਕਿ ਪੰਜਾਬ ਵਸੀਆਂ ਨੂੰ ਪਤਾ ਹੈ ਕਿ ਰੇਤ ਮਾਫੀਆ ਸ਼ਬਦ ਅਕਾਲੀ-ਬੀਜੇਪੀ ਸਰਕਾਰ ਦੀ ਦੇਣ ਹੈ ਅਤੇ ਜਿੰਨੀ ਧਾਂਦਲੀ ਪਿਛਲੀ ਸਰਕਾਰ ਨੇ ਮਚਾਈ ਉਹ ਕਿਸੇ ਤੋਂ ਲੁਕੀ ਨਹੀਂ ਹੈ। ਬਾਦਲਾਂ ਦੇ ਸ਼ਾਸਨ ਦੇ 10 ਸਾਲਾਂ ਦੇ ਦੌਰਾਨ ਮਾਈਨਿੰਗ ਮਾਈਨਿੰਗ ਨਾਲ ਸਰਕਾਰੀ ਖਜ਼ਾਨੇ ਨੂੰ ਸਿਰਫ਼ 35 ਤੋਂ 40 ਕਰੋੜ ਰੁਪਏ ਦੇ ਕਰੀਬ ਸਲਾਨਾ ਆਮਦਨ ਹੁੰਦੀ ਸੀ, ਜਦਕਿ ਮੌਜੂਦਾ ਸਮੇਂ ‘ਚ ਇਹ ਕਰੀਬ 10 ਗੁਣਾ ਵਧਾ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments