ਮੁੰਬਈ। ਦੇਸ਼ ਭਰ ‘ਚ ਕੋਰੋਨਾ ਦੀ ਦੂਜੀ ਲਹਿਰ ਨੇ ਕਹਿਰ ਮਚਾਇਆ ਹੋਇਆ ਹੈ। ਮਹਾਂਰਾਸ਼ਟਰ ਇਸਦਾ ਵੱਡਾ ਹੌਟਸਪੌਟ ਬਣਦਾ ਜਾ ਰਿਹਾ ਹੈ। ਖਾਸਕਰ ਗੱਲ ਬਾਲੀਵੁੱਡ ਦੀ ਕਰੀਏ, ਤਾਂ ਬਾਲੀਵੁੱਡ ਦੇ ਸਿਤਾਰੇ ਵੀ ਲਗਾਤਾਰ ਮਹਾਂਮਾਰੀ ਦੀ ਚਪੇਟ ‘ਚ ਆ ਰਹੇ ਹਨ। ਹੁਣ ਬਾਲੀਵੁੱਡ ਅਦਾਕਾਰ ਪਰੇਸ਼ ਰਾਵਲ ਦੀ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਰਾਵਲ ਨੇ ਟਵਿਟਰ ਜ਼ਰੀਏ ਖੁਦ ਇਸਦੀ ਜਾਣਕਾਰੀ ਦਿੱਤੀ।
ਆਪਣੇ ਟਵਿਟਰ ਹੈਂਡਲ ‘ਤੇ ਇਸ ਬਾਰੇ ਲਿਖਦਿਆਂ ਪਰੇਸ਼ ਰਾਵਲ ਨੇ ਕਿਹਾ, “ਬਦਕਿਸਮਤੀ ਨਾਲ, ਮੇਰਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਜੋ ਵੀ ਪਿਛਲੇ 10 ਦਿਨਾਂ ਦੌਰਾਨ ਮੇਰੇ ਸੰਪਰਕ ‘ਚ ਆਏ ਹਨ, ਉਹ ਕਿਰਪਾ ਕਰਕੇ ਆਪਣਾ ਟੈਸਟ ਕਰਵਾ ਲੈਣ।”
ਦੱਸਣਯੋਗ ਹੈ ਕਿ ਪਰੇਸ਼ ਰਾਵਲ ਨੇ ਮਾਰਚ ਦੀ ਸ਼ੁਰੂਆਤ ‘ਚ ਹੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ ਸੀ। ਰਾਵਲ ਨੇ ਹਸਪਤਾਲ ਤੋਂ ਆਪਣੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ ਅਤੇ ਲਿਖਿਆ ਸੀ, “ਵੀ ਫਾੱਰ ਵੈਕਸੀਨ! ਸਾਰੇ ਡਾਕਟਰ, ਨਰਸਾਂ, ਫਰੰਟਲਾਈਨ ਹੈਲਥਵਰਕਰ ਅਤੇ ਸਾਈਂਟਿਸਟ ਦਾ ਸ਼ੁਕਰੀਆ।”
ਪਰੇਸ਼ ਰਾਵਲ ਤੋਂ ਪਹਿਲਾਂ ਬੀਤੇ ਦਿਨੀਂ ਹੀ ਆਮਿਰ ਖ਼ਾਨ, ਆਰ. ਮਾਧਵਨ, ਮਿਲਿੰਦ ਸੋਮਨ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਸ ਤੋਂ ਪਹਿਲਾਂ ਵੀ ਕਈ ਸਿਤਾਰੇ ਸੰਕ੍ਰਮਿਤ ਹੋ ਚੁੱਕੇ ਹਨ। ਰਣਬੀਰ ਕਪੂਰ ਅਤੇ ਸੰਜੇ ਲੀਲਾ ਭੰਸਾਲੀ ਵਾਇਰਸ ਤੋਂ ਰਿਕਵਰ ਕਰ ਚੁੱਕੇ ਹਨ।