ਮੁੰਬਈ। ਦੇਸ਼ ਭਰ ‘ਚ ਵੱਧ ਰਹੇ ਕੋਰੋਨਾ ਮਾਮਲਿਆਂ ਵਿਚਾਲੇ ਹੁਣ ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਕ੍ਰਿਕਟਰਾਂ ਨੂੰ ਵੀ ਕੋਰੋਨਾ ਆਪਣੀ ਚਪੇਟ ‘ਚ ਲੈ ਰਿਹਾ ਹੈ। ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸਚਿਨ ਨੇ ਖੁਦ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ। ਹਾਲਾਂਕਿ ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।
ਆਪਣੇ ਟਵੀਟ ‘ਚ ਸਚਿਨ ਤੇਂਦੁਲਕਰ ਨੇ ਲਿਖਿਆ, “ਕੋਰੋਨਾ ਤੋਂ ਬਚਣ ਲਈ ਮੈਂ ਹਮੇਸ਼ਾ ਸਾਰੀ ਸਾਵਧਾਨੀਆਂ ਵਰਤਦਾ ਰਿਹਾ ਹਾਂ। ਫਿਰ ਵੀ, ਹਲਕੇ ਲੱਛਣ ਵਿਖਣ ਤੋਂ ਬਾਅਦ ਟੈਸਟ ਕਰਵਾਉਣ ‘ਤੇ ਮੈਂ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹਾਂ। ਮੇਰੇ ਘਰ ਦੇ ਬਾਕੀ ਲੋਕ ਨੈਗੇਟਿਵ ਹਨ। ਮੈਂ ਖੁਦ ਨੂੰ ਹੋਮ ਕੁਆਰੰਟੀਨ ਕਰ ਲਿਆ ਹੈ। ਇਸ ਤੋਂ ਇਲਾਵਾ ਮੈਂ ਇਸ ਮਹਾਂਮਾਰੀ ਨਾਲ ਸਬੰਧਤ ਸਾਰੇ ਜ਼ਰੂਰੀ ਪ੍ਰੋਟੋਕੋਲ ਫੌਲੋ ਕਰ ਰਿਹਾ ਹਾਂ। ਮੈਂ ਸਾਰੇ ਹੈਲਥਕੇਅਰ ਪ੍ਰੋਫੈਸ਼ਨਲਜ਼ ਨੂੰ ਧੰਨਵਾਦ ਦਿੰਦਾ ਹਾਂ, ਜੋ ਮੈਨੂੰ ਅਤੇ ਦੁਨੀਆ ਭਰ ਦੇ ਸਾਰੇ ਲੋਕਾਂ ਨੂੰ ਸਹਿਯੋਗ ਕਰ ਰਹੇ ਹਨ। ਤੁਸੀਂ ਸਾਰੇ ਆਪਣਾ ਧਿਆਨ ਰੱਖੋ।”