ਬਿਓਰੋ। ਦੇਸ਼ ‘ਚ ਕੋਰੋਨਾ ਦੇ ਕਹਿਰ ਵਿਚਾਲੇ ਨਵੀਆਂ-ਨਵੀਆਂ ਬਿਮਾਰੀਆਂ ਟੈਂਸ਼ਨ ਵਧਾ ਰਹੀਆਂ ਹਨ। ਬਲੈਕ ਫੰਗਸ ਯਾਨੀ ਮਿਊਕਰ ਮਾਈਕੋਸਿਸ ਦੇ ਮਾਮਲੇ ਲਗਾਤਾਰ ਸਾਹਮਣੇ ਆਉਣ ਦੇ ਚਲਦੇ ਖੌਫ ਵਧਦਾ ਜਾ ਰਿਹਾ ਹੈ। ਇਸ ਵਿਚਾਲੇ ਬਿਹਾਰ ਦੀ ਰਾਜਧਾਨੀ ਪਟਨਾ ‘ਚ ਹੁਣ ਵਾਈਟ ਫੰਗਸ ਦੇ 4 ਮਾਮਲੇ ਮਿਲਣ ਨਾਲ ਹੜਕੰਪ ਮਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਲੈਕ ਫੰਗਸ ਤੋਂ ਵੀ ਵੱਧ ਖ਼ਤਰਨਾਕ ਹੈ।
ਸਿੱਧੇ ਫੇਫੜਿਆਂ ‘ਤੇ ਅਟੈਕ
ਵਾਈਟ ਫੰਗਸ ਫੇਫੜਿਆਂ ਦੇ ਇਨਫੈਕਸ਼ਨ ਦਾ ਮੁੱਖ ਕਾਰਨ ਹੈ। ਨਾਲ ਹੀ, ਇਹ ਫੰਗਸ ਇਨਸਾਨ ਦੀ ਚਮੜੀ, ਨਹੁੰ, ਮੂੰਹ ਦੇ ਅੰਦਰੂਨੀ ਹਿੱਸੇ, ਢਿੱਡ, ਆੰਤ, ਕਿਡਨੀ, ਪ੍ਰਾਈਵੇਟ ਪਾਰਟ ਅਤੇ ਦਿਮਾਗ ‘ਤੇ ਵੀ ਬੇਹੱਦ ਬੁਰਾ ਅਸਰ ਪਾਉਂਦਾ ਹੈ॥
ਇਸ ਤਰ੍ਹਾਂ ਹੋਈ ਵਾਈਟ ਫੰਗਸ ਦੀ ਪਛਾਣ
ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਮਾਈਕਰੋਬਾਇਓਲੌਜੀ ਵਿਭਾਗ ਦੇ ਹੈੱਡ ਡਾ. ਐੱਸ.ਐੱਨ. ਸਿੰਘ ਮੁਤਾਬਕ 4 ਮਰੀਜ਼ਾਂ ‘ਚ ਕੋਰੋਨਾ ਦੇ ਲੱਛਣ ਸਨ। ਇਹਨਾਂ ਮਰੀਜ਼ਾਂ ਦੇ ਤਿੰਨੇ ਤਰ੍ਹਾਂ ਦੇ ਕੋਵਿਡ ਟੈਸਟ ਰੈਪਿਡ ਐਂਟੀਜਨ, ਰੈਪਿਡ ਐਂਟੀ ਬਾਡੀ ਅਤੇ RT-PCR ਕੀਤੇ ਗਏ, ਪਰ ਤਿੰਨਾਂ ਦੀ ਹੀ ਰਿਪੋਰਟ ਨੈਗੇਟਿਵ ਆਈ। ਉਥੇ ਹੀ, ਕੋਰੋਨਾ ਸਬੰਧੀ ਦਵਾਈਆਂ ਦਾ ਵੀ ਉਹਨਾਂ ‘ਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਅਜਿਹੇ ‘ਚ ਦੂਜੇ ਟੈਸਟ ਕੀਤੇ ਗਏ, ਜਿਹਨਾਂ ‘ਚ ਵਾਈਟ ਫੰਗਸ ਹੋਣ ਦੀ ਜਾਣਕਾਰੀ ਮਿਲੀ।
ਕੋਰੋਨਾ ਤੇ ਵਾਈਟ ਫੰਗਸ ‘ਚ ਅੰਤਰ ਕਰਨਾ ਮੁਸ਼ਕਿਲ
ਦੱਸ ਦਈਏ ਕਿ ਜਦੋਂ ਮਰੀਜ਼ ਦਾ CT ਸਕੈਨ ਕੀਤਾ ਜਾਂਦਾ ਹੈ, ਤਾਂ ਫੇਫੜਿਆਂ ‘ਚ ਸੰਕ੍ਰਮਣ ਦੇ ਲੱਛਣ ਕੋਰੋਨਾ ਵਰਗੇ ਹੀ ਨਜ਼ਰ ਆਉਂਦੇ ਹਨ। ਅਜਿਹੇ ‘ਚ ਅੰਤਰ ਕਰਨਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ ਕਿ। ਅਜਿਹੇ ਮਰੀਜ਼ਾਂ ਦਾ ਰੈਪਿਡ ਐਂਟੀਜਨ ਅਤੇ RT-PCR ਨੈਗੇਟਿਵ ਆਉਂਦਾ ਹੈ। ਡਾਕਟਰਾਂ ਮੁਤਾਬਕ, ਜੇਕਰ CT ਸਕੈਨ ‘ਚ ਕੋਰੋਨਾ ਵਰਗੇ ਲੱਛਣ ਦਿਖ ਰਹੇ ਹਨ, ਤਾਂ ਬਲਗਮ ਤੋਂ ਵਾਈਟ ਫੰਗਸ ਦੀ ਪਛਾਣ ਕੀਤੀ ਜਾ ਸਕਦੀ ਹੈ।
ਵਾਈਟ ਇੰਗਸ ਦਾ ਖ਼ਤਰਾ ਕਿਸ ‘ਤੇ ਜ਼ਿਆਦਾ ?
ਬਲੈਕ ਫੰਗਸ ਦੀ ਤਰ੍ਹਾਂ ਵਾਈਟ ਫੰਗਸ ਦਾ ਖ਼ਤਰਾ ਵੀ ਉਹਨਾਂ ਲੋਕਾਂ ‘ਤੇ ਜ਼ਿਆਦ ਹੈ, ਜਿਹਨਾਂ ਦੀ ਪ੍ਰਤੀਰੋਧਕ ਸਮਰੱਥਾ ਘੱਟ ਹੈ। ਡਾਇਬਿਟੀਜ਼, ਐਂਟੀ ਬਾਇਓਟਿਕ ਦਾ ਸੇਵਨ ਅਤੇ ਫੇਰ ਸਟੇਰਾਈਡ ਦਾ ਲੰਮਾ ਸੇਵਾਨ ਵੀ ਇਸਦੀ ਵਜ੍ਹਾ ਹੋ ਸਕਦਾ ਹੈ।