ਨਵੀਂ ਦਿੱਲੀ। ਕੋਰੋਨਾ ਸੰਕਟ ਦੇ ਚਲਦੇ ਮੋਦੀ ਸਰਕਾਰ ਨੇ ਕਈ ਅਹਿਮ ਫ਼ੈਸਲੇ ਲਏ ਹਨ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ‘ਚ ਹੋਈ ਬੈਠਕ ‘ਚ NEET-PG ਪ੍ਰੀਖਿਆ ਮੁਲਤਵੀ ਕਰਨ ਦੇ ਨਾਲ-ਨਾਲ ਮੈਡੀਕਲ ਸਟਾਫ ਦੀ ਗਿਣਤੀ ਵਧਾਉਣ ਸਬੰਧੀ ਫ਼ੈਸਲੇ ਲਏ ਗਏ।
- NEET-PG ਪ੍ਰੀਖਿਆ ਘੱਟੋ-ਘੱਟ 4 ਮਹੀਨਿਆਂ ਲਆ ਮੁਲਤਵੀ ਰਹੇਗੀ।
- MBBS ਫ਼ਾਈਲਨ ਈਅਰ ਦੇ ਵਿਦਿਆਰਥੀਆਂ ਦੀ ਸੇਵਾ ਹਲਕੇ ਕੋਵਿਡ-19 ਲੱਛਣਾਂ ਵਾਲੇ ਮਰੀਜ਼ਾਂ ਦੀ ਮਾਨੀਟਰਿੰਗ ‘ਚ ਲਈ ਜਾਵੇਗੀ।
- B.Sc.(ਨਰਸਿੰਗ)/ਜੀ.ਐੱਨ.ਐੱਮ. ਪਾਸ ਨਰਸਾਂ ਦੀ ਸੇਵਾ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਲਈ ਫੁੱਲ-ਟਾਈਮ ਨਰਸਿੰਗ ਡਿਊਟੀ ‘ਚ ਲਈ ਜਾਵੇਗੀ।
- ਮੈਡੀਕਲ ਇੰਟਰਨ ਦੀ ਡਿਊਟੀ ਵੀ ਕੋਵਿਡ ਮੈਨੇਜਮੈਂਟ ‘ਚ ਸੀਨੀਅਰ ਡਾਕਟਰਾਂ ਦੀ ਦੇਖਰੇਖ ‘ਚ ਲਗਾਈ ਜਾਵੇਗੀ।
- ਮੈਡੀਕਲ ਕਰਮਚਾਰੀ, ਜਿਹਨਾਂ ਨੇ ਕੋਵਿਡ-19 ਡਿਊਟੀ ਦੇ 100 ਦਿਨ ਪੂਰੇ ਕਰ ਲਏ ਹਨ, ਉਹਨਾਂ ਨੂੰ ਆਉਣ ਵਾਲੀਆਂ ਸਰਕਾਰੀ ਨੌਕਰੀ ਦੀਆਂ ਭਰਤੀਆਂ ‘ਚ ਪ੍ਰਮੁੱਖਤਾ ਦਿੱਤੀ ਜਾਵੇਗੀ।
- 100 ਦਿਨ ਕੋਰੋਨਾ ਡਿਊਟੀ ਪੂਰੀ ਕਰਨ ਵਾਲੇ ਕਰਮਚਾਰੀਆਂ ਨੂੰ ਪ੍ਰਧਾਨ ਮੰਤਰੀ ਕੋਵਿਡ ਰਾਸ਼ਟਰੀ ਸੇਵਾ ਸਨਮਾਨ ਵੀ ਦਿੱਤਾ ਜਾਵੇਗਾ।