ਚੰਡੀਗੜ੍ਹ। ਪੰਜਾਬ ਅਤੇ ਹਰਿਆਣਾ ਤੋਂ ਬਾਅਦ ਹੁਣ ਚੰਡੀਗੜ੍ਹ ‘ਚ ਵੀ ਸਖਤੀ ਵਧਾ ਦਿੱਤੀ ਗਈ ਹੈ। ਪਹਿਲਾਂ ਤੋਂ ਜਾਰੀ ਨਾਈਟ ਕਰਫਿਊ ਅਤੇ ਵੀਕੈਂਡ ਲਾਕਡਾਊਨ ਤੋਂ ਇਲਾਵਾ ਹੁਣ ਸ਼ਹਿਰ ‘ਚ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ, ਜੋ 11 ਮਈ ਸਵੇਰੇ 5 ਵਜੇ ਤੱਕ ਲਾਗੂ ਰਹਿਣਗੀਆਂ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਗਾਈਡਲਾਈਨਜ਼ ਕੁਝ ਇਸ ਤਰ੍ਹਾਂ ਹਨ:-
- ਗੈਰ-ਜ਼ਰੂਰੀ ਸਾਮਾਨ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ 11 ਮਈ ਤੱਕ ਬੰਦ ਰਹਿਣਗੀਆਂ।
- ਸਿਨੇਮਾ ਹਾਲ, ਜਿਮ, ਸਪਾ, ਬਾਰ, ਸਵਿਮਿੰਗ ਪੂਲ, ਕੋਚਿੰਗ ਸੈਂਟਰ ਆਦਿ ਬੰਦ ਰਹਿਣਗੇ।
- ਪਬਲਿਕ ਟਰਾਂਸਪੋਰਟ ਨੂੰ ਇਸ ਸ਼ਰਤ ਨਾਲ ਮਨਜ਼ੂਰੀ ਦਿੱਤੀ ਗਈ ਹੈ ਕਿ ਇਹਨਾਂ ‘ਚ ਸਮਰੱਥਾ ਤੋਂ 50 ਫ਼ੀਸਦ ਤੋਂ ਵੱਧ ਸਵਾਰੀਆਂ ਨਹੀਂ ਬਿਠਾਈਆਂ ਜਾਣਗੀਆਂ।
- ਸਾਰੇ ਸਰਕਾਰੀ ਦਫ਼ਤਰਾਂ ਅਤੇ ਬੈਂਕਾਂ ‘ਚ ਵੱਧ ਤੋਂ ਵੱਧ 50 ਫ਼ੀਸਦ ਕਰਮਚਾਰੀ ਕੰਮ ਕਰਨਗੇ। ਸਾਰੇ ਨਿੱਜੀ ਦਫ਼ਤਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ‘ਵਰਕ ਫ੍ਰਾਮ ਹੋਮ’ ਦੀ ਸੁਵਿਧਾ ਦੇਣ।
- ਰੈਸਟੋਰੈਂਟ ਸਣੇ ਹੋਟਲ, ਕੈਫੇ, ਕੌਫੀ ਸ਼ਾਪ ‘ਚ ਬਹਿ ਕੇ ਖਾਣ-ਪੀਣ ਉੱਪਰ ਪਾਬੰਦੀ ਲਗਾਈ ਗਈ ਹੈ। ਇਹ ਸਿਰਫ਼ ‘ਟੇਕ-ਅਵੇ’ ਸੁਵਿਧਾ ਲਈ ਖੋਲ੍ਹੇ ਜਾ ਸਕਦੇ ਹਨ। ਹੋਮ ਡਿਲੀਵਰੀ ਸਿਰਫ਼ ਰਾਤ 9 ਵਜੇ ਤੱਕ ਹੀ ਹੋ ਸਕੇਗੀ।
- ਭੀੜਭਾੜ ਵਾਲੇ ਇਲਾਕਿਆਂ ਜਿਵੇਂ ਸੁਖਨਾ ਲੇਕ, ਮਿਊਜ਼ੀਅਮ, ਲਾਈਬ੍ਰੇਰੀ, ਰੌਕ ਗਾਰਡਨ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ।
- ਹਰ ਤਰ੍ਹਾਂ ਦੇ ਸਮਾਜਿਕ, ਸੱਭਿਆਚਾਰਕ, ਖੇਡ ਅਤੇ ਸਿਆਸੀ ਪ੍ਰੋਗਰਾਮਾਂ ‘ਤੇ ਪਾਬੰਦੀ ਰਹੇਗੀ।
- ਵਿਆਹ ਸਮਾਗਮਾਂ ‘ਚ ਵੱਧ ਤੋਂ ਵੱਧ 50 ਲੋਕ ਸ਼ਾਮਲ ਹੋ ਸਕਦੇ ਹਨ। ਅੰਤਿਮ ਸਸਕਾਰ ‘ਚ 20 ਲੋਕਾਂ ਦੀ ਹਾਜ਼ਰੀ ‘ਚ ਕਰਨ ਦੀ ਇਜਾਜ਼ਤ ਹੋਵੇਗੀ।
- ਸਾਰੇ ਹਸਪਤਾਲਾਂ, ਨਰਸਿੰਗ ਹੋਮ, ਸਿਹਤ ਸਬੰਧੀ ਸੁਵਿਧਾਵਾਂ ਜਿਵੇਂ ਟੈਸਟਿੰਗ ਲੈਬ ਪਹਿਲਾਂ ਵਾਂਗ ਹੀ ਕੰਮ ਕਰਦੇ ਰਹਿਣਗੇ।