Home Entertainment ਮਿਲਖਾ ਸਿੰਘ ਨੂੰ ਪਰਦੇ ਦੇ 'ਮਿਲਖਾ ਸਿੰਘ' ਦਾ ਆਖਰੀ ਸਲਾਮ, ਹੋਰ ਬਾਲੀਵੁੱਡ...

ਮਿਲਖਾ ਸਿੰਘ ਨੂੰ ਪਰਦੇ ਦੇ ‘ਮਿਲਖਾ ਸਿੰਘ’ ਦਾ ਆਖਰੀ ਸਲਾਮ, ਹੋਰ ਬਾਲੀਵੁੱਡ ਹਸਤੀਆਂ ਨੇ ਵੀ ਕੀਤਾ ਯਾਦ

ਬਿਓਰੋ। ‘ਫਲਾਇੰਗ ਸਿੱਖ’ ਦੇ ਨਾੰਅ ਨਾਲ ਮਸ਼ਹੂਰ ਮਹਾਨ ਦੌੜਾਕ ਮਿਲਖਾ ਸਿੰਘ ਦੇ ਦੇਹਾਂਤ ਨਾਲ ਪੂਰਾ ਦੇਸ਼ ਸੋਗ ‘ਚ ਡੁੱਬਿਆ ਹੈ।  ਮਿਲਖਾ ਸਿੰਘ ਦੇ ਨਾੰਅ ਤੋਂ ਸ਼ਾਇਦ ਹੀ ਕੋਈ ਅਣਜਾਨ ਹੋਵੇਗਾ। ਹਰ ਪੀੜ੍ਹੀ ਦੇ ਲੋਕ ਉਹਨਾਂ ਦੀ ਰਫਤਾਰ ਦੇ ਕਾਇਲ ਹਨ ਅਤੇ ਉਹਨਾਂ ਦੀ ਮਿਹਨਤ ਤੇ ਲਗਨ ਸਦਕਾ ਉਹਨਾਂ ਦੀ ਕਾਮਯਾਬੀ ਨੂੰ ਜਾਣਦੇ ਹਨ।

ਮਿਲਖਾ ਸਿੰਘ ਦੀ ਕਹਾਣੀ ਨੂੰ ਪੂਰੀ ਦੁਨੀਆ ਦੇ ਸਾਹਮਣੇ ਪਰਦੇ ‘ਤੇ ਪੇਸ਼ ਕਰਨ ਵਾਲੇ ਅਦਾਕਾਰ ਫਰਹਾਨ ਅਖਤਰ ਵੀ ਉਹਨਾਂ ਦੇ ਦੇਹਾਂਤ ਕਾਰਨ ਬੇਹੱਦ ਭਾਵੁਕ ਹਨ। ‘ਭਾਗ ਮਿਲਖਾ ਭਾਗ’ ਫੇਮ ਫਰਹਾਨ ਅਖਤਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਸਭ ਤੋਂ ਪਿਆਰੇ ਮਿਲਖਾ ਜੀ, ਮੇਰਾ ਇੱਕ ਹਿੱਸਾ ਹਾਲੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਤੁਸੀਂ ਹੁਣ ਇਸ ਦੁਨੀਆ ‘ਚ ਨਹੀਂ ਰਹੇ। ਸ਼ਾਇਦ ਇਹ ਉਹ ਜਿੱਦੀ ਹਿੱਸਾ ਹੈ, ਜੋ ਮੈਂ ਤੁਹਾਡੇ ਤੋਂ ਲਿਆ ਹੈ। ਉਹ ਹਿੱਸਾ ਜੋ ਇੱਕ ਵਾਰ ਕਿਸੇ ਚੀਜ਼ ਨੂੰ ਠਾਣ ਲੈਂਦਾ ਹੈ, ਤਾਂ ਉਸ ਨੂੰ ਪੂਰਾ ਕੀਤੇ ਬਿਨ੍ਹਾਂ ਹਾਰ ਨਹੀਂ ਮੰਨਦਾ। ਸੱਚ ਤਾਂ ਇਹ ਹੈ ਕਿ ਤੁਸੀਂ ਹਮੇਸ਼ਾ ਜ਼ਿੰਦਾ ਰਹੋਗੇ, ਕਿਉਂਕਿ ਤੁਸੀਂ ਵੱਡੇ ਦਿਲਵਾਲੇ ਇਨਸਾਨ ਤੋਂ ਕਿਤੇ ਜ਼ਿਆਦਾ ਪਿਆਰ ਜੇਣ ਵਾਲੇ ਅਤੇ ਜ਼ਮੀਨ ਨਾਲ ਜੁੜੇ ਇਨਸਾਨ ਸੀ।”

“ਤੁਸੀਂ ਇੱਕ ਸੋਚ ਦੀ, ਇੱਕ ਸਪਨੇ ਦੀ ਅਗਵਾਈ ਕੀਤੀ ਹੈ। ਤੁਹਾਡੇ ਸ਼ਬਦਾਂ ‘ਚ ਕਹਾਂ ਤਾਂ ਤੁਸੀਂ ਕਿਵੇਂ ਮਿਹਨਤ, ਸੱਚਾਈ ਅਤੇ ਦ੍ਰਿੜ੍ਹ ਨਿਸ਼ਚੈ ਨਾਲ ਇੱਕ ਵਿਅਕਤੀ ਆਪਣੇ ਗੋਡਿਆਂ ਤੋਂ ਉੱਪਰ ਉਠ ਕੇ ਅਸਮਾਨ ਨੂੰ ਛੂਹ ਸਕਦਾ ਹੈ। ਤੁਸੀਂ ਸਾਡੀ ਸਾਰਿਆਂ ਦੀ ਜ਼ਿੰਦਗੀ ਨੂੰ ਛੋਹਿਆ ਹੈ। ਉਹ ਲੋਕ ਜੋ ਤੁਹਾਨੂੰ ਇੱਕ ਪਿਤਾ ਅਤੇ ਦੋਸਤ ਦੇ ਬਰਾਬਰ ਜਾਣਦੇ ਸਨ, ਉਹਨਾਂ ਲਈ ਇਹ ਇੱਕ ਅਸ਼ੀਰਵਾਦ ਸੀ। ਤੇ ਜੋ ਨਹੀਂ ਜਾਣਦੇ ਸਨ ਉਹਨਾਂ ਨੂੰ ਤੁਸੀਂ ਇੱਕ ਨਿਰੰਤਰ ਵਹਿਣ ਵਾਲੀ ਪ੍ਰੇਰਣਾ ਅਤੇ ਸਫਲਤਾ ‘ਚ ਨਿਮਰਤਾ ਦੀ ਮਿਸਾਨ ਸਨ। ਮੈਂ ਤੁਹਾਨੂੰ ਤਹੇ-ਦਿਲ ਨਾਲ ਪਿਆਰ ਕਰਦਾ ਹਾਂ।”

‘ਭਾਗ ਮਿਲਖਾ ਭਾਗ’ ਫਿਲਮ ਪਹਿਲਾਂ ਅਕਸ਼ੇ ਕੁਮਾਰ ਨੂੰ ਆਫਰ ਹੋਈ ਸੀ, ਪਰ ਕੁਝ ਕਾਰਨਾਂ ਦੇ ਚਲਦੇ ਉਹ ਇਹ ਫ਼ਿਲਮ ਨਹੀਂ ਕਰ ਸਕੇ ਹਨ। ਅਕਸ਼ੇ ਕੁਮਾਰ ਨੇ ਟਵਿਟਰ ‘ਤੇ ਲਿਖਿਆ, “ਇਹ ਇੱਕ ਅਜਿਹਾ ਕਿਰਦਾਰ ਹੈ, ਜਿਸ ਨੂੰ ਪਰਦੇ ‘ਤੇ ਨਾ ਨਿਭਾਉਣ ਦਾ ਅਫਸੋਸ ਮੈਨੂੰ ਹਮੇਸ਼ਾ ਰਹੇਗਾ। ‘ਦ ਫਲਾਇੰਗ ਸਿੱਖ’ ਦੀ ਸਵਰਗ ‘ਚ ਵੀ ਗੋਲਡਨ ਰਨਿੰਗ ਹੋਵੇ। ਓਮ ਸ਼ਾਂਤੀ ਸਰ।”

ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਨੇ ਵੀ ਫਲਾਇੰਗ ਸਿੱਖ ਦੇ ਦੇਹਾਂਤ ‘ਤੇ ਦੁੱਖ ਜਤਾਇਆ। ਉਹਨਾਂ ਨੇ ਲਿਖਿਆ, “ਮਿਲਖਾ ਸਿੰਘ ਦੇ ਦੇਹਾਂਤ ਨਾਲ ਦੁਖੀ ਹਾਂ। ਭਾਰਤ ਦਾ ਮਾਣ…ਇੱਕ ਮਹਾਨ ਅਥਲੀਟ..ਉਸ ਤੋਂ ਵੀ ਮਹਾਨ ਇਨਸਾਨ…ਵਾਹਿਗੁਰੂ ਦੀ ਮਿਹਰ…ਦੁਆਵਾਂ।”

ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, “ਫਲਾਇੰਗ ਸਿੱਖ ਹੁਣ ਇੱਕ ਵਿਅਕਤੀ ਦੇ ਰੂਪ ਵਿੱਚ ਸਾਡੇ ਵਿਚਕਾਰ ਨਹੀਂ ਰਹੇ, ਪਰ ਉਨ੍ਹਾਂ ਦੀ ਹਾਜ਼ਰੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਵਿਰਾਸਤ ਬੇਜੋੜ ਰਹੇਗੀ। ਮੇਰੇ ਲਈ ਇੱਕ ਪ੍ਰੇਰਣਾ..ਲੱਖਾਂ ਲੋਕਾਂ ਲਈ ਇਕ ਪ੍ਰੇਰਣਾ..ਮਿਲਖਾ ਸਿੰਘ ਸਰ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।

ਅਦਾਕਾਰ ਅਨੁਪਮ ਖੇਰ ਵੀ ਮਿਲਖਾ ਸਿੰਘ ਦੇ ਦੇਹਾਂਤ ਤੋਂ ਬਾਅਦ ਭਾਵੁਕ ਹੋਏ। ਉਨ੍ਹਾਂ ਨੇ ਟਵਿਟਰ ਤੇ ਲਿਖਿਆ, “ਆਪਣੇ ਆਪ ਨੂੰ ਮਿਲਖਾ ਸਿੰਘ ਸਮਝਦਾ ਹੈਂ?” ਜਦੋਂ ਕੋਈ ਸ਼ਖਸੀਅਤ ਇੱਕ ਮੁਹਾਵਰਾ ਬਣ ਜਾਵੇ, ਤਾਂ ਉਹ ਉਹਨਾਂ ਦੀ ਮਹਾਨਤਾ ਦਾ ਪ੍ਰਤੀਕ ਬਣ ਜਾਂਦਾ ਹੈ। ਮੈਨੂੰ 1-2 ਵਾਰ ਮਿਲਖਾ ਸਿੰਘ ਜੀ ਨਾਲ ਮਿਲਣ ਦੀ ਮਿਲਨ ਦਾ ਸੁਭਾਗ ਹਾਸਲ ਹੋਇਆ। ਬਹੁਤ ਘੱਟ ਲੋਕਾਂ ਵਿਚ ਅਜਿਹੀ ਨਿਮਰਤਾ ਵੇਖਣ ਨੂੰ ਮਿਲਦੀ ਹੈ। ਉਹ ਹਰ ਉਮਰ ਦੇ ਲਈ ਪ੍ਰੇਰਨਾ ਦਾ ਸਰੋਤ ਸਨ ਅਤੇ ਰਹਿਣਗੇ। ਓਮ ਸ਼ਾਂਤੀ।”

ਜਲਦੀ ਅਦਾਕਾਰ ਅਤੇ ਸਾਂਸਦ ਸੰਨੀ ਦਿਓਲ ਨੇ ਵੀ ਮਿਲਖਾ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ ਦਿੱਤੀ। ਉਨ੍ਹਾਂ ਲਿਖਿਆ, “ਤੁਹਾਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ। ਤੁਹਾਡੇ ਜੀਵਨ ਤੋਂ ਹਮੇਸ਼ਾ ਪ੍ਰੇਰਣਾ ਲਵੇਗਾ।”

ਮਿਲਖਾ ਸਿੰਘ ਦੇ ਦੇਹਾਂਤ ਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਉਨ੍ਹਾਂ ਦੇ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦੇ ਹੋਏ ਲਿਖਿਆ, “ਗਰਮਜੋਸ਼ੀ ਅਤੇ ਸਵਾਗਤ। ਤੁਸੀਂ ਸਾਡੀ ਪਹਿਲੀ ਮੁਲਾਕਾਤ ਨੂੰ ਸਪੈਸ਼ਲ ਬਣਾ ਦਿੱਤਾ ਸੀ। ਮੈਂ ਤੁਹਾਡੀ ਕਾਬਲੀਅਤ ਤੋਂ ਪ੍ਰੇਰਿਤ ਹਾਂ। ਤੁਹਾਡੀ ਨਿਮਰਤਾ ਤੋਂ ਪ੍ਰਭਾਵਿਤ ਹਾਂ। ਇਸ ਲਈ ਤੁਹਾਡੇ ਯੋਗਦਾਨ ਤੋਂ ਪ੍ਰਭਾਵਿਤ ਹਾਂ। ਓਮ ਸ਼ਾਂਤੀ ਮਿਲਖਾ ਜੀ। ਪਰਿਵਾਰ ਲਈ ਪਿਆਰ ਅਤੇ ਪ੍ਰਾਰਥਨਾ।”

ਰਵੀਨਾ ਟੰਡਨ ਨੇ ਲਿਖਿਆ, “ਤੁਹਾਨੂੰ ਮਿਲਣ ਦਾ ਸੁਭਾਗ ਹਸਲ ਹੋਇਆ ਸੀ ਸਰ, ਤੁਹਾਡੀ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਥਾਂ ਹਮੇਸ਼ਾ ਰਹੇਗੀ। ਜਦੋਂ ਵੀ ਸਾਨੂੰ ਪ੍ਰੇਰਿਤ ਹੋਣ ਦੀ ਲੋੜ ਹੋਵੇਗੀ, ‘ਭਾਗ ਮਿਲਖੇ ਭਾਗ’ ਸਾਡੇ ਕੰਨਾਂ ਵਿੱਚ ਗੂੰਜੇਗਾ। ਓਮ ਸ਼ਾਂਤੀ।”

ਅਦਾਕਾਰਾ ਦਿਵਿਆ ਦੱਤਾ ਨੇ ਵੀ ਮਿਲਖਾ ਸਿੰਘ ਨੂੰ ਯਾਦ ਕਰਦੇ ਹੋਏ ਕਿਹਾ, “ਇਹ ਇੱਕ ਯੁੱਗ ਦਾ ਅੰਤ ਹੈ। ਤੁਹਾਨੂੰ ਮਿਲਣਾ, ਤੁਹਾਨੂੰ ਜਾਨਣਾ ਅਤੇ ਤੁਹਾਡੇ ਪ੍ਰੇਰਿਤ ਜੀਵਨ ਦਾ ਇੱਕ ਅੰਸ਼ ਜੀਊਣਾ ਸਨਮਾਨ ਦੀ ਗੱਲ ਹੈ। ਤੁਹਾਡੇ ਨਾਲ ਚਾਹ ‘ਤੇ ਚਰਚਾ ਹਮੇਸ਼ਾ ਯਾਦ ਰਹੇਗੀ।”

ਕਾਬਿਲੇਗੌਰ ਹੈ ਕਿ ਮਿਲਖਾ ਸਿੰਘ ਪਿਛਲੇ ਕਰੀਬ ਇੱਕ ਮਹੀਨੇ ਤੋਂ ਕੋਰੋਨਾ ਖਿਲਾਫ਼ ਜੰਗ ਲੜ ਰਹੇ ਸਨ। ਇਸ ਵਿਚਾਲੇ ਉਹਨਾਂ ਦੀ ਤਬੀਅਤ ਵਿੱਚ ਸੁਧਾਰ ਹੀ ਹੋਇਆ, ਪਰ ਸ਼ੁੱਕਰਵਾਰ ਨੂੰ ਹਾਲਤ ਬੇਹੱਦ ਗੰਭੀਰ ਹੋ ਗਈ। ਸੁੱਕਰਵਾਰ ਰਾਤ ਹੀ ਉਨ੍ਹਾਂ ਦੀ ਜ਼ਿੰਦਗੀ ਦੀ ਦੌੜ ਹਮੇਸ਼ਾ ਲਈ ਰੁਕ ਗਈ।

 

RELATED ARTICLES

LEAVE A REPLY

Please enter your comment!
Please enter your name here

Most Popular

Recent Comments