Home Nation ਖੇਡ ਜਗਤ ਦੀਆਂ ਹਸਤੀਆਂ ਨੇ ਇਸ ਤਰ੍ਹਾਂ ਕੀਤਾ ਫਲਾਇੰਗ ਸਿੱਖ ਦੇ ਜਜ਼ਬੇ...

ਖੇਡ ਜਗਤ ਦੀਆਂ ਹਸਤੀਆਂ ਨੇ ਇਸ ਤਰ੍ਹਾਂ ਕੀਤਾ ਫਲਾਇੰਗ ਸਿੱਖ ਦੇ ਜਜ਼ਬੇ ਨੂੰ ਸਲਾਮ

ਬਿਓਰੋ। ਭਾਰਤ ਦੇ ਸਾਬਕਾ ਸਪ੍ਰਿੰਟਰ ਮਿਲਖਾ ਸਿੰਘ ਦੇ ਦੇਹਾਂਤ ਨਾਲ ਖੇਡ ਜਗਤ ਨੂੰ ਕਾਫੀ ਵੱਡਾ ਝਟਕਾ ਲੱਗਿਆ ਹੈ॥ ਮਿਲਖਾ ਸਿੰਘ ਦੇ ਦੇਹਾਂਤ ‘ਤੇ ਤਮਾਮ ਖਿਡਾਰੀਆਂ ਨੇ ਸੋਸ਼ਲ ਮੀਡੀਆ ਜ਼ਰੀਏ ਸੋਗ ਜ਼ਾਹਿਰ ਕੀਤਾ ਹੈ।

ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਸ ਮਹਾਨ ਅਥਲੀਟ ਦੀ ਇਕ ਤਸਵੀਰ ਪੋਸਟ ਕਰਕੇ ਲਿਖਿਆ, “ਸਾਡੇ ਆਪਣੇ ਫਲਾਇੰਗ ਸਿੱਖ ਮਿਲਖਾ ਸਿੰਘ ਜੀ, ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਤੁਹਾਡੇ ਦੇਹਾਂਤ ਨੇ ਅੱਜ ਹਰ ਭਾਰਤੀ ਦੇ ਦਿਲ ਵਿੱਚ ਇਕ ਗਹਿਰਾ ਜ਼ੀਰੋ ਛੱਡ ਦਿੱਤਾ ਹੈ, ਪਰ ਤੁਸੀਂ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਣਾ ਦਿੰਦੇ ਰਹੋਗੇ।”

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਮਿਲਖਾ ਸਿੰਘ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਅਤੇ ਲਿਖਿਆ, “ਇੱਕ ਅਜਿਹੀ ਵਿਰਾਸਤ, ਜਿਸਨੇ ਪੂਰੇ ਦੇਸ਼ ਨੂੰ ਉੱਤਮਤਾ ਦੇ ਟੀਚੇ ਲਈ ਪ੍ਰੇਰਿਤ ਕੀਤਾ। ਕਦੇ ਹਾਰ ਨਾ ਮੰਨੀਏ ਅਤੇ ਆਪਣੇ ਸਪਨਿਆਂ ਦਾ ਪਿੱਛਾ ਕਰੀਏ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਮਿਲਖਾ ਸਿੰਘ ਜੀ। ਤੁਹਾਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ।”

ਸਾਬਕਾ ਕ੍ਰਿਕਟਰ ਵਿਰੇਂਦਰ ਸਹਿਵਾਗ ਨੇ ਵੀ ਮਿਲਖਾ ਸਿੰਘ ਨੂੰ ਸਲਾਮ ਕੀਤਾ। ਉਨ੍ਹਾਂ ਨੇ ਮਿਲਖਾ ਸਿੰਘ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, “ਮਹਾਨ ਪੁਰਸ਼ ਮਿਲਖਾ ਸਿੰਘ ਜੀ ਨੇ ਬੇਸ਼ੱਕ ਸਰੀਰ ਛੱਡ ਦਿੱਤਾ ਹੈ, ਪਰ ਮਿਲਖਾ ਨਾਮ ਹਮੇਸ਼ਾ ਹਿੰਮਤ ਅਤੇ ਇੱਛਾ ਸ਼ਕਤੀ ਦੇ ਵਿਕਲਪ ਦੇ ਰੂਪ ਵਿੱਚ ਸਾਡੇ ਵਿਚਕਾਰ ਜੀਵਤ ਰਹੇਗਾ। ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਦਿਲੋਂ ਹਮਦਰਦੀ।”

ਐਥਲੈਟਿਕਸ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਪੀ.ਟੀ. ਊਸ਼ਾ ਨੇ ਟਵਿਟਰ ‘ਤੇ ਲਿਖਿਆ, “ਮੇਰੇ ਆਦਰਸ਼ ਅਤੇ ਪ੍ਰੇਰਣਾਸਰੋਤ ਮਿਲਖਾ ਸਿੰਘ ਜੀ ਦੇ ਦੇਹਾਂਤ ਨਾਲ ਦੁੱਖ ਦੇ ਕਾਲੇ ਬੱਦਲ ਛਾ ਗਏ ਹਨ। ਦ੍ਰਿੜ੍ਹ ਸੰਕਲਪ ਅਤੇ ਸਖਤ ਮਿਹਨਤ ਦੀ ਉਹਨਾਂ ਦੀ ਕਹਾਣੀ ਨੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਅੱਗੇ ਵੀ ਕਰਦੀ ਰਹੇਗੀ।”

ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਲਿਖਿਆ ਕਿ ਫਲਾਇੰਗ ਸਿੱਖ ਮਿਲਖਾ ਸਿੰਘ ਜੀ ਦੇ ਦੇਹਾਂਤ ਦੇ ਬਾਰੇ ਸੁਣ ਕੇ ਬੇਹੱਦ ਦੁੱਖ ਹੋਇਆ। ਜਿਸ ਸ਼ਖਸ ਨੇ ਸਾਨੂੰ ਕਈ ਲੋਕਾਂ ਨੂੰ ਪ੍ਰੇਰਿਤ ਕੀਤਾ, ਸਾਡੇ ਦਿਲਾਂ ‘ਚ ਹਮੇਸ਼ਾ ਰਹਿਣਗੇ। ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਦਿਲੋਂ ਹਮਦਰਦੀ। RIP

ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਲਿਖਿਆ, “ਮੈਨੂੰ ਕਈ ਵਾਰ ਤੁਹਾਨੂੰ ਮਿਲਣ ਦਾ ਸੁਭਾਗ ਹਾਸਲ ਹੋਇਆ। ਸਭ ਤੋਂ ਦਇਆਵਾਨ ਅਤੇ ਗਰਮਜੋਸ਼ੀ ਨਾਲ ਭਰਿਆ…RIP ਮਿਲਖਾ ਸਿੰਘ ਸਰ। ਦੁਨੀਆ ਤੁਹਾਡੇ ਵਰਗੇ ਲੀਜੈਂਡ ਨੂੰ ਹਮੇਸ਼ਾ ਯਾਦ ਰੱਖੇਗੀ।

 

ਓਲੰਪਿਕ ਵਿਚ ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲੇ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਮਿਲਖਾ ਸਿੰਘ ਦੇ ਨਾਲ ਆਪਣੀ ਪੁਰਾਨੀ ਵੀਡੀਓ ਸ਼ੇਅਰ ਕੀਤੀ ਅਤੇ ਲਿਖਿਆ ਕਿ ਲੀਜੈਂਡ ਕਦੇ ਨਹੀਂ ਮਰਦੇ।

ਕੁਸ਼ਤੀ ਪਹਿਲਵਾਨ ਯੋਗੇਸ਼ਵਰ ਦੱਤ ਨੇ ਵੀ ਮਿਲਖਾ ਸਿੰਘ ਦੇ ਦੇਹਾਂਤ ‘ਤੇ ਸੋਗ ਜਤਾਇਆ। ਉਹਨਾਂ ਲਿਖਿਆ, “ਤੁਸੀਂ ਜ਼ਿੰਦਗੀ ਦੀ ਦੌੜ ਵਿੱਚ ਅੱਗੇ ਨਿਕਲ ਗਏ। ਇੱਕ ਸੁਨਨਿਹੇ ਚੈਪਟਰ ਦਾ ਅੰਤ। ਓਮ ਸ਼ਾਂਤੀ ਓਂਮ।”

RELATED ARTICLES

LEAVE A REPLY

Please enter your comment!
Please enter your name here

Most Popular

Recent Comments