ਫਿਰੋਜ਼ਪੁਰ। ਭਾਰਤ-ਪਾਕਿਸਤਾਨ ਸਰਹੱਦ ‘ਤੇ ਦੇਸ਼ ਦੀ ਰਾਖੀ ਕਰਨ ਵਾਲੇ BSF ਦੇ ਜਵਾਨਾੰ ਨੇ ਇੱਕ ਹੋਰ ਨਾਪਾਕ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਫਿਰੋਜ਼ਪੁਰ ਵਿੱਚ ਸੀਮਾ ਸੁਰੱਖਿਆ ਬਲ ਦੀ ਟੀਮ ਨੇ ਹਥਿਆਰਾੰ ਦਾ ਜ਼ਖੀਰਾ ਬਰਾਮਦ ਕੀਤਾ ਹੈ, ਜਿਸ ਵਿੱਚ 3 AK-47 ਰਾਈਫਲਾੰ ਵੀ ਸ਼ਾਮਲ ਹਨ।
BSF ਵੱਲੋੰ ਬਰਾਮਦ ਹਥਿਆਰਾੰ ਦਾ ਬਿਓਰਾ
- 3 AK-47 ਰਾਈਫਲ ਤੇ 6 ਕਾਰਤੂਸ
- 3 M3 ਰਾਈਫਲ ਤੇ 4 ਕਾਰਤੂਸ
- 2 ਪਿਸਟਲ ਤੇ 2 ਮੈਗਜ਼ੀਨ
ਖਦਸ਼ਾ ਹੈ ਕਿ ਹਥਿਆਰਾੰ ਦਾ ਇਹ ਜ਼ਖੀਰਾ ਪਾਕਿਸਤਾਨ ਤੋੰ ਭੇਜਿਆ ਗਿਆ ਹੈ। ਸਰਹੱਦ ਦੇ ਆਲੇ-ਦੁਆਲੇ ਰੂਟੀਨ ਚੈਕਿੰਗ ਦੇ ਦੌਰਾਨ 182 BN ਫਿਰੋਜ਼ਪੁਰ ਸੈਕਟਰ ਦੇ BSF ਜਵਾਨਾੰ ਨੂੰ ਖੇਤ ‘ਚ ਢਲਾਨ ‘ਤੇ 2 ਪੈਕੇਟ ਬਰਾਮਦ ਹੋਏ, ਜਿਹਨਾੰ ਵਿਚੋੰ ਇਹ ਹਥਿਆਰ ਬਰਾਮਦ ਹੋਏ ਹਨ। ਬਹਿਰਹਾਲ ਪੂਰੇ ਮਾਮਲੇ ਦੀ ਜਾੰਚ ਕੀਤੀ ਜਾ ਰਹੀ ਹੈ।