Home INTERNATIONAL- DIASPORA ਕੈਨੇਡਾ 'ਚ ਹੁਣ ਪੰਜਾਬੀ ਨਹੀਂ ਬਣਾ ਸਕਣਗੇ ਆਪਣਾ 'ਆਸ਼ੀਆਨਾ'..!! ਟਰੂਡੋ ਸਰਕਾਰ ਨੇ...

ਕੈਨੇਡਾ ‘ਚ ਹੁਣ ਪੰਜਾਬੀ ਨਹੀਂ ਬਣਾ ਸਕਣਗੇ ਆਪਣਾ ‘ਆਸ਼ੀਆਨਾ’..!! ਟਰੂਡੋ ਸਰਕਾਰ ਨੇ ਪ੍ਰਾਪਰਟੀ ਖਰੀਦਣ ‘ਤੇ ਲਾਇਆ ਬੈਨ

January 2, 2023
(Bureau Report)

ਨਵੇਂ ਸਾਲ ‘ਤੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਭਾਰਤੀਆਂ ਦੇ ਨਾਲ-ਨਾਲ ਕੈਨੇਡਾ ‘ਚ ਵਸਦਾ ਕੋਈ ਵੀ ਵਿਦੇਸ਼ੀ ਹੁਣ ਉਥੇ ਪ੍ਰਾਪਰਟੀ ਨਹੀਂ ਖਰੀਦ ਸਕੇਗਾ। ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਇਸ ਤੋਂ ਪਹਿਲਾਂ ਸਟੱਡੀ ਅਤੇ PR-ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਵੀ ਝਟਕਾ ਦੇ ਚੁੱਕੀ ਹੈ। ਬੀਤੇ ਸਾਲ ਕੈਨੇਡਾ ਸਰਕਾਰ ਵੱਲੋਂ ਭਾਰੀ ਮਾਤਰਾ ‘ਚ ਵੀਜ਼ੇ ਰਿਜੈਕਟ ਕੀਤੇ ਗਏ ਸਨ।

ਦਰਅਸਲ, ਰਿਹਾਇਸ਼ ਦੀ ਕਮੀ ਦਾ ਸਾਹਮਣਾ ਕਰ ਰਹੇ ਕੈਨੇਡਾ ਨੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਖਰੀਦਣ ਵਾਲੇ ਵਿਦੇਸ਼ੀਆਂ ‘ਤੇ ਬੈਨ ਲਗਾਇਆ ਹੈ। ਇਹ ਬੈਨ ਇਸ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਸ਼ੁਰੂ ਹੋ ਗਿਆ ਹੈ। ਕੈਨੇਡਾ ਸਰਕਾਰ ਨੇ ਇਸ ਨਿਯਮ ਨੂੰ ਲਾਗੂ ਕਰਨ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਬੈਨ ਸਿਰਫ਼ ਸ਼ਹਿਰੀ ਰਿਹਾਇਸ਼ਾਂ ‘ਤੇ ਹੀ ਲਾਗੂ ਹੋਵੇਗਾ। ਸਮਰ ਕੌਟੇਜ ਵਰਗੀਆਂ ਪ੍ਰਾਪਰਟੀਜ਼ ‘ਤੇ ਇਹ ਬੈਨ ਲਾਗੂ ਨਹੀਂ ਹੋਵੇਗਾ।

2021 ‘ਚ ਚੋਣਾਂ ਦੌਰਾਨ ਰੱਖਿਆ ਸੀ ਮਤਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2021 ਵਿੱਚ ਚੋਣ ਪ੍ਰਚਾਰ ਦੌਰਾਨ ਲੋਕਾਂ ਦੀ ਸੁਵਿਧਾ ਲਈ ਪ੍ਰਾਪਰਟੀ ਨੂੰ ਲੈ ਕੇ ਇਹ ਮਤਾ ਰੱਖਿਆ ਸੀ। ਕੈਨੇਡਾ ‘ਚ ਵਧਦੀਆਂ ਕੀਮਤਾਂ ਦੇ ਚਲਦੇ ਕਈ ਲੋਕ ਘਰ ਨਹੀਂ ਖਰੀਦ ਪਾ ਰਹੇ। ਸਥਾਨਕ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਹ ਫ਼ੈਸਲਾ ਲਿਆ ਗਿਆ ਹੈ।

ਕੈਨੇਡਾ ‘ਚ ਘਰ ਖਰੀਦਣ ਵਾਲਿਆਂ ਦੀ ਗਿਣਤੀ ਵਧੀ

ਕੈਨੇਡਾ ‘ਚ ਘਰ ਖਰੀਦਣ ਵਾਲਿਆਂ ਦੀ ਗਿਣਤੀ ਪਿਛਲੇ ਕੁਝ ਸਮੇਂ ਤੋਂ ਕਾਫੀ ਵਧੀ ਹੈ। ਲੋਕ ਕੈਨੇਡਾ ‘ਚ ਪ੍ਰੌਫਿਟ ਪ੍ਰਾਪਰਟੀ ਖਰੀਦਣ ਅਤੇ ਵੇਚਣ ਵਿੱਚ ਲੱਗੇ ਹਨ। ਸਰਕਾਰ ਨੇ ਸਾਫ ਕੀਤਾ ਹੈ ਕਿ ਘਰ ਲੋਕਾਂ ਲਈ ਹਨ, ਨਿਵੇਸ਼ਕਾਂ ਲਈ ਨਹੀਂ।

RELATED ARTICLES

LEAVE A REPLY

Please enter your comment!
Please enter your name here

Most Popular

Recent Comments