ਨਵੀਂ ਦਿੱਲੀ। ਦੇਸ਼ ਭਰ ‘ਚ ਵੱਧਦੇ ਕੋਰੋਨਾ ਕੇਸਾਂ ਦੇ ਚਲਦੇ CBSE ਨੇ ਇੱਕ ਅਹਿਮ ਫ਼ੈਸਲਾ ਲਿਆ ਹੈ। CBSE ਵੱਲੋਂ 10ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ, ਜਦਕਿ 12ਵੀਂ ਦੀ ਪ੍ਰੀਖਿਆ ਫਿਲਹਾਲ ਮੁਲਤਵੀ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਕੋਰੋਨਾ ਦੇ ਹਾਲਾਤ ‘ਤੇ ਮੰਥਨ ਲਈ ਸੱਦੀ ਗਈ ਉੱਚ ਪੱਧਰੀ ਮੀਟਿੰਗ ‘ਚ ਇਹ ਫ਼ੈਸਲਾ ਲਿਆ ਗਿਆ ਹੈ।
ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਮੁਤਾਬਕ, 10ਵੀਂ ਦੇ ਵਿਦਿਆਰਥੀਆਂ ਨੂੰ ਇੰਟਰਨਲ ਅਸੈਸਮੈਂਟ ਦੇ ਅਧਾਰ ‘ਤੇ ਨੰਬਰ ਦਿੱਤੇ ਜਾਣਗੇ ਅਤੇ ਨਤੀਜਾ ਬੋਰਡ ਵੱਲੋਂ ਤੈਅ ਮਾਪਦੰਡ ਦੇ ਅਧਾਰ ‘ਤੇ ਐਲਾਨਿਆ ਜਾਵੇਗਾ। ਹਾਲਾਂਕਿ ਜੇਕਰ ਕੋਈ ਵਿਦਿਆਰਥੀ ਆਪਣੇ ਨੰਬਰਾਂ ਨਾਲ ਸੰਤੁਸ਼ਟ ਨਹੀਂ ਹੁੰਦਾ, ਤਾਂ ਉਸ ਨੂੰ ਹਾਲਾਤ ਠੀਕ ਹੋਣ ‘ਤੇ ਪੇਪਰ ਦੇਣ ਦਾ ਮੌਕਾ ਦਿੱਤਾ ਜਾਵੇਗਾ।
Any candidate who is not satisfied with the marks allocated to him/her on this basis will be given an opportunity to sit in an exam as and when the conditions are conducive to hold the exams.
— Dr. Ramesh Pokhriyal Nishank (@DrRPNishank) April 14, 2021
ਇਸ ਤੋਂ ਇਲਾਵਾ 12ਵੀਂ ਦੀ ਪ੍ਰੀਖਿਆ ਲਈ 1 ਜੂਨ ਨੂੰ ਹਾਲਾਤ ਦੀ ਸਮੀਖਿਆ ਹੋਵੇਗੀ। ਉਸ ਉਪਰੰਤ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਸਿੱਖਿਆ ਮੰਤਰੀ ਮੁਤਾਬਕ, ਵਿਦਿਆਰਥੀਆਂ ਨੂੰ ਪੇਪਰਾੰ ਲਈ ਂਘੱਟੋ-ਘੱਟ 15 ਦਿਨ ਦਾ ਸਮਾਂ ਦਿੱਤਾ ਜਾਵੇਗਾ।
The situation will be reviewed on 1st June 2021 by the Board, and details will be shared subsequently. A notice of at least 15 days will be given before the start of the examinations.
— Dr. Ramesh Pokhriyal Nishank (@DrRPNishank) April 14, 2021
ਕਾਂਗਰਸ ਸਣੇ ਤਮਾਮ ਵਿਰੋਧੀਆਂ ਨੇ ਚੁੱਕੀ ਸੀ ਮੰਗ
ਦੱਸ ਦਈਏ ਕਿ CBSE ਵੱਲੋਂ 4 ਮਈ ਤੋਂ ਲੈ ਕੇ 14 ਜੂਨ ਤੱਕ 10ਵੀਂ ਅਤੇ 12ਵੀਂ ਦੇ ਇਮਤਿਹਾਨ ਲਏ ਜਾਣੇ ਸਨ, ਜਿਸ ਨੂੰ ਲੈ ਕੇ ਕਾਂਗਰਸ ਸਣੇ ਤਮਾਮ ਵਿਰੋਧੀ ਪਾਰਟੀਆਂ ਮੰਗ ਕਰ ਰਹੀਆਂ ਸਨ ਕਿ ਇਮਤਿਹਾਨ ਰੱਦ ਕੀਤੇ ਜਾਣ। ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਹ ਮੰਗ ਚੁੱਕੀ ਗਈ ਸੀ।