Home Election 2022 ਲਈ ਸੁਖਬੀਰ ਬਾਦਲ ਨੇ ਕਰ ਦਿੱਤਾ ਵੱਡਾ ਐਲਾਨ

2022 ਲਈ ਸੁਖਬੀਰ ਬਾਦਲ ਨੇ ਕਰ ਦਿੱਤਾ ਵੱਡਾ ਐਲਾਨ

ਜਲੰਧਰ। ਅੱਜ ਪੂਰਾ ਦੇਸ਼ ਸੰਵਿਧਾਨ ਦੇ ਰਚਣਹਾਰੇ ਡਾ. ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾ ਰਿਹਾ ਹੈ। ਕਈ ਸਿਆਸਤਦਾਨਾਂ ਵੱਲੋਂ ਵੀ ਬਾਬਾ ਸਾਹੇਬ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਪਰ ਇਸ ਦੌਰਾਨ ਇੱਕ ਵੱਡੇ ਐਲਾਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਜਲੰਧਰ ‘ਚ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ 2022 ‘ਚ ਜੇਕਰ ਉਹਨਾਂ ਦੀ ਸਰਕਾਰ ਸੱਤਾ ‘ਚ ਆਉਂਦੀ ਹੈ, ਤਾਂ ਡਿਪਟੀ ਸੀਐੱਮ ਦਲਿਤ ਭਾਈਚਾਰੇ ਦਾ ਹੋਵੇਗਾ। ਇਸਦੇ ਨਾਲ ਹੀ ਉਹਨਾਂ ਦੋਆਬਾ ‘ਚ ਬਾਬਾ ਸਾਹੇਬ ਦੇ ਨਾੰਅ ‘ਤੇ ਇੱਕ ਯੂਨੀਵਰਸਿਟੀ ਬਣਾਏ ਜਾਣ ਦਾ ਵੀ ਐਲਾਨ ਕੀਤਾ।

ਖੁਦ ਨੂੰ CM ਚਿਹਰਾ ਦੱਸ ਚੁੱਕੇ ਹਨ ਸੁਖਬੀਰ !

ਹਾਲ ਹੀ ‘ਚ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਸੁਖਬੀਰ ਬਾਦਲ ਖੁਦ ਨੂੰ ਅਕਾਲੀ ਦਲ ਦਾ CM ਚਿਹਰਾ ਦੱਸ ਚੁੱਕੇ ਹਨ। ਇੱਕ ਸਵਾਲ ਦੇ ਜਵਾਬ ‘ਚ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਫਿਲਹਾਲ ਉਹ ਹੀ ਪਾਰਟੀ ‘ਚ ਮੁੱਖ ਮੰਤਰੀ ਦਾ ਚਿਹਰਾ ਹਨ, ਪਰ ਫ਼ੈਸਲਾ ਪਾਰਟੀ ਕਰੇਗੀ। ਬਹਿਰਹਾਲ, ਪਾਰਟੀ ‘ਚ ਕਿਸਦਾ ਫ਼ੈਸਲਾ ਮੰਨਿਆ ਜਾਂਦਾ ਹੈ, ਇਹ ਕਹਿਣ ਦੀ ਲੋੜ ਨਹੀਂ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਜੇਕਰ ਸੁਖਬੀਰ ਇਸ ਤਰ੍ਹਾਂ ਦਾ ਬਿਆਨ ਦੇ ਰਹੇ ਹਨ, ਮਤਲਬ ਸਾਫ਼ ਹੈ ਕਿ ਚੋਣ ਜਿੱਤਣ ‘ਤੇ ਸੂਬੇ ਦੀ ਕਂਮਾਨ ਓਹੀ ਸੰਭਾਲਣਗੇ।

RELATED ARTICLES

LEAVE A REPLY

Please enter your comment!
Please enter your name here

Most Popular

Recent Comments