ਚੰਡੀਗੜ੍ਹ। ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੂੰ NEP-2020: ਕੌਮੀ ਸਿੱਖਿਆ ਨੀਤੀ ਤਹਿਤ ਉੱਤਰ ਭਾਰਤ ਦੇ ਪਲੈਨਰੀ ਸੈਸ਼ਨ ਦੌਰਾਨ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜ਼ਿਆ ਗਿਆ। ਪਲੈਨਰੀ ਸੈਸ਼ਨ ‘ਤੇ ਨੈਸ਼ਨਲ ਵੈਬ ਸੀਰੀਜ਼ ਦੇ ਪਹਿਲੇ ਪ੍ਰੀਮੀਅਰ ਵਰਚੂਅਲ ਇਵੈਂਟ ‘ਚ ਵਿਨੀ ਮਹਾਜਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਹਨ।
ਇਸ ਦੌਰਾਨ ਵਿਨੀ ਮਹਾਜਨ ਨੇ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਉਨ੍ਹਾਂ ਨੂੰ ਉਦਯੋਗਾਂ ਵਿੱਚ ਕੰਮ ਕਰਨ ਲਈ ਤਿਆਰ ਕਰਨ ਅਤੇ ਦੇਸ਼ ਵਿਚ ਪ੍ਰਤਿਭਾ ਦਾ ਪਲਾਇਨ ਕਰਨ ਦੀ ਸਮੱਸਿਆ ਨੂੰ ਨੱਥ ਪਾਉਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਕਿਹਾ ਕਿ ਦੇਸ਼ ਵਿੱਚ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਲਿਆਉਣ ਅਤੇ ਸਿੱਖਿਆ ਤੱਕ ਲੋਕਾਂ ਦੀ ਪਹੁੰਚ ਨੂੰ ਵਧਾਉਣ ਲਈ ਤਕਨਾਲੋਜੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ।
ਇਹ ਸਮਾਗਮ ਏ.ਡਬਲਿਊ.ਐਸ (ਐਮਾਜ਼ਾਨ ਵੈਬ ਸਰਵਿਸਿਜ਼) ਵੱਲੋਂ ਆਈ.ਈ.ਈ.ਈ.-ਪ੍ਰਕਾਸ਼ ਭਾਰਤੀ (ਆਈ.ਈ.ਈ.ਈ. ਫੋਟੋਨਿਕਸ ਸੁਸਾਇਟੀ ਚੈਪਟਰਜ਼ ਆਫ਼ ਇੰਡੀਆ ਦੇ ਸੰਘ) ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੁੱਖ ਸਕੱਤਰ ਨੇ ਭਾਈਵਾਲਾਂ ਨੂੰ ਇੱਕ ਸਾਂਝੇ ਪਲੇਟਫਾਰਮ `ਤੇ ਲਿਆਉਣ ਲਈ ਪ੍ਰਬੰਧਕਾਂ ਨੂੰ ਵਧਾਈ ਵੀ ਦਿੱਤੀ ਜਿਸ ਨਾਲ ਭਵਿੱਖ ਵਿੱਚ ਨਵੇਂ ਟੀਚੇ ਹਾਸਲ ਕਰਨ ਵਿੱਚ ਮਦਦ ਮਿਲੇਗੀ।
ਇਹ ਸਮਾਗਮ ਤਕਨੀਕੀ ਤੌਰ `ਤੇ ਆਈ.ਈ.ਈ.ਈ. (ਇੰਸਟੀਚਿਊਟ ਆਫ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਜ਼) ਰੀਜ਼ਨ 10 ਦੁਆਰਾ ਸਪਾਂਸਰ ਕੀਤਾ ਗਿਆ, ਜੋ ਤਕਨਾਲੋਜੀ ਅਤੇ ਆਈ.ਈ.ਈ.ਈ. ਰੀਜ਼ਨ 10 ਵਿੱਦਿਅਕ ਗਤੀਵਿਧੀਆਂ ਕਮੇਟੀ ਦੀ ਤਰੱਕੀ ਲਈ ਵਿਸ਼ਵ ਦੀ ਸਭ ਤੋਂ ਵੱਡੀ ਤਕਨੀਕੀ ਪੇਸ਼ੇਵਰ ਸੰਸਥਾ ਹੈ। ਇਸ ਦਾ ਆਯੋਜਨ ਆਈਜੈਨ ਐਜੂ ਸਲਿਊਸਨਜ਼ ਇੰਡੀਆ ਦੁਆਰਾ ਕੀਤਾ ਗਿਆ।