ਚੰਡੀਗੜ੍ਹ। ਪੰਜਾਬ ‘ਚ ਨਸ਼ਿਆਂ ਦੇ ਖਾਤਮੇ ਦਾ ਦਾਅਵਾ ਕਰ ਸੱਤਾ ‘ਚ ਆਈ ਕੈਪਟਨ ਸਰਕਾਰ ਨੇ ਹੁਣ ਨਸ਼ੇ ਦੇ ਸੌਦਾਗਰਾਂ ‘ਤੇ ਸ਼ਿਕੰਜਾ ਕਸਣ ਲਈ ਇੱਕ ਨਵਾਂ ਤਰੀਕਾ ਖੋਜਿਆ ਹੈ। ਸਰਕਾਰ ਹੁਣ ਉਹਨਾਂ ਲੋਕਾਂ ਨੂੰ ਇਨਾਮ ਦੇਵੇਗੀ, ਜੋ ਨਸ਼ਾ ਵਿਰੋਧੀ ਮੁਹਿੰਮ ‘ਚ ਸਰਕਾਰ ਦਾ ਸਹਿਯੋਗ ਕਰਨ ਲਈ ਨਸ਼ੇ ਦੀ ਖੇਪ ਜਾਂ ਸੌਦਾਗਰਾਂ ਬਾਰੇ ਕੋਈ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨਗੇ।
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ NDPS ਐਕਟ ਤਹਿਤ ਨਸ਼ਿਆਂ ਬਾਰੇ ਸੂਚਨਾ ਦੇਣ ਲਈ ਇਨਾਮ ਨੀਤੀ ਨੂੰ ਹਰੀ ਝੰ਼ਡੀ ਦੇ ਦਿੱਤੀ ਹੈ, ਜਿਸ ਤਹਿਤ ਵੱਖ-ਵੱਖ ਤਰ੍ਹਾਂ ਦੇ ਡਰੱਗਜ਼ ਫੜਵਾਉਣ ਲਈ ਵੱਖੋ-ਵੱਖਰੀ ਇਨਾਮੀ ਰਾਸ਼ੀ ਨਿਰਧਾਰਤ ਕੀਤੀ ਗਈ ਹੈ। ਕਿਸ ਡਰੱਗਜ਼ ਨੂੰ ਕਿੰਨੀ ਮਾਤਰਾ ‘ਚ ਫੜਵਾਉਣ ਲਈ ਤੁਹਾਨੂੰ ਕਿੰਨੀ ਰਾਸ਼ੀ ਇਨਾਮ ਵਜੋਂ ਮਿਲੇਗੀ, ਤਫ਼ਸੀਲ ‘ਚ ਇਥੇ ਪੜ੍ਹੋ:-
- ਅਫੀਮ ਦੇ ਮਾਮਲੇ ‘ਚ 6000 ਰੁਪਏ ਪ੍ਰਤੀ ਕਿਲੋਗ੍ਰਾਮ
- ਮੌਰਫੀਨ ਬੇਸ ਅਤੇ ਇਸ ਦੇ ਸਾਲਟ ਲਈ 20,000 ਰੁਪਏ ਪ੍ਰਤੀ ਕਿਲੋਗ੍ਰਾਮ
- ਹੈਰੋਇਨ ਅਤੇ ਇਸ ਦੇ ਸਾਲਟ ਲਈ 1,20,000 ਰੁਪਏ ਪ੍ਰਤੀ ਕਿਲੋਗ੍ਰਾਮ
- ਕੋਕੀਨ ਅਤੇ ਇਸ ਦੇ ਸਾਲਟ ਲਈ 2,40,000 ਰੁਪਏ ਪ੍ਰਤੀ ਕਿਲੋਗ੍ਰਾਮ
- ਹਸ਼ੀਸ਼ ਲਈ 2000 ਰੁਪਏ ਪ੍ਰਤੀ ਕਿਲੋਗ੍ਰਾਮ
- ਹਸ਼ੀਸ਼ ਤੇਲ ਲਈ 10,000 ਰੁਪਏ ਪ੍ਰਤੀ ਕਿਲੋਗ੍ਰਾਮ
- ਗਾਂਜਾ ਲਈ 600 ਰੁਪਏ ਪ੍ਰਤੀ ਕਿਲੋਗ੍ਰਾਮ
- ਮੈਡਰੈਕਸ ਟੇਬਲੇਟਸ ਲਈ 2000 ਰੁਪਏ ਪ੍ਰਤੀ ਕਿਲੋਗ੍ਰਾਮ
- ਐਮਫੇਟਾਮਾਈਨ ਅਤੇ ਇਸ ਦੇ ਸਾਲਟ ਤੇ ਤਿਆਰੀ ਲਈ 20,000 ਰੁਪਏ ਪ੍ਰਤੀ ਕਿਲੋਗ੍ਰਾਮ
- ਮੇਥਾਮੈਫਟੇਮੀਨ ਅਤੇ ਇਸ ਦੇ ਸਾਲਟ ਤੇ ਤਿਆਰੀ ਲਈ 20,000 ਰੁਪਏ ਪ੍ਰਤੀ ਕਿਲੋਗ੍ਰਾਮ
- ਐਕਸੈਸਟੀ ਦੀਆਂ 1000 ਗੋਲੀਆਂ ਜਾਂ 3/4 ਮੈਡਮਾ ਲਈ 15,000 ਰੁਪਏ ਪ੍ਰਤੀ ਕਿਲੋਗ੍ਰਾਮ
- ਬਲਾਟ ਫਾਰ ਲਸਿਰਜਕ ਐਸਿਡ ਡਾਈਥਾਈਲਾਈਮਾਈਡ (ਐਲ.ਐਸ.ਡੀ.) ਲਈ 30 ਰੁਪਏ ਪ੍ਰਤੀ ਕਿਲੋਗ੍ਰਾਮ
- ਚੂਰਾ ਪੋਸਤ ਲਈ 240 ਰੁਪਏ (ਮਾਰਕੀਟ ਵਿੱਚ ਮੌਜੂਦਾ ਕੀਮਤ ਦਾ 20 ਫੀਸਦੀ) ਪ੍ਰਤੀ ਕਿਲੋਗ੍ਰਾਮ
- ਐਫੇਡਰਾਈਨ ਅਤੇ ਇਸ ਦੇ ਸਾਲਟ ਤੇ ਤਿਆਰੀ ਲਈ 280 ਰੁਪਏ ਪ੍ਰਤੀ ਕਿਲੋਗ੍ਰਾਮ
- ਸੀੲਡੋ-ਐਫੇਡਰਾਈਨ ਅਤੇ ਇਸ ਦੇ ਸਾਲਟ ਅਤੇ ਤਿਆਰੀ ਲਈ 480 ਰੁਪਏ ਪ੍ਰਤੀ ਕਿਲੋਗ੍ਰਾਮ
- ਐਸੀਟਿਕ ਐਨਹਾਈਡਰਾਈਡ ਲਈ 10 ਰੁਪਏ ਪ੍ਰਤੀ ਲੀਟਰ ਪ੍ਰਤੀ ਕਿਲੋਗ੍ਰਾਮ
- ਕੇਟਾਮਾਈਨ ਅਤੇ ਇਸ ਦੇ ਸਾਲਟ ਅਤੇ ਤਿਆਰੀਆਂ ਲਈ 700 ਰੁਪਏ ਪ੍ਰਤੀ ਕਿਲੋਗ੍ਰਾਮ
- ਐਂਥਰਨਿਲਿਕ ਐਸਿਡ ਲਈ 45 ਰੁਪਏ ਪ੍ਰਤੀ ਕਿਲੋਗ੍ਰਾਮ
- ਐਨ ਐਸੀਟਿਲ ਐਂਥਰਨਿਲਿਕ ਐਸਿਡ ਲਈ 80 ਰੁਪਏ ਪ੍ਰਤੀ ਕਿਲੋਗ੍ਰਾਮ
- ਡਿਆਜਾਪੈਮ ਅਤੇ ਇਸ ਦੀ ਤਿਆਰੀ ਲਈ 0.53 ਰੁਪਏ ਪ੍ਰਤੀ 5 ਮਿਲੀਗ੍ਰਾਮ ਟੈਬਲੇਟ
- ਅਲਪ੍ਰਜੋਲਮ ਅਤੇ ਇਸ ਦੀ ਤਿਆਰੀ ਲਈ 0.20 ਰੁਪਏ ਪ੍ਰਤੀ 520 ਮਿਲੀਗ੍ਰਾਮ ਟੈਬਲੇਟ
- ਲੋਰੇਜੇਪੈਮ ਅਤੇ ਇਸ ਦੀ ਤਿਆਰੀ ਲਈ 0.296 ਰੁਪਏ ਪ੍ਰਤੀ 5 ਮਿਲੀਗ੍ਰਾਮ ਟੈਬਲੇਟ
- ਅਲਪ੍ਰੈਕਸ ਅਤੇ ਇਸ ਦੀ ਤਿਆਰੀ ਲਈ 0.52 ਰੁਪਏ ਪ੍ਰਤੀ 5 ਮਿਲੀਗ੍ਰਾਮ ਟੈਬਲੇਟ
- ਬੁਪ੍ਰੇਨੋਰਫਾਈਨ/ਟਿਡਿਜੈਸਿਕ ਅਤੇ ਇਸ ਦੀ ਤਿਆਰੀ ਲਈ 25,000 ਰੁਪਏ
- ਡੈਕਸਟਰੋਪ੍ਰੋਪੋਕਸਫੀਨ ਅਤੇ ਇਸ ਦੇ ਸਾਲਟ ਤੇ ਤਿਆਰੀ ਲਈ 2880 ਰੁਪਏ
- ਫੋਰਟਵਿਨ ਅਤੇ ਇਸ ਦੀ ਤਿਆਰੀ ਲਈ 1.044 ਰੁਪਏ ਪ੍ਰਤੀ 30 ਮਿਲੀਗ੍ਰਾਮ ਸ਼ੀਸ਼ੀ ਲਈ ਰੱਖਿਆ ਗਿਆ ਹੈ।
ਇਨਾਮ ਲਈ ਕੌਣ ਹੋਵੇਗਾ ਯੋਗ ?
ਇਸ ਨੀਤੀ ਤਹਿਤ ਉਹ ਲੋਕ ਇਨਾਮ ਦੇ ਯੋਗ ਹੋਣਗੇ, ਜਿਹਨਾਂ ਵੱਲੋਂ ਦਿੱਤੀ ਸੂਚਨਾ ਨਸ਼ੇ ਦੀ ਖੇਪ ਜਾਂ ਉਸ ਨਾਲ ਸਬੰਧਤ ਕਿਸੇ ਅਹਿਮ ਸੁਰਾਗ ਤੱਕ ਪਹੁੰਚ ਕਰਨ ‘ਚ ਕਾਰਗਰ ਸਿੱਧ ਹੋਵੇਗੀ। ਸਰਕਾਰੀ ਕਰਮਚਾਰੀ/ਅਧਿਕਾਰੀ ਜਿਵੇਂ ਪੁਲਿਸ, ਵਕੀਲ ਜਾਂ ਏਜੰਸੀਆਂ ਦੇ ਅਧਿਕਾਰੀ ਵੀ ਇਨਾਮ ਦੇ ਯੋਗ ਹੋਣਗੇ, ਜੇਕਰ ਉਹਨਾਂ ਵਲੋਂ ਨਸ਼ੇ ਨਾਲ ਜੁੜੇ ਮਾਮਲੇ ‘ਚ ਵਡੀ ਕਾਮਯਾਬੀ ਹਾਸਲ ਕੀਤੀ ਜਾਵੇ।
DGP ਨੇ ਸਪੱਸ਼ਟ ਕੀਤਾ ਕਿ ਸਰਕਾਰੀ ਅਧਿਕਾਰੀ/ਕਰਮਚਾਰੀ ਆਮ ਤੌਰ ਉਤੇ ਵੱਧ ਤੋਂ ਵੱਧ 50 ਫੀਸਦੀ ਇਨਾਮ ਲਈ ਯੋਗ ਹੋਣਗੇ। ਇਸ ਸੀਮਾ ਤੋਂ ਵੱਧ ਇਨਾਮ ਉਨ੍ਹਾਂ ਮਾਮਲਿਆਂ ਵਿਚ ਹੀ ਵਿਚਾਰਿਆ ਜਾ ਸਕਦਾ ਹੈ, ਜਿੱਥੇ ਸਰਕਾਰੀ ਅਧਿਕਾਰੀ/ਕਰਮਚਾਰੀ ਨੇ ਵੱਡੇ ਨਿੱਜੀ ਖ਼ਤਰੇ ਦਾ ਸਾਹਮਣਾ ਕੀਤਾ ਹੋਵੇ ਜਾਂ ਲਾਮਿਸਾਲ ਸਾਹਸ ਦਾ ਪ੍ਰਗਟਾਵਾ, ਸ਼ਲਾਘਾਯੋਗ ਪਹਿਲਕਦਮੀ ਦਾਂ ਅਸਧਾਰਨ ਸੁਭਾਅ ਦਾ ਪ੍ਰਗਟਾਵਾ ਕੀਤਾ ਹੋਵੇ ਜਾਂ ਫਿਰ ਜਿੱਥੇ ਜ਼ਬਤੀ ਦੇ ਕੇਸ ਵਿਚ ਸੂਹ ਲਾਉਣ ਵਿਚ ਉਸ ਦੇ ਨਿੱਜੀ ਯਤਨ ਮੁੱਖ ਤੌਰ ਜਿੰਮੇਵਾਰ ਹੋਣ।