ਚੰਡੀਗੜ੍ਹ। ਕੈਨੇਡਾ ਦੇ ਟੋਰੰਟੋ ‘ਚ ਹਾਲ ਹੀ ‘ਚ ਫੜੀ ਗਈ ਨਸ਼ੇ ਦੀ ਖੇਪ ਮਾਮਲੇ ‘ਚ ਪੰਜਾਬੀਆਂ ਦੀ ਸ਼ਮੂਲੀਅਤ ਨੂੰ ਲੈ ਕੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਜ਼ਾਹਿਰ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਇਸ ਜੁਰਮ ‘ਚ ਕੁਝ ਪੰਜਾਬੀ ਨੌਜਵਾਨਾਂ ਦੀ ਸ਼ਮੂਲੀਅਤ ਪਾਈ ਗਈ ਹੈ।
ਸੀਐੱਮ ਨੇ ਕਿਹਾ ਕਿ ਇਸ ਘਟਨਾ ਨਾਲ ਨਾ ਸਿਰਫ਼ ਪੰਜਾਬ ਦੀ ਬਦਨਾਮੀ ਹੋਈ ਹੈ, ਬਲਕਿ ਦੁਨੀਆ ਭਰ ‘ਚ ਅਮਨ-ਅਮਾਨ ਨਾਲ ਰਹਿ ਰਹੇ ਪੰਜਾਬੀਆਂ ਦੇ ਅਕਸ ਨੂੰ ਹੀ ਢਾਹ ਲੱਗੀ ਹੈ।
ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਕੈਨੇਡਾ ਦੀ ਟੋਰੰਟੋ ਪੁਲਿਸ ਨੇ ਵੱਡੇ ਕੌਮਾਂਤਰੀ ਡਰੱਗ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 61 ਮਿਲੀਅਨ ਕੈਨੇਡੀਅਨ ਡਾਲਰ ਦੀ ਕੀਮਤ ਦੇ ਡਰੱਗਜ਼ ਬਰਾਮਦ ਕੀਤੇ ਸਨ। ਇਸਦੇ ਨਾਲ ਹੀ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਹਨਾਂ ‘ਚ ਕਈ ਪੰਜਾਬੀ ਵੀ ਸ਼ਾਮਲ ਹਨ। ਕੈਨੇਡਾ ‘ਚ ਨਸ਼ੇ ਦੀ ਇਹ ਤਸਕਰੀ ਵੱਡੇ ਪੱਧਰ ‘ਤੇ ਟ੍ਰੈਕਟਰਾਂ ਜ਼ਰੀਏ ਗੁਪਚੁਪ ਤਰੀਕੇ ਨਾਲ ਕੀਤੀ ਜਾ ਰਹੀ ਸੀ। (ਪੂਰੀ ਡਿਟੇਲ ਇਥੇ ਪੜ੍ਹੋ)