Home Nation 'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਨੇ ਮਿਲਖਾ ਸਿੰਘ ਨੂੰ ਇਸ ਤਰ੍ਹਾਂ...

‘ਮਨ ਕੀ ਬਾਤ’ ‘ਚ ਪ੍ਰਧਾਨ ਮੰਤਰੀ ਨੇ ਮਿਲਖਾ ਸਿੰਘ ਨੂੰ ਇਸ ਤਰ੍ਹਾਂ ਕੀਤਾ ਯਾਦ

ਬਿਓਰੋ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਸਾਬਕਾ ਭਾਰਤੀ ਅਥਲੀਟ ਮਿਲਖਾ ਸਿੰਘ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਨੇ ਸਾਡੇ ਤੋਂ ਮਿਲਖਾ ਸਿੰਘ ਨੂੰ ਖੋਹ ਲਿਆ। ਟੋਕਿਓ ਓਲੰਪਿਕਸ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸਮੇਂ ‘ਚ ਮਿਲਖਾ ਸਿੰਘ ਵਰਗੇ ਲੀਜੈਂਡਰੀ ਅਥਲੀਟ ਨੂੰ ਕੋਈ ਕਿਵੇਂ ਭੁੱਲ ਸਕਦਾ ਹੈ।

ਮਿਲਖਾ ਸਿੰਘ ਨਾਲ PM ਦੀ ਆਖਰੀ ਗੱਲਬਾਤ

ਮਿਲਖਾ ਸਿੰਘ ਨਾਲ ਹੋਈ ਆਪਣੀ ਆਖਰੀ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਪੀਐੱਮ ਨੇ ਕਿਹਾ, “ਜਦੋਂ ਮਿਲਖਾ ਸਿੰਘ ਹਸਪਤਾਲ ‘ਚ ਭਰਤੀ ਸਨ, ਤਾਂ ਮੈਨੂੰ ਉਹਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਗੱਲ ਕਰਦੇ ਵਕਤ ਮੈਂ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ 1964 ‘ਚ ਟੋਕਿਓ ਓਲੰਪਿਕਸ ਦੌਰਾਨ ਭਾਰਤ ਦੀ ਅਗਵਾਈ ਕੀਤੀ ਸੀ, ਇਸ ਲਈ ਇਸ ਵਾਰ ਜਦੋਂ ਸਾਡੇ ਖਿਡਾਰੀ ਓਲੰਪਿਕਸ ਲਈ ਟੋਕਿਓ ਜਾ ਰਹੇ ਹਨ ਤਾਂ ਤੁਸੀਂ ਸਾਡੇ ਅਥਲੀਟਾਂ ਦਾ ਮਨੋਬਲ ਵਧਾਉਣਾ ਹੈ ਅਤੇ ਉਹਨਾਂ ਨੂੰ ਪ੍ਰੇਰਿਤ ਕਰਨਾ ਹੈ।” ਪੀਐੱਮ ਦੱਸਦੇ ਹਨ, “ਉਹ ਖੇਡ ਨੂੰ ਲੈ ਕੇ ਇੰਨੇ ਸਮਰਪਿਤ ਅਤੇ ਭਾਵੁਕ ਸਨ ਕਿ ਉਹਨਾਂ ਨੇ ਬਿਮਾਰੀ ‘ਚ ਵੀ ਤੁਰੰਤ ਹੀ ਇਸਦੇ ਲਈ ਹਾਮੀ ਭਰ ਦਿੱਤੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।”

‘2014 ‘ਚ ਮਿਲਖਾ ਸਿੰਘ ਨਾਲ ਇੱਕ ਪ੍ਰੇਰਣਾਦਾਇਕ ਮੁਲਾਕਾਤ’

ਮਿਲਖਾ ਸਿੰਘ ਦੇ 2014 ‘ਚ ਸੂਰਤ ਦੌਰੇ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਵੀ ਯਾਦ ਹੈ, ਜਦੋਂ 2014 ‘ਚ ਉਹ ਸੂਰਤ ਆਏ ਸਨ। ਅਸੀਂ ਇੱਕ ਨਾਈਟ ਮੈਰਾਥਨ ਦਾ ਉਦਘਾਟਨ ਕੀਤਾ ਸੀ। ਉਸ ਵੇਲੇ ਉਹਨਾਂ ਨਾਲ ਜੋ ਗਪਸ਼ਪ ਹੋਈ, ਖੇਡਾਂ ਦੇ ਬਾਰੇ ਜੋ ਗੱਲਬਾਤ ਹੋਈ, ਉਸ ਨਾਲ ਮੈਨੂੰ ਵੀ ਬਹੁਤ ਪ੍ਰੇਰਣਾ ਮਿਲੀ ਸੀ।”

ਮਿਲਖਾ ਸਿੰਘ ਦਾ ਪੂਰਾ ਪਰਿਵਾਰ ਖੇਡ ਨੂੰ ਸਮਰਪਿਤ- PM

ਪ੍ਰਧਾਨ ਮੰਤਰੀ ਅੱਗੇ ਕਹਿੰਦੇ ਹਨ, “ਅਸੀਂ ਸਾਰੇ ਜਾਣਦੇ ਹਾਂ ਕਿ ਮਿਲਖਾ ਸਿੰਘ ਦਾ ਪੂਰਾ ਪਰਿਵਾਰ ਥੇਡ ਨੂੰ ਸਮਰਪਿਤ ਰਿਹਾ ਹੈ ਅਤੇ ਭਾਰਤ ਦਾ ਮਾਣ ਵਧਾਉਂਦਾ ਰਿਹਾ ਹੈ।” ਉਹਨਾਂ ਕਿਹਾ ਕਿ ਜਦੋਂ Talent, Dedication, Determination ਅਤੇ Sportsman spirit ਇਕੱਠੇ ਮਿਲਦੇ ਹਨ, ਤਾਂ ਜਾ ਕੇ ਕੋਈ Champion ਬਣਦਾ ਹੈ।

ਟੋਕਿਓ ਓਲੰਪਿਕ ‘ਚ ਜਾ ਰਹੇ ਖਿਡਾਰੀਆਂ ਨੂੰ ਚੀਅਰ ਕਰੋ-  PM

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਟੋਕਿਓ ਓਲੰਪਿਕਸ ਲਈ ਜਾ ਰਹੇ ਭਾਰਤ ਦੇ ਖਿਡਾਰੀਆਂ ਨੂੰ Cheer up ਕਰਨ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਦੇਸ਼ ‘ਚ ਵਧੇਰੇਤਰ ਖਿਡਾਰੀ ਛੋਟੇ-ਛੋਟੇ ਸ਼ਹਿਰਾਂ, ਕਸਬਿਆਂ, ਪਿੰਡਾਂ ਤੋਂ ਨਿਕਲ ਕੇ ਆਉਂਦੇ ਹਨ। ਟੋਕਿਓ ਜਾ ਰਹੇ ਸਾਡੇ ਓਲੰਪਿਕਸ ਦਲ ‘ਚ ਵੀ ਕਈ ਅਜਿਹੇ ਖਿਡਾਰੀ ਸ਼ਾਮਲ ਹਨ, ਜਿਹਨਾਂ ਦਾ ਜੀਵਨ ਬਹੁਤ ਪ੍ਰੇਰਿਤ ਕਰਦਾ ਹੈ।”

ਪੀਐੱਮ ਨੇ ਕਿਹਾ, “ਟੋਕਿਓ ਜਾ ਰਹੇ ਹਰ ਖਿਡਾਰੀ ਦਾ ਆਪਣਾ ਸੰਘਰਸ਼ ਰਿਹਾ ਹੈ, ਸਾਲਾਂ ਦੀ ਮਿਹਨਤ ਰਹੀ ਹੈ। ਉਹ ਸਿਰਫ਼ ਆਪਣੇ ਲਈ ਨਹੀਂ, ਬਲਕਿ ਦੇਸ਼ ਲਈ ਜਾ ਰਹੇ ਹਨ। ਇਹਨਾਂ ਖਿਡਾਰੀਆਂ ਨੇ ਭਾਰਤ ਦਾ ਮਾਣ ਵੀ ਵਧਾਉਣਾ ਹੈ ਅਤੇ ਲੋਕਾਂ ਦੇ ਦਿਲ ਵੀ ਜਿੱਤਣੇ ਹਨ। ਇਸ ਲਈ ਮੇਰੇ ਦੇਸ਼ ਵਾਸੀਓ, ਮੈਂ ਤੁਹਾਨੂੰ ਵੀ ਸਲਾਹ ਦੇਣਾ ਚਾਹੁੰਦਾ ਹਾਂ ਕਿ ਅਸੀਂ ਜਾਣੇ-ਅਣਜਾਣੇ ‘ਚ ਵੀ ਇਹਨਾਂ ਖਿਡਾਰੀਆਂ ‘ਤੇ ਦਬਾਅ ਨਹੀਂ ਪਾਉਣਾ, ਬਲਕਿ ਖੁੱਲ੍ਹੇ ਮਨ ਨਾਲ ਇਹਨਾਂ ਦਾ ਸਾਥ ਦੇਣਾ ਹੈ।”

#Cheer4India ਨਾਲ ਦਿਓ ਸ਼ੁਭਕਾਮਨਾਵਾਂ- PM

ਇਸਦੇ ਨਾਲ ਹੀ PM ਨੇ ਅਪੀਲ ਕੀਤੀ ਕਿ ਸੋਸ਼ਲ ਮੀਡੀਆ ‘ਤੇ ਲੋਕ #Cheer4India ਦੇ ਨਾਲ ਖਿਡਾਰੀਆਂ ਨੂੰ ਸ਼ੁਭਕਾਮਾਨਾਵਾਂ ਦੇਣ। ਉਹਨਾਂ ਕਿਹਾ, “ਜੇਕਰ ਤੁਸੀਂ ਕੁਝ ਹੋਰ ਵੀ Innovative ਕਰਨਾ ਚਾਹੋ, ਤਾਂ ਉਹ ਵੀ ਜ਼ਰੂਰ ਕਰੋ। ਜੇਕਰ ਤੁਹਾਡੇ ਕੋਲ ਕੋਈ ਅਜਿਹਾ ਆਈਡਿਆ ਹੈ, ਜੋ ਸਾਨੂੰ ਖਿਡਾਰੀਆਂ ਲਈ ਮਿਲ ਕੇ ਕਰਨਾ ਚਾਹੀਦਾ ਹੈ, ਤਾਂ ਉਹ ਵੀ ਸਾਨੂੰ ਜ਼ਰੂਰ ਭੇਜੋ। ਅਸੀਂ ਸਾਰੇ ਮਿਲ ਕੇ ਟੋਕਿਓ ਜਾਣ ਵਾਲੇ ਆਪਣੇ ਖਿਡਾਰੀਆਂ ਨੂੰ ਸੁਪੋਰਟ ਕਰਾਂਗੇ।”

RELATED ARTICLES

LEAVE A REPLY

Please enter your comment!
Please enter your name here

Most Popular

Recent Comments