ਚੰਡੀਗੜ੍ਹ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਸਿਆਸੀ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਲੁਧਿਆਣਾ ‘ਚ ਕਾਂਗਰਸ ਨੂੰ ਝਟਕਾ ਦਿੰਦੇ ਹੋਏ ਪਾਰਟੀ ਦੇ ਜਨਰਲ ਸਕੱਤਰ ਦਲਜੀਤ ਸਿੰਘ ਭੋਲਾ ਨੇ ਆਮ ਆਦਮੀ ਪਾਰਟੀ ‘ਚ ਵਾਪਸੀ ਕੀਤੀ ਹੈ। ਚੰਡੀਗੜ੍ਹ ‘ਚ ਰਾਘਵ ਚੱਢਾ ਅਤੇ ਭਗਵੰਤ ਮਾਨ ਦੀ ਅਗਵਾਈ ‘ਚ ਦਲਜੀਤ ਭੋਲਾ ‘ਆਪ’ ‘ਚ ਸ਼ਾਮਲ ਹੋਏ। ਭੋਲਾ ਨੇ ਸੋਮਵਾਰ ਨੂੰ ਹੀ ਕਾਂਗਰਸ ਛੱਡਣ ਦਾ ਐਲਾਨ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਭੇਜਿਆ ਸੀ।
ਇਸ ਤੋਂ ਪਹਿਲਾਂ ਹੀ ਭੋਲਾ ਆਮ ਆਦਮੀ ਪਾਰਟੀ ‘ਚ ਰਹੇ ਸਨ ਅਤੇ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸਨ। 2017 ‘ਚ ਉਹ ਲੁਧਿਆਣਾ ਪੂਰਬੀ ਤੋਂ ‘ਆਪ’ ਦੀ ਟਿਕਟ ‘ਤੇ ਚੋਣ ਵੀ ਲੜੇ ਸਨ ਅਤੇ ਬੇਹੱਦ ਕਰੀਬੀ ਮੁਕਾਬਲੇ ‘ਚ ਕਾਂਗਰਸ ਉਮੀਦਵਾਰ ਸੰਜੀਵ ਤਲਵਾਰ ਤੋਂ ਚੋਣ ਹਾਰੇ ਸਨ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਹ ਕਾਂਗਰਸ ‘ਚ ਸ਼ਾਮਲ ਹੋਏ ਸਨ। ਕਾਂਗਰਸ ‘ਚ ਆਉਣ ਤੋਂ ਬਾਅਦ ਵੀ ਉਹਨਾਂ ਦੀ ਵਿਧਾਇਕ ਸੰਜੇ ਤਲਵਾਰ ਨਾਲ ਖਿੱਚੋਤਾਣ ਬਰਕਰਾਰ ਰਹੀ।
ਗਰੇਵਾਲ ਇਸ ਤੋਂ ਪਹਿਲਾਂ ਅਕਾਲੀ ਦਲ ‘ਚ ਵੀ ਰਹਿ ਚੁੱਕੇ ਹਨ ਅਤੇ ਲੰਮੇ ਸਮੇਂ ਤੱਕ ਵਿਧਾਇਕ ਸਿਮਰਜੀਤ ਬੈਂਸ ਨਾਲ ਵੀ ਰਹੇ ਹਨ।