Home Punjab 2 ਦਿਨਾਂ 'ਚ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ, ਕੈਬਨਿਟ 'ਚ ਵੀ...

2 ਦਿਨਾਂ ‘ਚ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ, ਕੈਬਨਿਟ ‘ਚ ਵੀ ਹੋਵੇਗਾ ਫੇਰਬਦਲ!….ਦਿੱਲੀ ਤੋਂ ਲੈ ਕੇ ਚੰਡੀਗੜ੍ਹ ਤੱਕ ਹਲਚਲ ਤੇਜ਼

ਬਿਓਰੋ। ਪੰਜਾਬ ਕਾਂਗਰਸ ‘ਚ ਚੱਲ ਰਹੇ ਕਲੇਸ਼ ਨੂੰ ਖਤਮ ਕਰਨ ਲਈ ਹਾਈਕਮਾਂਡ ਨੇ ਪੂਰਾ ਖਾਕਾ ਤਿਆਰ ਕਰ ਲਿਆ ਹੈ। ਸੂਤਰਾਂ ਦੀ ਮੰਨੀਏ, ਤਾਂ ਅਗਲੇ 1-2 ਦਿਨਾਂ ‘ਚ ਪਾਰਟੀ ਅਤੇ ਸਰਕਾਰ ਦੋਵਾਂ ‘ਚ ਫੇਰਬਦਲ ਮੁਮਕਿਨ ਹੈ। ਇਸ ਫੇਰਬਦਲ ‘ਚ ਕੁਝ ਵੱਡੇ ਚਿਹਰਿਆਂ ਦੀ ਵੀ ਕੁਰਸੀ ਜਾ ਸਕਦੀ ਹੈ।

ਖੁਦ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਸਾਫ ਕੀਤਾ ਹੈ ਕਿ ਪੰਜਾਬ ਕਾਂਗਰਸ ਵਿੱਚ ਨਵਾਂ ਪ੍ਰਧਾਨ ਲਗਾਇਆ ਜਾਵੇਗਾ। ਯਾਨੀ ਪ੍ਰਧਾਨਗੀ ਤੋਂ ਸੁਨੀਲ ਜਾਖੜ ਦੀ ਛੁੱਟੀ ਤੈਅ ਹੈ। ਨਾਲ ਹੀ ਮੰਤਰੀਮੰਡਲ ਵਿੱਚ ਵੀ ਕੁਝ ਨਵੇਂ ਚਿਹਰੇ ਸ਼ਾਮਲ ਹੋਣਗੇ। ਹਰੀਸ਼ ਰਾਵਤ ਨੂੰ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੱਕ ਇੰਟਰਵਿਊ ‘ਚ ਇਸਦਾ ਖੁਲਾਸਾ ਕੀਤਾ। ਹਾਲਾਂਕਿ ਉਨ੍ਹਾਂ ਨੇ ਸਾਫ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਸੀਐੱਮ ਬਣੇ ਰਹਿਣਗੇ।

ਰਾਹੁਲ ਨੂੰ ਮਿਲੇ ਪ੍ਰਸ਼ਾਂਤ ਕਿਸ਼ੋਰ

ਫੇਰਬਦਲ ਦੀਆਂ ਅਟਕਲਾਂ ਵਿਚਾਲੇ ਮੰਗਲਵਾਰ ਨੂੰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਦੱਸਿਆ ਜਾਂਦਾ ਹੈ ਕਿ ਇਸ ਬੈਠਕ ਵਿੱਚ ਪ੍ਰਿਅੰਕਾ ਗਾਂਧੀ, ਕੇ.ਸੀ. ਵੇਣੂਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਰਹੇ। ਦੱਸ ਦਈਏ ਕਿ ਪ੍ਰਸ਼ਾਂਤ ਕਿਸ਼ੋਰ 2017 ਵਿੱਚ ਪੰਜਾਬ ‘ਚ ਕੈਪਟਨ ਦੇ ਰਣਨੀਤੀਕਾਰ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ ਅਤੇ 2022 ਲਈ ਕੈਪਟਨ ਨੇ ਉਨ੍ਹਾਂ ਦੇ ਨਾਲ ਕਰਾਰ ਕੀਤਾ ਹੈ। ਅਜਿਹੇ ਵਿੱਚ ਇਸ ਬੈਠਕ ਨੂੰ ਪੰਜਾਬ ਕਾਂਗਰਸ ਵਿੱਚ ਹੋਣ ਵਾਲੇ ਫੇਰਬਦਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਸਿੱਧੂ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ ?

ਪੰਜਾਬ ਕਾਂਗਰਸ ਵਿੱਚ ਹੋਣ ਵਾਲੇ ਫੇਰਬਦਲ ਵਿੱਚ ਸਭ ਤੋਂ ਵੱਧ ਚਰਚਾ ਚਰਚਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ ਤੇ ਨਾਲ ਹੀ ਸਿੱਧੂ ਨੂੰ ਪ੍ਰਧਾਨ ਨਾ ਬਣਾ ਕੇ ਕੈਂਪੇਨ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਦੀ ਵੀ ਚਰਚਾ ਹੈ। ਪਿਛਲੇ ਇੱਕ ਹਫ਼ਤੇ ਵਿੱਚ ਸਿੱਧੂ ਦੇ ਬਦਲੇ ਤੇਵਰ ਵੀ ਇਸੇ ਵੱਲ ਇਸ਼ਾਰਾ ਕਰ ਰਹੇ ਹਨ ਕਿ ਪਾਰਟੀ ਵਿੱਚ ਉਹਨਾਂ ਲਈ ਵੱਡੀ ਭੂਮਿਕਾ ਤੈਅ ਹੋ ਚੁੱਕੀ ਹੈ ਅਤੇ ਸ਼ਾਇਦ ਕੈਪਟਨ ਨੂੰ ਵੀ ਇਸਦੇ ਲਈ ਰਾਜ਼ੀ ਕਰ ਲਿਆ ਗਿਆ ਹੈ।

ਮੰਤਰੀਮੰਡਲ ‘ਚੋਂ ਕਿਸਦੀ ਛੁੱਟੀ, ਕਿਸਦੀ ਐਂਟਰੀ?

ਸੂਤਰਾਂ ਦੀ ਮੰਨੀਏ ਤਾਂ ਹਾਈਕਮਾਂਡ ਨੇ ਮੰਤਰੀਮੰਡਲ ਵਿੱਚ ਫੇਰਬਦਲ ਲਈ ਕੈਪਟਨ ਨੂੰ ਫ੍ਰੀ ਹੈਂਡ ਦਿੱਤਾ ਹੈ ਯਾਨੀ ਕਿਸ ਨੂੰ ਰੱਖਣਾ ਹੈ ਅਤੇ ਕਿਸ ਨੂੰ ਬਾਹਰ ਕਰਨਾ ਹੈ, ਇਹ ਕੈਪਟਨ ਹੀ ਤੈਅ ਕਰਨਗੇ। ਜਾਣਕਾਰੀ ਮੁਤਾਬਕ ਮੰਤਰੀਮੰਡਲ ‘ਚੋਂ 2-3 ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ। ਉਨ੍ਹਾਂ ਵਿੱਚ ਉਹ ਨਾਮ ਵੀ ਹੋ ਸਕਦੇ ਹਨ, ਜਿਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਕੈਪਟਨ ਦੇ ਖਿਲਾਫ ਬਾਗੀ ਤੇਵਰ ਅਪਣਾਏ ਹੋਏ ਹਨ।Punjab CM

ਜਿਨ੍ਹਾਂ ਨਵੇਂ ਚਿਹਰਿਆਂ ਨੂੰ ਕੈਬਨਿਟ ਵਿੱਚ ਜਗ੍ਹਾ ਮਿਲਣ ਦੀ ਚਰਚਾ ਹੈ, ਉਹਨਾਂ ‘ਚ ਰਾਜ ਕੁਮਾਰ ਵੇਰਕਾ ਦਾ ਨਾੰਅ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਬਹਿਰਹਾਲ ਸਭ ਕੁਝ ਠੀਕ ਰਿਹਾ, ਤਾਂ ਬੁੱਧਵਾਰ ਜਾਂ ਵੀਰਵਾਰ ਨੂੰ ਕੈਪਟਨ ਸਰਕਾਰ ਵਿੱਚ ਵੱਡਾ ਫੇਰਬਦਲ ਵੇਖਣ ਨੂੰ ਮਿਲ ਸਕਦਾ ਹੈ। ਨਾਲ ਹੀ ਪੰਜਾਬ ਕਾਂਗਰਸ ਦੀ ਨਵੀਂ ਟੀਮ ਦਾ ਐਲਾਨ ਵੀ ਸੰਭਵ ਹੈ।

 

RELATED ARTICLES

LEAVE A REPLY

Please enter your comment!
Please enter your name here

Most Popular

Recent Comments