ਨਿਊਜ਼ ਡੈਸਕ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਸਰਕਾਰ ‘ਚ ਵਾਪਸੀ ਦੀਆਂ ਚਰਚਾਵਾਂ ਵਿਚਾਲੇ ਉਹਨਾਂ ਦਾ ਇੱਕ ਹੋਰ ਟਵੀਟ ਸਾਹਮਣੇ ਆਇਆ ਹੈ। ਇਸ ਟਵੀਟ ਤੋਂ ਬਾਅਦ ਸਿਆਸੀ ਗਲਿਆਰਿਆਂ ‘ਚ ਚਰਚਾ ਆਮ ਹੈ ਕਿ ਸ਼ਾਇਦ ਸਿੱਧੂ ਨੂੰ ਆਪਣੀ ਪਸੰਦ ਦਾ ਅਹੁਦਾ ਨਹੀੰ ਮਿਲੇਗਾ। ਯਾਨੀ ਜਿਸ ਵੀ ਅਹੁਦੇ ‘ਤੇ ਸਿੱਧੂ ਸਰਕਾਰ ‘ਚ ਵਾਪਸੀ ਚਾਹੁੰਦੇ ਹਨ, ਉਸ ਲਈ ਸੀਐੱਮ ਕੈਪਟਨ ਅਮਰਿੰਦਰ ਸਿੰਘ ਰਾਜ਼ੀ ਨਹੀਂ।
ਸਿੱਧੂ ਦਾ ਟਵੀਟ ਇਹ ਵੀ ਕਹਿੰਦਾ ਹੈ ਕਿ ਸ਼ਾਇਦ ਹੁਣ ਨਵਜੋਤ ਸਿੱਧੂ ਨੇ ਮੰਨ ਲਿਆ ਹੈ ਕਿ ਜੋ ਫ਼ੈਸਲਾ ਉਹਨਾਂ ਲਈ ਹੋਇਆ ਹੈ, ਓਹੀ ਸਹੀ ਹੈ। ਆਪਣੇ ਟਵੀਟ ‘ਚ ਸਿੱਧੂ ਲਿਖਦੇ ਹਨ, “ਯਕੀਨ ਕਰੋ ਰੱਬ ਦੇ ਫ਼ੈਸਲੇ ਸਾਡੀਆਂ ਖੁਆਹਿਸ਼ਾਂ ਤੋਂ ਬਿਹਤਰ ਹੁੰਦੇ ਹਨ।”
यक़ीन कीजिए “ईश्वर “ के फ़ैसले हमारी ख़्वाहिशों से बेहतर होते हैं ।
— Navjot Singh Sidhu (@sherryontopp) April 9, 2021
ਇਸ ਸਭ ਦੇ ਵਿਚਾਲੇ ਹੁਣ ਇੰਤਜ਼ਾਰ ਹੈ ਕਿ ਸਿੱਧੂ ਕਦੋਂ ਅਤੇ ਕਿਸ ਅਹੁਦੇ ‘ਤੇ ਸਰਕਾਰ ‘ਚ ਵਾਪਸੀ ਕਰਦੇ ਹਨ, ਕਿਉਂਕਿ ਪਹਿਲਾਂ ਵੀ ਕਾਫ਼ੀ ਦੇਰ ਹੋ ਚੁੱਕੀ ਹੈ। ਖੁਦ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੀ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਹਿ ਚੁੱਕੇ ਹਨ ਕਿ ਹੁਣ ਸਿੱਧੂ ਨੂੰ ਜਲਦ ਤੋਂ ਜਲਦ ਕੋਈ ਫ਼ੈਸਲਾ ਲੈਣਾ ਹੀ ਪਏਗਾ। ਹਾਲਾਂਕਿ ਸਿੱਧੂ ਕਹਿੰਦੇ ਹਨ ਕਿ ਉਹਨਾਂ ਨੇ ਮੈਦਾਨ ਕਦੇ ਛੱਡਿਆ ਹੀ ਨਹੀਂ ਸੀ। ਸੋ, ਉਮੀਦ ਹੈ ਨਵਜੋਤ ਸਿੱਧੂ ਜਲਦੀ ਹੀ ਐਕਸ਼ਨ ਮੋਡ ‘ਚ ਨਜ਼ਰ ਆਉਣਗੇ।