ਬਿਓਰੋ। ਕੋਰੋਨਾ ਦੀ ਦੇਸੀ ਦਵਾਈ ਬਣਾਉਣ ਤੋਂ ਬਾਅਦ ਹੁਣ DRDO ਨੇ ਐਂਟੀਬੌਡੀ ਦੀ ਜਾਂਚ ਲਈ ਡਿਪਕੋਵੈਨ(Dipcovan) ਕਿਟ ਤਿਆਰ ਕੀਤੀ ਹੈ। ਇਸ ਕਿਟ ਨਾਲ ਕੋਰੋਨਾ ਖਿਲਾਫ਼ ਐਂਟੀ ਬੌਡੀ ਦਾ ਪਤਾ ਚੱਲੇਗਾ। DRDO ਮੁਤਾਬਕ, ਇਹ ਕਿਟ ਸਰੀਰ ‘ਚ SARS-CoV-2 ਦੇ ਵਾਇਰਸ ਅਤੇ ਇਲ ਨਾਲ ਲੜਨ ਵਾਲੇ ਪ੍ਰੋਟੀਨ ਨਿਊਕਲਿਓ ਕੈਪਸਿਡ(S&N) ਦੋਵਾਂ ਦੀ ਮੌਜੂਦਗੀ ਦਾ ਪਤਾ ਲਗਾ ਸਕਦੀ ਹੈ। ਇਹ ਕਿਟ ਸਿਰਫ਼ 75 ਰੁਪਏ ਦੀ ਕੀਮਤ ‘ਚ ਉਪਲੱਬਧ ਹੋਵੇਗੀ ਅਤੇ ਦਾਅਵਾ ਹੈ ਕਿ 75 ਮਿੰਟਾਂ ‘ਚ ਤੁਹਾਨੂੰ ਰਿਪੋਰਟ ਵੀ ਦੇ ਦੇਵੇਗੀ।
ਜੂਨ ਦੇ ਪਹਿਲੇ ਹਫ਼ਤੇ ਤੋਂ ਮਿਲੇਗੀ ਕਿਟ
ICMR ਨੇ ਅਪ੍ਰੈਲ ‘ਚ ਡਿਪਕੋਵੈਨ ਕਿਟ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਇਸੇ ਮਹੀਨੇ ਡਰੱਗਜ਼ ਕੰਟਰੋਲਰ ਆਫ ਇੰਡੀਆ (DCGI) ਨੇ ਇਸਦੇ ਨਿਰਮਾਣ ਅਤੇ ਬਜ਼ਾਰ ‘ਚ ਵੇਚੇ ਜਾਣ ਨੂੰ ਮਨਜ਼ੂਰੀ ਦਿੱਤੀ ਹੈ। ਜੂਨ ਦੇ ਪਹਿਲੇ ਹਫ਼ਤੇ ‘ਚ ਇਹ ਕਿਟ ਬਜ਼ਾਰ ‘ਚ ਉਪਲੱਬਧ ਹੋ ਸਕਦੀ ਹੈ। ਸ਼ੁਰੂਆਤ ‘ਚ ਹਾਲੇ 100 ਕਿੱਟਾਂ ਹੀ ਉਪਲੱਬਧ ਹੋਣਗੀਆਂ। ਇਸ ਨਾਲ ਕਰੀਬ 10 ਹਜ਼ਾਰ ਲੋਕਾਂ ਦੀ ਜਾਂਚ ਹੋਵੇਗੀ ਅਤੇ ਇਸ ਤੋਂ ਬਾਅਦ ਹਰ ਮਹੀਨੇ 500 ਕਿੱਟਾਂ ਦਾ ਪ੍ਰੋਡਕਸ਼ਨ ਹੋਵੇਗਾ।
1000 ਮਰੀਜ਼ਾਂ ‘ਤੇ ਟ੍ਰਾਇਲ ਤੋਂ ਬਾਅਦ ਹਰੀ ਝੰਡੀ
ਦਿੱਲੀ ਦੇ ਹਸਪਤਾਲਾਂ ‘ਚ ਕਰੀਬ 1000 ਮਰੀਜ਼ਾਂ ‘ਤੇ ਟ੍ਰਾਇਲ ਤੋਂ ਬਾਅਦ ਇਸ ਨੂੰ ਬਜ਼ਾਰ ‘ਚ ਲਿਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਪਿਛਲੇ ਇੱਕ ਸਾਲ ਦੌਰਾਨ ਇਸ ਕਿਟ ਦਾ ਵੱਖ-ਵੱਖ ਪੱਧਰ ‘ਤੇ ਟ੍ਰਾਇਲ ਕੀਤਾ ਗਿਆ ਹੈ। DRDO ਦੇ ਲੈਬ ਡਿਫੈਂਸ ਇੰਸਟੀਚਿਊਟ ਆਫ ਫਿਜ਼ਿਓਲੌਜੀ ਐਂਡ ਅਲਾਈਡ ਸਾਈਂਸੇਸ ਲੈਬੋਰਟਰੀ ਨੇ ਦਿੱਲੀ ਦੀ ਇੱਕ ਨਿੱਜੀ ਕੰਪਨੀ ਵੈਨਗਾਰਡ ਡਾਇਗਨੌਸਟਿਕ ਦੇ ਸਹਿਯੋਗ ਨਾਲ ਇਸ ਕਿਟ ਨੂੰ ਤਿਆਰ ਕੀਤਾ ਹੈ।ਯਾਨੀ ਇਹ ਪੂਰੀ ਤਰ੍ਹਾਂ ਨਾਲ ਦੇਸੀ ਕਿਟ ਹੈ।
DRDO ਨੇ ਦੇਸੀ ਦਵਾਈ ਵੀ ਬਣਾਈ ਹੈ
ਇਸ ਤੋਂ ਪਹਿਲਾਂ ਸੋਮਵਾਰ ਨੂੰ DRDO ਦੀ ਐਂਟੀ ਕੋਰੋਨਾ ਡਰੱਗ 2DG ਨੂੰ ਐਮਰਜੈਂਸੀ ਇਸਤੇਮਾਲ ਲਈ ਰਿਲੀਜ਼ ਕੀਤਾ ਗਿਆ ਸੀ। ਇਹ ਦਵਾਈ ਿੱਕ ਪਾਊਡਰ ਦੇ ਰੂਪ ‘ਚ ਹੈ। ਇਹ ਦਵਾਈ ਸਭ ਤੋਂ ਪਹਿਲਾਂ ਦਿੱਲੀ ਦੇ DRDO ਕੋਵਿਡ ਹਸਪਤਾਲ ‘ਚ ਭਰਤੀ ਮਰੀਜ਼ਾਂ ਨੂੰ ਦਿੱਤੀ ਜਾਵੇਗੀ।