Home Corona 150 ਬੈੱਡਾਂ ਵਾਲੇ ਕੋਵਿਡ ਹਸਪਤਾਲ ਲਈ DSGMC ਨੇ ਖੋਲ੍ਹਿਆ ਖਜ਼ਾਨਾ

150 ਬੈੱਡਾਂ ਵਾਲੇ ਕੋਵਿਡ ਹਸਪਤਾਲ ਲਈ DSGMC ਨੇ ਖੋਲ੍ਹਿਆ ਖਜ਼ਾਨਾ

ਬਿਓਰੋ। ਕੋਰੋਨਾ ਕਾਲ ‘ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਲਗਾਤਾਰ ਲੋਕਾਂ ਦੀਆਂ ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣ ‘ਚ ਰੁੱਝੀ ਹੈ। 500 ਬੈੱਡਾਂ ਦਾ ਕੋਵਿਡ ਹਸਪਤਾਲ ਬਣਾ ਚੁੱਕੀ ਕਮੇਟੀ ਹੁਣ 150 ਬੈੱਡਾਂ ਦਾ ਕੋਵਿਡ ਸੁਪਰ ਸਪੈਸ਼ਿਲਿਟੀ ਹਸਪਤਾਲ ਬਣਾਉਣ ਜਾ ਰਹੀ ਹੈ। ਨਿਜ਼ਾਮੁੱਦੀਨ ਸਥਿਤ ਬਾਲਾਜੀ ਗੁਰਦੁਆਰੇ ‘ਚ ਇਸ ਹਸਪਤਾਲ ਨੂੰ ਰਿਕਾਰਡ 60 ਦਿਨਾਂ ‘ਚ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ।

125 ਬੈੱਡਾਂ ਨਾਲੇ ਹਸਪਤਾਲ ਦੇ ਨਿਰਮਾਣ ਦਾ ਜ਼ਿੰਮਾ ਬੱਚਨ ਸਿੰਘ ਕਾਰ ਸੇਵਾ ਵਾਲਿਆਂ ਨੂੰ ਸੌੰਪਿਆ ਗਿਆ। ਹਸਪਤਾਲ ਦਾ ਨਿਰਮਾਣ ਸਮੇਂ ‘ਤੇ ਪੂਰਾ ਹੋਵੇ, ਇਸਦੇ ਲਈ DSGMC ਨੇ ਆਪਣਾ ਖਜ਼ਾਨਾ ਖੋਲ੍ਹ ਦਿੱਤਾ ਹੈ। ਕਮੇਟੀ ਨੇ ਹਸਪਤਾਲ ਲਈ 20 ਕਿੱਲੋ ਸੋਨਾ-ਚਾਂਦੀ ਦਾਨ ਕੀਤਾ ਹੈ।

ਇਸ ਮੌਕੇ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਸੋਨੇ ਅਤੇ ਚਾਂਦੀ ਦਾ ਕੋਈ ਮੁੱਲ ਨਹੀਂ ਰਿਹਾ, ਬਲਕਿ ਮਨੁੱਖ ਦੀ ਜਾਨ ਬਚਾਉਣਾ ਹੀ ਸਭ ਤੋਂ ਵਧ ਕੀਮਤੀ ਹੈ। ਗੁਰੂ ਸਾਹਿਬਾਨ ਦੇ ਦਰਸਾਏ ਹੋਏ ਮਾਰਗ ‘ਤੇ ਚਲਦੇ ਹੋਏ ਮਨੁੱਖਤਾ ਦੀ ਸੇਵਾ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments