ਬਿਓਰੋ। ਪੰਜਾਬ ਪੁਲਿਸ ਦਾ ਇੱਕ DSP ਜ਼ਿੰਦਗੀ ਤੇ ਮੌਤ ਵਿਚਕਾਰ ਜੰਗ ਲੜ ਰਿਹਾ ਹੈ। DSP ਹਰਜਿੰਦਰ ਸਿੰਘ ਹਾਲ ਹੀ ‘ਚ ਕੋਰੋਨਾ ਨਾਲ ਪੀੜਤ ਹੋਏ ਸਨ ਅਤੇ ਉਹਨਾਂ ਦੇ ਦੋਵੇਂ ਫੇਫੜੇ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਹਨ। ਫਿਲਹਾਲ ਉਹ ਲੁਧਿਆਣਾ ਦੇ CMC ਹਸਪਤਾਲ ‘ਚ ਭਰਤੀ ਹਨ, ਪਰ ਉਹਨਾਂ ਦੀ ਬਿਮਾਰੀ ਦਾ ਇਲਾਜ ਇਥੇ ਸੰਭਵ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ DSP ਦੇ ਫੇਫੜੇ ਬਦਲੇ ਜਾਣੇ ਹਨ ਅਤੇ ਹੈਦਰਾਬਾਦ ‘ਚ ਹੀ ਇਲਾਜ ਮੁਮਕਿਨ ਹੈ। ਪਰ ਇਸ ‘ਤੇ ਜਿੰਨਾ ਖਰਚ ਆਵੇਗਾ, ਉਹ ਪਰਿਵਾਰ ਦੀ ਪਹੁੰਚ ਤੋਂ ਬਾਹਰ ਹੈ। ਇਸ ਸਭ ਦੇ ਵਿਚਾਲੇ ਬਿਮਾਰ DSP ਨੇ ਹਸਪਤਾਲ ਤੋਂ ਹੀ ਮੁੱਖ ਮੰਤਰੀ ਤੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਕਿਹਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਅਨਾਥ ਹੋਣ ਤੋਂ ਬਚਾ ਲਓ। DSP ਦੀ ਇਸ ਭਾਵੁਕ ਅਪੀਲ ਨੇ ਸਾਰਿਆਂ ਦੀਆਂ ਅੱਖਾਂ ਭਿਜਾ ਦਿੱਤੀਆਂ ਹਨ।
DSP ਦੇ ਇਲਾਜ ‘ਤੇ ਕਰੀਬ 70-80 ਲੱਖ ਰੁਪਏ ਦਾ ਖਰਚ ਆਵੇਗਾ, ਜਿਸਦੇ ਲਈ ਪਰਿਵਾਰ ਨੇ ਸੀਐੱਮ ਤੋਂ ਮਦਦ ਮੰਗੀ। ਬੁੱਧਵਾਰ ਨੂੰ ਖੁਦ ਬਿਮਾਰ DSP ਦੀ ਮਾਂ ਅਤੇ 10 ਸਾਲਾ ਬੱਚਾ ਸੀਐੱਮ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਪਹੁੰਚੇ, ਜਿਥੇ ਸੀਐੱਮ ਦੇ OSD ਨੇ ਉਹਨਾਂ ਦੀ ਫਰਿਆਦ ਸੁਣੀ।
ਕੁਝ ਹੀ ਦੇਰ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਮਦਦ ਦਾ ਐਲਾਨ ਕਰ ਦਿੱਤਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਪੁਲਿਸ ਦੇ DSP ਹਰਜਿੰਦਰ ਸਿੰਘ ਦੇ ਇਲਾਜ ਦਾ ਪੂਰਾ ਖਰਚ ਸਰਕਾਰ ਚੁੱਕੇਗੀ।
Punjab CM @capt_amarinder has announced that state govt will bear all expenses for treatment of @PunjabPoliceInd DSP Harjinder Singh, battling multiple organ issues after beating #COVID19. 1/2 pic.twitter.com/CZZfuZZiz3
— Raveen Thukral (@RT_MediaAdvPbCM) June 2, 2021
ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਡਾ. ਕੇ.ਕੇ. ਤਲਵਾਰ ਨੂੰ ਕਿਹਾ ਕਿ ਉਹ ਆਪਣੇ ਮਾਹਰ ਸਾਥੀ ਡਾਕਟਰਾਂ ਦੇ ਨਾਲ ਸਲਾਹ-ਮਸ਼ਵਰਾ ਕਰਨ, ਤਾ ਜੋ DSP ਹਰਜਿੰਦਰ ਸਿੰਘ ਦਾ ਬਿਹਤਰ ਤੋਂ ਬਿਹਤਰ ਤਰੀਕੇ ਨਾਲ ਇਲਾਜ ਹੋ ਸਕੇ।
CM @capt_amarinder has asked Dr KK Talwar to consult with his colleagues at Apollo Ludhiana and KIMS Secunderabad, Telangana, on line of treatment for DSP Harjinder, admitted in SPS Hospital since April 6 2021. 2/2 https://t.co/fzJKSZjtVy
— Raveen Thukral (@RT_MediaAdvPbCM) June 2, 2021
DGP ਨੇ ਕੀਤਾ CM ਦਾ ਧੰਨਵਾਦ
ਮੁੱਖ ਮੰਤਰੀ ਦੇ ਇਸ ਫ਼ੈਸਲੇ ਤੋਂ ਬਾਅਦ ਸੂਬੇ ਦੇ DGP ਦਿਨਕਰ ਗੁਪਤਾ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਟਵੀਟ ਕਰ ਕਿਰਾ, “ਪੰਜਾਬ ਸਰਕਾਰ ਤੇ ਪੰਜਾਬ ਪੁਲਿਸ DSP ਦੇ ਇਲਾਜ ਦਾ ਪੂਰਾ ਖਰਚ ਚੁੱਕੇਗੀ। ਹਰਜਿੰਦਰ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ।”
All expenses on his treatment so far have also been borne by @PunjabGovtIndia & @PunjabPoliceInd , with full support from #SPSHospitalLudhiana
We wish Harjinder a speedy recovery. #Gratitude…2/2— DGP Punjab Police (@DGPPunjabPolice) June 2, 2021