ਨਵੀਂ ਦਿੱਲੀ। ਅੱਜ ਸ਼ਾਮ 6 ਵਜੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਵਿਸਥਾਰ ਹੋਣ ਜਾ ਰਿਹਾ ਹੈ, ਜਿਸ ਦੌਰਾਨ 43 ਸਾਂਸਦ, ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਵਿਸਥਾਰ ਤੋਂ ਪਹਿਲਾਂ ਦਿੱਲੀ ‘ਚ ਹਲਚਲ ਤੇਜ਼ ਹੈ। ਕਈ ਨਵੇਂ ਚਿਹਰੇ ਕੈਬਨਿਟ ‘ਚ ਸ਼ਾਮਲ ਕੀਤੇ ਜਾਣਗੇ, ਜਦਕਿ ਇਸ ਤੋਂ ਪਹਿਲਾਂ ਕਈ ਵੱਡੇ-ਵੱਡਿਆਂ ਦੀ ਛੁੱਟੀ ਵੀ ਕਰ ਦਿੱਤੀ ਗਈ ਹੈ।
ਇਹਨਾਂ ਮੰਤਰੀਆਂ ਦੀ ਹੋਈ ਛੁੱਟੀ
ਮੋਦੀ ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ 12 ਮੰਤਰੀਆਂ ਦੀ ਕੈਬਨਿਟ ‘ਚੋਂ ਛੁੱਟੀ ਕਰ ਦਿੱਤੀ ਗਈ ਹੈ। ਬੁੱਧਵਾਰ ਸਵੇਰ ਤੋਂ ਹੀ ਕੈਬਨਿਟ ਮੰਤਰੀਆਂ ਦੇ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਅਤੇ ਇੱਕ ਤੋਂ ਬਾਅਦ ਇੱਕ 12 ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ, ਜਿਹਨਾਂ ਦੇ ਅਸਤੀਫੇ ਰਾਸ਼ਟਰਪਤੀ ਵੱਲੋਂ ਮਨਜ਼ੂਰ ਵੀ ਕਰ ਲਏ ਗਏ ਹਨ। ਇਹਨਾਂ ‘ਚ ਰਵੀਸ਼ੰਕਰ ਪ੍ਰਸਾਦ, ਪ੍ਰਕਾਸ਼ ਜਾਵੜੇਕਰ, ਡਾ. ਹਰਸ਼ ਵਰਧਨ ਅਤੇ ਰਮੇਸ਼ ਚੰਦਰ ਪੋਖਰਿਆਲ ਵਰਗੇ ਵੱਡੇ ਨਾੰਅ ਵੀ ਸ਼ਾਮਲ ਹਨ। ਜਿਹਨਾਂ ਮੰਤਰੀਆਂ ਦੀ ਕੇਂਦਰੀ ਕੈਬਨਿਟ ‘ਚੋਂ ਛੁੱਟੀ ਹੋਈ ਹੈ, ਉਹ ਇਸ ਤਰ੍ਹਾਂ ਹਨ:-
- ਰਵੀਸ਼ੰਕਰ ਪ੍ਰਸਾਦ, ਕੇਂਦਰੀ ਕਾਨੂੰਨ ਅਤੇ IT ਮੰਤਰੀ
- ਪ੍ਰਕਾਸ਼ ਜਾਵੜੇਕਰ, ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ
- ਡਾ. ਹਰਸ਼ ਵਰਧਨ, ਕੇਂਦਰੀ ਸਿਹਤ ਮੰਤਰੀ
- ਰਮੇਸ਼ ਪੋਖਰਿਆਲ ਨਿਸ਼ੰਕ, ਕੇਂਦਰੀ ਸਿੱਖਿਆ ਮੰਤਰੀ
- ਸੰਤੋਸ਼ ਗੰਗਵਾਰ, ਕੇਂਦਰੀ ਲੇਬਰ ਰਾਜ ਮੰਤਰੀ
- ਰਤਨ ਲਾਲ ਕਟਾਰੀਆ, MOS ਕੇਂਦਰੀ ਜਲ ਸ਼ਕਤੀ ਮੰਤਰਾਲਾ
- ਪ੍ਰਤਾਪ ਸਾਰੰਗੀ, MOS ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਿਭਾਗ
- ਸਦਾਨੰਦ ਗੌੜਾ, ਉਰਵਰਕ ਤੇ ਰਸਾਇਣ ਮੰਤਰੀ
- ਸੰਜੇ ਧੋਤਰੇ, ਕੇਂਦਰੀ ਸਿੱਖਿਆ ਰਾਜ ਮੰਤਰੀ
- ਦੇਬੋਸ਼੍ਰੀ ਚੌਧਰੀ, ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ
- ਬਾਬੁਲ ਸੁਪਰੀਓ, ਵਾਤਾਵਰਣ ਮੰਤਰਾਲੇ ‘ਚ ਜੂਨੀਅਰ ਮੰਤਰੀ
- ਥਾਵਰਚੰਦ ਗਹਿਲੋਤ, ਕੇਂਦਰੀ ਸਮਾਜਿਕ ਨਿਆਂ ਮੰਤਰੀ (ਕਰਨਾਟਕ ਦੇ ਰਾਜਪਾਲ ਲਗਾਏ ਗਏ ਹਨ)।
ਮੋਦੀ ਦੀ ‘ਨਵੀਂ ਟੀਮ’ ਦੇ ਸੰਭਾਵੀ ਚਿਹਰੇ
ਜਾਣਕਾਰੀ ਮੁਤਾਬਕ, ਮੋਦੀ ਕੈਬਨਿਟ ਦੇ ਇਸ ਵਿਸਥਾਰ ‘ਚ 43 ਸਾਂਸਦ, ਮੰਤਰੀ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕਣਗੇ। ਇਹਨਾਂ ‘ਚ ਸ਼ਾਮਲ ਹੋਣ ਵਾਲੇ ਸੰਭਾਵੀ ਚਿਹਰਿਆਂ ਦੇ ਨਾੰਅ ਇਸ ਤਰ੍ਹਾਂ ਹਨ:-
- ਨਰਾਇਣ ਰਾਣੇ
- ਸਰਵਾਨੰਦ ਸੋਨੋਵਾਲ
- ਡਾ. ਵੀਰੇਂਦਰ ਕੁਮਾਰ
- ਜੋਤੀਰਾਦਿਤਿਆ ਸਿੰਧਿਆ
- ਆਰ.ਸੀ.ਪੀ. ਸਿੰਘ
- ਅਸ਼ਵਿਨੀ ਵੈਸ਼ਣਵ
- ਪਸ਼ੂਪਤੀ ਪਾਰਸ
- ਕਿਰਨ ਰਿਜਿਜੂ
- ਆਰ.ਕੇ. ਸਿੰਘ
- ਹਰਦੀਪ ਸਿੰਘ ਪੁਰੀ
- ਮਨਸੁਖ ਮਾਂਡਵੀਆ
- ਭੁਪੇਂਦਰ ਯਾਦਵ
- ਪੁਰਸ਼ੋਤਮ ਰੁਪਾਲਾ
- ਜੀ. ਕਿਸ਼ਨ ਰੇਡੀ
- ਅਨੁਰਾਗ ਠਾਕੁਰ
- ਪੰਕਜ ਚੌਧਰੀ
- ਅਨੁਪ੍ਰਿਆ ਪਟੇਲ
- ਸੱਤਿਆਪਾਲ ਸਿੰਘ ਬਘੇਲ
- ਰਾਜੀਵ ਚੰਦਰਸ਼ੇਖਰ
- ਸ਼ੋਭਾ ਕਾਰੰਦਲਾਜੇ
- ਭਾਨੂ ਪ੍ਰਤਾਪ ਵਰਮਾ
- ਦਰਸ਼ਨ ਵਿਕਰਮ
- ਮੀਨਾਕਸ਼ੀ ਲੇਖੀ
- ਅੰਨਪੂਰਣਾ ਦੇਵੀ
- ਏ. ਨਰਾਇਣਸਵਾਮੀ
- ਕੌਸ਼ਲ ਕਿਸ਼ੋਰ
- ਅਜੇ ਭੱਟ
- ਬੀਐਲ ਵਰਮਾ
- ਅਜੇ ਕੁਮਾਰ
- ਭਾਗਵਤ ਨਾਥ ਖੁਬਾ
- ਕਪਿਲ ਮੋਰਸ਼ੇਵਰ ਪਾਟਿਲ
- ਪ੍ਰਤਿਮਾ ਭੌਮਿਕ
- ਸੁਭਾਸ਼ ਸਰਕਾਰ
- ਭਾਗਵਤ ਕ੍ਰਿਸ਼ਵਾਰਾਓ ਕਰਦ
- ਰਾਜ ਕੁਮਾਰ ਰੰਜਨ ਸਿੰਘ
- ਭਾਰਤੀ ਪ੍ਰਵੀਨ ਪਵਾਰ
- ਬਿਸ਼ਵੇਸਵਰ ਟੁਂਡੂ
- ਸ਼ਾਂਤਨੂ ਠਾਕੁਰ
- ਮੰਜੂਪਾਰਾ ਮਹੇਂਦਰਭਾਈ
- ਦੇਵੂ ਸਿੰਘ ਚੌਹਾਨ
- ਜੌਨ ਬਾਰਲਾ
- ਡਾ. ਐੱਲ. ਮੁਰੂਗਨ
- ਨਿਸਿਥ ਪ੍ਰਾਮਾਣਿਕ
ਇਹਨਾਂ ਮੰਤਰੀਆਂ ਦਾ ਵਧੇਗਾ ਕੱਦ !
ਮੋਦੀ ਕੈਬਨਿਟ 2.0 ‘ਚ ਕਈ ਪੁਰਾਣੇ ਮੰਤਰੀਆਂ ਦਾ ਕੱਦ ਵਧਣ ਜਾ ਰਿਹਾ ਹੈ। ਇਹਨਾਂ ‘ਚ ਜੋ ਚਿਹਰੇ ਸ਼ਾਮਲ ਹਨ, ਉਹ ਹਨ:-
- ਅਨੁਰਾਗ ਠਾਕੁਰ
- ਜੀ. ਕਿਸ਼ਨ ਰੈਡੀ
- ਕਿਰਨ ਰਿਜਿਜੂ
- ਮਨਸੁਖ ਮਾਂਡਵੀਆ
- ਹਰਦੀਪ ਪੁਰੀ
- ਆਰ.ਕੇ. ਸਿੰਘ
- ਪੁਰਸ਼ੋਤਮ ਰੁਪਾਲਾ
ਪਛੜੇ ਵਰਗ ਦਾ ਖਾਸ ਧਿਆਨ
ਖਾਸ ਗੱਲ ਇਹ ਵੀ ਹੈ ਕਿ ਮੋਦੀ ਕੈਬਨਿਟ ‘ਚ ਇਸ ਵਾਰ ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਦਾ ਖਾਸ ਧਿਆਨ ਰੱਖਿਆ ਗਿਆ ਹੈ। ਇਹਨਾਂ ‘ਚ 11 ਮਹਿਲਾਵਾਂ ਵੀ ਸ਼ਾਮਲ ਹਨ।
ਨਵੀਂ ਟੀਮ ‘ਚ 27 ਮੰਤਰੀ ਪਛੜੇ ਵਰਗ, 12 SC, 8 ST ਅਤੇ 5 ਮੰਤਰੀ ਘੱਟ ਗਿਣਤੀ ਭਾਈਚਾਰੇ ਤੋਂ ਹੋਣਗੇ।
ਇਸ ਸਭ ਦੇ ਵਿਚਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸੰਭਾਵੀ ਮੰਤਰੀਆਂ ਨਾਲ ਬੈਠਕ ਵੀ ਕੀਤੀ ਗਈ ਹੈ। ਇਸ ਬੈਠਕ ‘ਚ ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਵੀ ਮੌਜੂਦ ਰਹੇ।
ਵੀਰਵਾਰ ਸ਼ਾਮ ਨੂੰ ਵੀ ਪ੍ਰਧਾਨ ਮੰਤਰੀ ਮੋਦੀ ਨਵੇਂ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਮੋਦੀ ਵੱਲੋਂ ਨਵੇਂ ਮੰਤਰੀਆਂ(ਜੋ ਸਹੁੰ ਚੁੱਕਣਗੇ) ਨੂੰ ਵੀਰਵਾਰ ਸ਼ਾਮ ਚਾਹ ‘ਤੇ ਚਰਚਾ ਲਈ ਸੱਦਾ ਭੇਜਿਆ ਹੈ।