ਬਿਓਰੋ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਕੋਰੋਨਾ ਦੀ ਚਪੇਟ ‘ਚ ਆ ਗਏ ਹਨ। ਉਹਨਾਂ ਨੇ ਖੁਦ ਨੂੰ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ‘ਤੇ ਆਈਸੋਲੇਟ ਕਰ ਲਿਆ ਹੈ। ਭੱਠਲ ਦੇ ਪੁੱਤਰ ਰਾਹੁਲ ਸਿੱਧੂ ਨੇ ਫੇਸਬੁੱਕ ‘ਤੇ ਇਸ ਬਾਰੇ ਜਾਣਕਾਰੀ ਦਿੱਤੀ।
ਆਪਣੀ ਫੇਸਬੁੱਕ ਪੋਸਟ ‘ਚ ਰਾਹੁਲ ਸਿੱਧੂ ਨੇ ਲਿਖਿਆ, “ਮੇਰੇ ਮਾਤਾ ਬੀਬੀ ਭੱਠਲ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਲਈ ਮੈਂ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਆਪਣੇ ਪਰਿਵਾਰ ਨਾਲ ਕੁਝ ਦਿਨਾਂ ਲਈ ਆਈਸੋਲੇਟ ਹੋ ਰਿਹਾ ਹਾਂ। ਜੋ ਵੀ ਸਾਡੇ ਸੰਪਰਕ ‘ਚ ਆਏ ਹਨ, ਉਹ ਆਪਣਾ ਧਿਆਨ ਰੱਖਣ ਅਤੇ ਆਈਸੋਲੇਟ ਹੋ ਜਾਣ। ਤੁਹਾਡੀ ਅਰਦਾਸ ‘ਚ ਬਹੁਤ ਸ਼ਕਤੀ ਹੈ, ਸੋ ਹੋ ਸਕੇ ਤਾਂ ਬੀਬੀ ਭੱਠਲ ਦੀ ਸਿਹਤ ਲਈ ਅਰਦਾਸ ਕਰਨਾ। ਬੀਬੀ ਭੱਠਲ ਦੀ ਜਲਦ ਰਿਕਵਰੀ ਅਤੇ ਸਿਹਤਯਾਬੀ ਲਈ ਰੱਬ ਤੋਂ ਦੁਆ ਮੰਗਿਓ।”