Home CRIME ਫ਼ਿਰੋਜ਼ਪੁਰ 'ਚ ਸਰਹੱਦ ਤੋਂ 31 ਕਿੱਲੋ ਹੈਰੋਇਨ ਬਰਾਮਦ;

ਫ਼ਿਰੋਜ਼ਪੁਰ ‘ਚ ਸਰਹੱਦ ਤੋਂ 31 ਕਿੱਲੋ ਹੈਰੋਇਨ ਬਰਾਮਦ;

ਫ਼ਿਰੋਜ਼ਪੁਰ। ਫ਼ਿਰੋਜ਼ਪੁਰ ‘ਚ BSF ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। BSF ਨੇ 2 ਵੱਖ-ਵੱਖ ਆਪਰੇਸ਼ਨਜ਼ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 31 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਫੜੀ ਗਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ 150 ਕਰੋੜ ਰੁਪਏ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਨਸ਼ੇ ਦੀ ਇਸ ਵੱਡੀ ਖੇਪ ਦੇ ਨਾਲ BSF ਨੇ ਇੱਕ ਤਸਕਰ ਨੂੰ ਵੀ ਕਾਬੂ ਕੀਤਾ ਹੈ।

3 ਮਹੀਨਿਆਂ ‘ਚ ਵੱਡਾ ਐਕਸ਼ਨ

ਸਾਲ 2021 ‘ਚ ਹਾਲੇ ਤੱਕ BSF ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਭਾਰੀ ਮਾਤਰਾ ‘ਚ ਹਥਿਆਰਾਂ ਸਣੇ 155 ਕਿੱਲੋ ਹੈਰੋਇਨ ਬਰਾਮਦ ਕਰ ਚੁੱਕੀ ਹੈ। ਇਸ ਤੋਂ ਇਲਾਵਾ 13 ਤਸਕਰ ਗ੍ਰਿਫ਼ਤਾਰ ਹੋਏ ਹਨ ਅਤੇ 2 ਨੂੰ ਢੇਰ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments