ਬਿਓਰੋ। ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਅਕਸਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਪ੍ਰੋਫੈਸ਼ਨਲ ਦੇ ਨਾਲ-ਨਾਲ ਪਰਸਨਲ ਲਾਈਫ ਦੇ ਪਲ ਵੀ ਫੈਨਜ਼ ਨਾਲ ਸਾਂਝੇ ਕਰਦੇ ਰਹਿੰਦੇ ਹਨ। ਅੱਜਕੱਲ੍ਹ ਗਿੱਪੀ ਆਪਣੇ ਛੋਟੇ ਬੇਟੇ ਗੁਰਬਾਜ਼ ਦੀਆਂ ਤਸਵੀਰਾਂ ਤੇ ਫੋਟੋਜ਼ ਸੋਸ਼ਲ ਮੀਡੀਆ ‘ਤੇ ਖੂਬ ਪੋਸਟ ਕਰਦੇ ਹਨ। ਇਹਨਾਂ ਤਸਵੀਰਾਂ ਤੇ ਵੀਡੀਓਜ਼ ‘ਚ ਗੁਰਬਾਜ਼ ਦੀ ਮਾਸੂਮੀਅਤ ਤੇ ਕਿਊਟ ਜਿਹਾ ਅੰਦਾਜ਼ ਉਹਨਾਂ ਦੇ ਫੈਨਜ਼ ਨੂੰ ਵੀ ਖੂਬ ਚੰਗਾ ਲਗਦਾ ਹੈ।
ਸੋਮਵਾਰ ਨੂੰ ਵੀ ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਗੁਰਬਾਜ਼ ਗਰੇਵਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ। ਇਸ ਵੀਡੀਓ ‘ਚ ਗੁਰਬਾਜ਼ ਆਪਣਾ ਬੜੇ ਹੀ ਕਿਊਟ ਅੰਦਾਜ਼ ‘ਚ ਆਪਣਾ ਫੋਟੋਸ਼ੂਟ ਕਰਵਾ ਰਹੇ ਹਨ। ਇਸ ਵੀਡੀਓ ‘ਚ ਗੁਰਬਾਜ਼ ਦੀ ਫੋਟੋ ਖਿੱਚਣ ਵਾਲਾ ਸ਼ਖਸ ਉਸ ਨੂੰ ਜੋ ਵੀ ਸਮਝਾ ਰਿਹਾ ਹੈ, ਉਸ ਨੂੰ ਗੁਰਬਾਜ਼ ਬੇਹੱਦ ਚੰਗੇ ਤਰੀਕੇ ਨਾਲ ਸਮਝ ਰਹੇ ਹਨ। ਬੱਸ ਇਹੀ ਅੰਦਾਜ਼ ਫੈਨਜ਼ ਨੂੰ ਖੂਬ ਪਸੰਦ ਆਇਆ।
ਸੋਮਵਾਰ ਨੂੰ ਗੁਰਬਾਜ਼ ਦੀਆਂ ਤਸਵੀਰਾਂ ਵੀ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ‘ਅਪਲੋਡ ਕੀਤੀਆਂ, ਜਿਸ ‘ਚ ਉਸ ਬੇਹੱਦ ਹੀ ਮਾਸੂਮ ਤੇ ਕਿਊਟ ਲੱਗ ਰਹੇ ਹਨ। ਨਾਲ ਹੀ ਉਹਨਾਂ ਦੇ ਸਟਾਈਲ ਤੇ ਅਦਾਵਾਂ ‘ਤੇ ਵੀ ਹਰ ਕੋਈ ਕਾਇਲ ਹੋ ਰਿਹਾ ਹੈ।
ਗੁਰਬਾਜ਼ ਗਰੇਵਾਲ ਦੀਆਂ ਇਹਨਾਂ ਤਸਵੀਰਾਂ ਤੇ ਵੀਡੀਓ ਨੂੰ ਵੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੇਸ਼ ਨੂੰ ਜਲਦ ਹੀ ਇੱਕ ਨਵਾਂ ਸਟਾਰ ਜਲਦ ਹੀ ਮਿਲਣ ਜਾ ਰਿਹਾ ਹੈ। ਉਮੀਦ ਹੈ ਜਿਸ ਤਰ੍ਹਾਂ ਉਹ ਆਪਣੇ ਵੀਡੀਓਜ਼ ਤੇ ਫੋਟੋਜ਼ ਜ਼ਰੀਏ ਹੁਣ ਤੋਂ ਹੀ ਫੈਨਜ਼ ਨੂੰ ਐਂਟਰਟੇਨ ਕਰ ਰਹੇ ਹਨ, ਜਲਦ ਹੀ ਔਨ ਸਕਰੀਨ ਵੀ ਇਸੇ ਤਰ੍ਹਾਂ ਦਰਸ਼ਕਾਂ ਦਾ ਮਨੋਰੰਜਨ ਕਰ ਵਾਹਵਾਹੀ ਖੱਟਣਗੇ।