Home CRIME ਵੇਖਿਓ ਕਿਤੇ ਤੁਸੀਂ ਇਹ ਨਕਲੀ ਸ਼ਰਾਬ ਤਾਂ ਨਹੀਂ ਪੀ ਰਹੇ...ਸਾਬਕਾ ਸੀਐੱਮ ਦੇ...

ਵੇਖਿਓ ਕਿਤੇ ਤੁਸੀਂ ਇਹ ਨਕਲੀ ਸ਼ਰਾਬ ਤਾਂ ਨਹੀਂ ਪੀ ਰਹੇ…ਸਾਬਕਾ ਸੀਐੱਮ ਦੇ ਪਿੰਡ ‘ਚ ਫੜੀ ਗਈ ਗੈਰ-ਕਾਨੂੰਨੀ ਫ਼ੈਕਟਰੀ

ਮੁਕਤਸਰ। ਪੰਜਾਬ ‘ਚ ਆਬਕਾਰੀ ਵਿਭਾਗ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਪਿੰਡ ਬਾਦਲ ‘ਚ ਸ਼ਰਾਬ ਦੀ ਗੈਰ-ਕਾਨੂੰਨੀ ਫ਼ੈਕਟਰੀ ਦਾ ਭੰਡਾਫੋੜ ਕੀਤਾ ਹੈ। ਵਿਭਾਗੀ ਅਧਿਕਾਰੀਆਂ ਨੇ ਜਦੋਂ ਇਸ ਫ਼ੈਕਟਰੀ ‘ਤੇ ਅਚਨਚੇਤ ਛਾਪਾ ਮਾਰਿਆ, ਤਾਂ ਇਥੇ ਵੱਖੋ-ਵੱਖਰੇ ਬ੍ਰਾਂਡਾਂ ਦੀ ਨਕਲੀ ਸ਼ਰਾਬ ਤਿਆਰ ਕੀਤੀ ਜਾ ਰਹੀ ਸੀ। ਮੌਕੇ ਤੋਂ ਹੋਲੋਗ੍ਰਾਮ ਅਤੇ ਨਕਲੀ ਸਟਿੱਕਰ ਵੀ ਬਰਾਮਦ ਹੋਏ ਹਨ। ਇਸਦੇ ਨਾਲ ਹੀ ਫ਼ੈਕਟਰੀ ਦੇ ਮੈਨੇਜਰ ਅਤੇ ਇੱਕ ਹੋਰ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਆਬਕਾਰੀ ਵਿਭਾਗ ਦੇ ਜੁਆਇੰਟ ਕਮਿਸ਼ਨਰ ਮੁਤਾਬਕ, ਇਸ ਗੈਰ-ਕਾਨੂੰਨੀ ਫ਼ੈਕਟਰੀ ‘ਚੋਂ ਭਾਰੀ ਮਾਤਰਾ ਵਿੱਚ ਖਾਲੀ ਬੋਤਲਾਂ ਈ ਐਨ ਏ (ਐਕਸਟਰਾ ਨਿਊਟਰਲ ਅਲਕੋਹਲ ) 1500 ਲੀਟਰ ਸ਼ਰਾਬ, ਰਾਇਲ  ਸਟੈਗ,ਇੰਪੀਰੀਅਲ ਬਲਿਉ, ਬਲਿਉ ਲੈਗਸੀ, ਬਲਿਊ ਕੈਟ, ਰਾਇਲ ਸ਼ਾਟ, ਬਿਨਾ ਲੈਵਲ ਤੋਂ ਬੋਤਲਾਂ, ਬਿੱਗ ਬੈਰਿਲ, ਕਰਾਉਨ ਐਂਡ ਬੈਰਿਲ ਸ਼ਰਾਬ ਦੇ ਸਟਿਕਰ, ਹਰਿਆਣਾ, ਸਕਿਮ, ਦਮਨ ਅਤੇ ਦਿਊ ਦੀ ਸ਼ਰਾਬ ਦੇ ਸਟਿਕਰ, ਨਕਲੀ ਹੈਲੋਗ੍ਰਾਮ ਅਤੇ ਭਾਰੀ ਮਾਤਰੀ ਵਿੱਚ ਢੱਕਣ ਵੀ ਬਰਾਮਦ ਕੀਤੇ ਗਏ ਹਨ।

ਬੋਟਲਿੰਗ ਪਲਾਂਟ ਦੀ ਆੜ ‘ਚ ਚੱਲ ਰਿਹਾ ਸੀ ਧੰਦਾ

ਹੋਰ ਜਾਣਕਾਰੀ ਦਿੰਦਿਆ ਜੁਆਇੰਟ ਕਮਿਸ਼ਨਰ ਨੇ ਦੱਸਿਆ ਕਿ ਬਾਦਲ ਪਿੰਡ ਦੇ ਨਜ਼ਦੀਕ ਇਕ ਬੋਟਲਿੰਗ ਪਲਾਟ ਦੀ ਆੜ ਵਿੱਚ ਅਤੇ ਬੋਟਲਿੰਗ ਪਲਾਟ ਦੀ ਮਿਲੀ ਭੁਗਤ ਨਾਲ ਇਹ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ਚਲਾਈ ਜਾ ਰਹੀ ਸੀ। ਉਹਨਾਂ ਦੱਸਿਆ ਕਿ ਇਸ ਫੈਕਟਰੀ ਦੀ ਸ਼ਰਾਬ ਨੂੰ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਵਿੱਚ ਪਾ ਕੇ ਜਾਅਲੀ ਸਟਿਕਰ ਤੇ ਹੈਲੋਗ੍ਰਾਮ ਲਗਾ ਕੇ ਇਹ ਗੈਰ ਕਾਨੂੰਨੀ ਧੰਦਾ ਕੀਤਾ ਜਾ ਰਿਹਾ ਸੀ। ਬਹਿਰਹਾਲ ਇਸ ਮਾਮਲੇ ‘ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵੱਡੇ ਪੱਧਰ ‘ਤੇ ਜਾਂਚ ਕੀਤੀ ਜਾ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

Most Popular

Recent Comments