Home Punjab ਜਿਸ ਨੂੰ ਹਾਈਕੋਰਟ ਨੇ ਪਾਈ ਝਾੜ, ਸਿੱਖ ਜਥੇਬੰਦੀਆਂ ਕਰ ਰਹੀਆਂ ਉਸਦਾ ਸਨਮਾਨ

ਜਿਸ ਨੂੰ ਹਾਈਕੋਰਟ ਨੇ ਪਾਈ ਝਾੜ, ਸਿੱਖ ਜਥੇਬੰਦੀਆਂ ਕਰ ਰਹੀਆਂ ਉਸਦਾ ਸਨਮਾਨ

ਅੰਮ੍ਰਿਤਸਰ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ‘ਚ ਇੱਕ ਨਾੰਅ ਬੇਹੱਦ ਚਰਚਾ ‘ਚ ਹੈ। ਉਹ ਨਾੰਅ ਹੈ ਸਾਬਕਾ IPS ਅਫ਼ਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ। ਬੇਅਦਬੀ ਕੇਸਾਂ ਅਤੇ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ। ਬਕਾਇਦਾ ਉਹਨਾਂ ਦੀ ਜਾਂਚ ੍ਅਤੇ ਨੀਅਤ ‘ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਕੁੰਵਰ ਵਿਜੇ ਪ੍ਰਤਾਪ ਬਾਰੇ ਹਾਈਕੋਰਟ ਨੇ ਕੀ ਕੁਝ ਕਿਹਾ, ਤੁਸੀਂ ਇਸ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋ। 

ਹਾਈਕੋਰਟ ਨੇ ਬੇਸ਼ੱਕ ਕੁੰਵਰ ਵਿਜੇ ਪ੍ਰਤਾਪ ਨੂੰ ਖਰੀ-ਖਰੀ ਸੁਣਾਈ ਹੈ, ਪਰ ਇਸ ਜਾਂਚ ਦੌਰਾਨ ਖੁੱਲ੍ਹ ਕੇ ਸਿਆਸੀ ਬਿਆਨਬਾਜ਼ੀਆਂ ਕਰਨ ਅਤੇ ਜਾਂਚ ਰੱਦ ਹੋਣ ਮਗਰੋਂ ਦਿੱਤੇ ਅਸਤੀਫ਼ੇ ਦੇ ਚਲਦੇ ਉਹ ਸਿੱਖ ਜਥੇਬੰਦੀਆਂ ਦੇ ਚਹੇਤੇ ਬਣ ਗਏ ਹਨ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤਾਂ ਉਹਨਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਜਾ ਰਹੇ ਹਨ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ‘ਚ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ‘ਚ ਦਾਦੂਵਾਲ ਵੱਲੋਂ ਉਹਨਾਂ ਨੂੰ ਗੋਲਡ ਮੈਡਲ ਨਾਲ ਨਵਾਜ਼ਿਆ ਜਾਵੇਗਾ, ਜਿਸਦੇ ਲਈ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਸੱਦਾ ਵੀ ਦਿੱਤਾ ਗਿਆ ਹੈ। ਹਾਲਾਂਕਿ ਕੋਰੋਨਾ ਦੇ ਚਲਦੇ ਸਿੱਖ ਸੰਗਤ ਨੂੰ ਇਕੱਠ ਕਰਨ ਤੋਂ ਮਨਾਹੀ ਕੀਤੀ ਗਈ ਹੈ।

ਇਸ ਸਭ ਦੇ ਵਿਚਾਲੇ ਅੰਮ੍ਰਿਤਸਰ ਤੋਂ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ, ਜਿਸ ‘ਚ ਕੁੰਵਰ ਵਿਜੇ ਪ੍ਰਤਾਪ ਦਾ ਸਨਮਾਨ ਕੀਤਾ ਜਾ ਰਿਹਾ ਹੈ। ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ, ਸ਼ੇਰੇ ਪੰਜਾਬ ਸਵਰਾਜ ਪਾਰਟੀ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਵਿਰਕ, ਪੀ.ਪੀ. ਪਾਰਟੀ ਪੰਜਾਬ ਦੇ ਪ੍ਰਧਾਨ ਰਘਵੰਤ ਸਿੰਘ ਅਤੇ ਅੰਮ੍ਰਿਤਸਰ ਦੇ ਸ਼ਮੀ ਬਾਜਵਾ ਵੱਲੋਂ ਕੁੰਵਰ ਵਿਜੇ ਪ੍ਰਤਾਪ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਉਹਨਾਂ ਕਿਹਾ, “ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਿਆਸੀ ਦਖਲਅੰਦਾਜ਼ੀ ਦੀ ਪਰਵਾਹ ਨਾ ਕਰਦੇ ਹੋਏ ਇੱਕ ਨਿਰਪੱਖ ਜਾਂਚ ਕੀਤੀ ਅਤੇ ਜਾਂਚ ਰੱਦ ਹੋਣ ਤੋਂ ਬਾਅਦ ਦਲੇਰੀ ਵਾਲਾ ਫ਼ੈਸਲਾ ਲੈਂਦਿਆਂ ਸੇਵਾਮੁਕਤੀ ਲੈ ਲਈ। ਇਸੇ ਦੇ ਚਲਦੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ।”

ਸ਼ੁੱਕਰਵਾਰ ਨੂੰ HC ਦੀ ਕਾਪੀਆਂ ਸਾੜਨ ਦਾ ਵੀ ਪ੍ਰੋਗਰਾਮ

ਇਥੇ ਜ਼ਿਕਰੇਖਾਸ ਹੈ ਕਿ ਸ਼ੁੱਕਰਵਾਰ ਨੂੰ ਜਿਥੇ ਦਾਦੂਵਾਲ ਅੰਮ੍ਰਿਤਸਰ ‘ਚ ਕੁੰਵਰ ਵਿਜੇ ਪ੍ਰਤਾਪ ਦਾ ਸਨਮਾਨ ਕਰਨ ਜਾ ਰਹੇ ਹਨ, ਤਾਂ ਕਈ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਨੇ ਕੋਟਕਪੂਰਾ ‘ਚ ਠੀਕ ਉਸੇ ਸਮੇਂ ਹਾਈਕੋਰਟ ਦੇ ਆਦੇਸ਼ ਦੀਆਂ ਕਾਪੀਆਂ ਸਾੜਨ ਦਾ ਵੀ ਪ੍ਰੋਗਰਾਮ ਐਲਾਨਿਆ ਹੈ। ਖਾਸਕਰ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਪੁਲਿਸ ਨੂੰ ਚੁਣੌਤੀ ਦਿੱਤੀ ਹੈ।

 Daduwal to honour kunwar Daduwal to honour kunwar

ਰਣਜੀਤ ਸਿੰਘ ਨੇ ਕਿਹਾ ਕਿ ਉਹ ਕੋਟਕਪੂਰਾ ਦੇ ਉਸੇ ਬੱਤੀਆਂ ਵਾਲੇ ਚੌਂਕ ‘ਚ ਹਾਈਕੋਰਟ ਦੇ ਆਦੇਸ਼ ਦੀਆਂ ਕਾਪੀਆਂ ਸਾੜਨਗੇ, ਜਿਥੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾਈਆਂ ਸਨ। ਉਹਨਾਂ ਕਿਹਾ ਕਿ ਪੁਲਿਸ ‘ਚ ਦਮ ਹੈ, ਤਾਂ ਆ ਕੇ ਫੜ ਲਵੇ।

RELATED ARTICLES

LEAVE A REPLY

Please enter your comment!
Please enter your name here

Most Popular

Recent Comments