ਚੰਡੀਗੜ੍ਹ। ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੇ ਫੈਨਜ਼ ਲਈ ਸੋਮਵਾਰ ਦਾ ਦਿਨ ਇੱਕ ਚੰਗੀ ਖ਼ਬਰ ਲਿਆਇਆ ਹੈ। ਲਹਿੰਦਰ ਦੇ ਘਰ ਦਾ ਕਲੇਸ਼ ਹੁਣ ਸੁਲਝ ਚੁੱਕਿਆ ਹੈ। ਯਾਨੀ ਲਹਿੰਬਰ ਅਤੇ ਉਹਨਾਂ ਦੀ ਪਤਨੀ ਵਿਚਕਾਰ ਸਾਰੇ ਗਿਲੇ-ਸ਼ਿਕਵੇ ਦੂਰ ਕਰ ਚੁੱਕੇ ਹਨ। ਵਿਵਾਦ ਸੁਲਝਣ ਤੋਂ ਬਾਅਦ ਪਤੀ-ਪਤਨੀ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ।
ਪਤਨੀ ਦੇ ਨਾਲ-ਨਾਲ ਲਹਿੰਬਰ ਦੇ ਬੱਚਿਆਂ ਨੂੰ ਵੀ ਆਪਣੇ ਪਿਤਾ ਨਾਲ ਜੋ ਸ਼ਿਕਵੇ ਸਨ, ਉਹ ਦੂਰ ਹੋ ਚੁੱਕੇ ਹਨ। ਪਰਿਵਾਰ ਇੱਕ ਵਾਰ ਫਿਰ ਖੁਸ਼ਹਾਲ ਜ਼ਿੰਦਗੀ ਜੀਉਣ ਦੇ ਰਾਹ ਨਿਕਲ ਪਿਆ ਹੈ।
ਖਾਸ ਗੱਲ ਇਹ ਹੈ ਕਿ ਪਰਿਵਾਰ ‘ਚ ਸੁਲ੍ਹਾ ਕਰਵਾਉਣ ਵਾਲਾ ਹੋਰ ਕਈ ਨਹੀਂ, ਬਲਕਿ ਉਹ ਕਮਿਸ਼ਨ ਹੈ ਜਿਸਦਾ ਕੰਮ ਮਹਿਲਾਵਾਂ ਦੀ ਅਵਾਜ਼ ਚੁੱਕਣਾ ਹੈ- ਯਾਨੀ ਪੰਜਾਬ ਰਾਜ ਮਹਿਲਾ ਕਮਿਸ਼ਨ।
ਹਰ ਵਕਤ ਮਹਿਲਾਵਾਂ ਦੀ ਅਵਾਜ਼ ਚੁੱਕਣ ਵਾਲੇ ਮਹਿਲਾ ਕਮਿਸ਼ਨ ਨੇ ਇਸ ਮਾਮਲੇ ‘ਚ ਲਹਿੰਬਰ ਹੁਸੈਨਪੁਰੀ ਦਾ ਪੱਖ ਪੂਰਿਆ ਹੈ। ਦਰਅਸਲ, ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਲਹਿੰਬਰ ਕਾਫੀ ਹੱਦ ਤੱਕ ਸਹੀ ਸਨ। ਲਹਿੰਬਰ ਦੀਆਂ ਸਾਲੀਆਂ ਕਾਰਨ ਹੀ ਇਹਨਾਂ ਦਾ ਪਰਿਵਾਰ ਖਰਾਬ ਹੋ ਰਿਹਾ ਸੀ, ਇਸ ਲਈ ਮਹਿਲਾ ਕਮਿਸ਼ਨ ਨੇ ਪਰਿਵਾਰ ਨੂੰ ਆਪਣੇ ਰਿਸ਼ਤੇਦਾਰਾਂ ਤੋਂ ਫਿਲਹਾਲ ਦੂਰ ਰਹਿਣ ਲਈ ਕਿਹਾ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਪੂਰਾ ਬਿਆਨ ਇਥੇ ਸੁਣੋ।
ਪਤਨੀ ਨੇ ਲਾਏ ਸਨ ਕੁੱਟਮਾਰ ਦੇ ਇਲਜ਼ਾਮ
ਕਾਬਿਲੇਗੌਰ ਹੈ ਕਿ ਲਹਿੰਬਰ ਹੁਸੈਨਪੁਰੀ ਦੀ ਪਤਨੀ ਅਤੇ ਬੱਚਿਆਂ ਨੇ ਗਾਇਕ ‘ਤੇ ਉਹਨਾਂ ਨਾਲ ਕੁੱਟਮਾਰ ਲਾਏ ਸਨ। ਇਲਜ਼ਾਮ ਲਾਉਣ ਵਾਲਿਆਂ ‘ਚ ਲਹਿੰਬਰ ਦੀ ਸਾਲੀ ਵੀ ਸ਼ਾਮਲ ਸੀ।
ਇੱਕ ਇੰਟਰਵਿਊ ‘ਚ ਲਹਿੰਬਰ ਦੀ ਪਤਨੀ ਨੇ ਗਾਇਕ ਦਾ ਕਿਸੇ ਹੋਰ ਮਹਿਲਾ ਨਾਲ ਅਫੇਅਰ ਹੋਣ ਦੀ ਵੀ ਗੱਲ ਕਹੀ ਸੀ। ਹਾਲਾਂਕਿ ਖੁਦ ਲਹਿੰਬਰ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਖਾਰਜ ਕੀਤਾ ਸੀ ਅਤੇ ਆਪਣੀ ਸਾਲੀ ‘ਤੇ ਘਰ ਖਰਾਬ ਕਰਨ ਦਾ ਇਲਜ਼ਾਮ ਲਾਇਆ ਸੀ।