Home Corona ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰੇ ਪੰਜਾਬੀ ਅਦਾਕਾਰ ਸਤੀਸ਼ ਕੌਲ

ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰੇ ਪੰਜਾਬੀ ਅਦਾਕਾਰ ਸਤੀਸ਼ ਕੌਲ

ਬਿਓਰੋ। ਹਿੰਦੀ ਅਤੇ ਪੰਜਾਬੀ ਦੀਆਂ 300 ਤੋਂ ਵਧ ਫਿਲਮਾਂ ਚ ਅਦਾਕਾਰੀ ਕਰਨ ਵਾਲੇ ਅਦਾਕਾਰ ਸਤੀਸ਼ ਕੌਲ ਕੋਰੋਨਾ ਦੇ ਚਲਦੇ ਜਿੰਦਗੀ ਦੀ ਜੰਗ ਹਾਰ ਗਏ। ਸ਼ਨੀਵਾਰ ਨੂੰ ਉਹਨਾਂ ਨੇ ਲੁਧਿਆਣਾ ਚ ਆਖਰੀ ਸਾਹ ਲਏ। 72 ਸਾਾਲਾ ਸਤੀਸ਼ ਕੌਲ ਪਿਛਲੇ ਕਈ ਦਿਨਾੰ ਤੋੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ‘ਚ ਭਰਤੀ ਸਨ। ਐਤਵਾਰ ਨੂੰ ਲੁਧਿਆਣਾ ‘ਚ ਹੀ ਉਹਨਾੰ ਦਾ ਅਂਤਿਮ ਸਸਕਾਰ ਕੀਤਾ ਜਾਵੇਗਾ।

ਸੀਐਮ ਨੇ ਜਤਾਇਆ ਦੁੱਖ

ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਸਤੀਸ਼ ਕੌਲ ਦੇ ਦੇਹਾੰਤ ਤੇ ਦੁੱਖ ਜਤਾਇਆ ਹੈ। ਉਹਨਾੰ ਕਿਹਾ ਕਿ ਸਤੀਸ਼ ਕੌਲ ਇੱਕ ਬਹੁਮੁਖੀ ਅਦਾਕਾਰ ਸਨ। ਉਹਨਾੰ ਨੇ ਪਂਜਾਬੀ ਸਿਨੇਮਾ, ਕਲਾ ਅਤੇ ਸੱਭਿਆਚਾਰ ਦੇ ਪ੍ਰਚਾਰ ‘ਚ ਮਹੱਤਵਪੂਰਣ ਭੂਮਿਕਾ ਅਦਾ ਕੀਤੀ ਸੀ। ਉਹਨਾੰ ਦੇ ਯੋਗਦਾਨ ਨੂਂ ਹਮੇਸ਼ਾ ਯਾਦ ਰਖਿਆ ਜਾਵੇਗ। ਸੀਐੱਮ ਨੇ ਪਰਿਵਾਰ ਨਾਲ ਹਮਦਰਦੀ ਵੀ ਜਤਾਈ।

ਸੁਖਬੀਰ ਨੇ ਵੀ ਜਤਾਇਆ ਦੁੱਖ

ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਸਤੀਸ਼ ਕੌਲ ਦੇ ਦੇਹਾੰਤ ‘ਤੇ ਦੱਖ ਦਾ ਪ੍ਰਗਟਾਵਾ ਕੀਤਾ ਹੈ। ਇਕ ਅਵਾਰਡ ਸਮਾਰੋਹ ਦੀ ਤਸਵੀਰ ਸ਼ੇਅਰ ਕਰ ਸੁਖਬੀਰ ਨੇ ਟਵਿਟਰ ਤੇ ਲਿਖਿਆ, ਪੰਜਾਬੀ ਫਿਲਮਇੰਡਸਟਰੀ ਦੇ ਪਹਿਲੇ ਸੁਪਰਸਟਾਰ ਮੰਨੇ ਜਾੰਦੇ ਸਤੀਸ਼ ਕੌਲ ਜੀ ਦੇ ਕੋਰੋਨਾ ਕਾਰਨ ਹੋਏ ਦੇਹਾੰਤ ਬਾਰੇ ਜਾਣ ਕੇ ਦੁੱਖ ਹੋਇਆ। ਆਪਣੀ ਕਲਾ ਦੇ ਦਮ ‘ਤੇ ਕਈ ਐਵਾਰਡ ਜਿੱਤਣ ਵਾਲੇ ਉਸ ਅਦਾਕਾਰ ਦੇ ਚਾਹੁਣ ਵਾਲਿਆਂ ਪ੍ਰਤੀ ਮੇਰੀ ਹਮਦਰਦੀ ਹੈ।

ਪੰਜਾਬ ਤੋਂ ਮੁੰਬਈ ਤੱਕ ਦਾ ਸਫ਼ਰ

ਸਤੀਸ਼ ਕੌਲ ਨੇ ਤਕਰੀਬਨ 300 ਹਿੰਦੀ ਅਤੇ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਸੀ। ਕੌਲ ਨੇ ਬੀ.ਆਰ. ਚੋਪੜਾ ਦੇ ਬੇਹੱਦ ਮਸ਼ਹੂਰ ਟੀਵੀ ਸ਼ੋਅ ‘ਮਹਾਂਭਾਰਤ’ ‘ਚ ਦੇਵਰਾਜ ਇੰਦਰ ਦੀ ਭੂਮਿਕਾ ਨਿਭਾਈ ਸੀ, ਜਿਸ ਨਾਲ ਉਹਨਾਂ ਦਾ ਕਾਫ਼ੀ ਨਾਮ ਹੋਇਆ। ਸਤੀਸ਼ ਕੌਲ ਮਸ਼ਹੂਰ ਸੀਰੀਅਲ ‘ਸਰਕਸ’ ਅਤੇ ‘ਵਿਕਰਮ ਬੇਤਾਲ’ ‘ਚ ਵੀ ਵੱਖ-ਵੱਖ ਕਿਰਦਾਰਾਂ ‘ਚ ਨਜ਼ਰ ਆ ਚੁੱਕੇ ਹਨ।

ਵਕਤ ਬਦਲਿਆ, ਹਾਲਾਤ ਬਦਲੇ

ਕਰੀਬ 25 ਸਾਲ ਪਹਿਲਾਂ ਮਾਤਾ-ਪਿਤਾ ਦੇ ਕੈਂਸਰ ਦੇ ਇਲਾਜ ਲਈ ਸਤੀਸ਼ ਕੌਲ ਨੇ ਮੁੰਬਈ ਦੇ ਵਰਸੋਵਾ ‘ਚ ਸਥਿਤ ਆਪਣਾ ਫ਼ਲੈਟ ਢਾਈ ਲੱਖ ਰੁਪਏ ‘ਚ ਵੇਚ ਦਿੱਤਾ ਸੀ। ਬਾਕੀ ਬਚੇ ਪੈਸਿਆਂ ਨਾਲ ਛੋਟੀ ਭੈਣ ਦਾ ਵਿਆਹ ਵੀ ਕਰਵਾਇਆ। ਕੁਝ ਸਾਲ ਪਹਿਲਾਂ ਲੁਧਿਆਣਾ ‘ਚ ਇੱਕ ਐਕਟਿੰਗ ਸਕੂਲ ਵੀ ਪਾਰਟਨਰਸ਼ਿਪ ‘ਚ ਖੋਲ੍ਹਿਆ, ਪਰ ਉਸ ‘ਚ ਵੀ 20 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਝੱਲਣਾ ਪਿਆ।

ਮੁਸ਼ਕਿਲ ਭਰੇ ਆਖਰੀ ਸਾਲ

ਪਿਛਲੇ ਕੁਝ ਸਾਲਾਂ ਤੋਂ ਸਤੀਸ਼ ਕੌਲ ਦੀ ਜ਼ਿੰਦਗੀ ਬਿਮਾਰੀ ਅਤੇ ਆਰਥਿਕ ਤੰਗੀ ‘ਚ ਗੁਜ਼ਰ ਰਹੀ ਸੀ। ਤਕਰੀਬਨ 6 ਸਾਲ ਪਹਿਲਾਂ ਡਿੱਗਣ ਦੀ ਵਜ੍ਹਾ ਨਾਲ ਹਿਪ ਬੋਨ ਫ੍ਰੈਕਚਰ ਦਾ ਸ਼ਿਕਾਰ ਹੋਣ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਦੇ ਹਸਪਤਾਲ ‘ਚ ਭਰਤੀ ਹੋਣਾ ਪਿਆ ਸੀ। ਇਸ ਬਿਮਾਰੀ ਦੀ ਮਾਰ ਨਾਲ ਉਹ ਮਰਨ ਤੱਕ ਉੱਭਰ ਨਹੀਂ ਪਾਏ ਸਨ। ਸਾਲਾਂ ਬਾਅਦ ਵੀ ਉਹ ਠੀਕ ਤਰ੍ਹਾਂ ਨਾਲ ਚੱਲਣ-ਫਿਰਨ ਦੀ ਹਾਲਤ ‘ਚ ਨਹੀਂ ਸਨ। ਲੁਧਿਆਣਾ ‘ਚ ਇੱਕ ਛੋਟੇ ਜਿਹੇ ਮਕਾਨ ‘ਚ ਰਹਿਣ ਲਈ ਮਜਬੂਰ ਸਤੀਸ਼ ਕੌਲ ਨੂੰ ਪਿਛਲੇ ਸਾਲ ਲਾਕਡਾਊਨ ਦੌਰਾਨ ਹਰ ਮਹੀਨੇ ਕਿਰਾਏ ਅਤੇ ਦਵਾਈਆਂ ‘ਚ ਲੱਗਣ ਵਾਲੇ ਪੈਸਿਆਂ ਲਈ ਵੀ ਕਾਫ਼ੀ ਜੱਦੋ-ਜਹਿਦ ਕਰਨੀ ਪੈ ਰਹੀ ਸੀ।

ਸਰਕਾਰੀ ਮਦਦ ਵੀ ਕੰਮ ਨਾ ਆਈ !

ਜਨਵਰੀ 2019 ‘ਚ ਸਤੀਸ਼ ਕੌਲ ਦੀ ਹਾਲਤ ਬਾਰੇ ਪਤਾ ਲੱਗਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਉਹਨਾਂ ਨੂੰ ਮਦਦ ਦਾ ਭਰੋਸਾ ਦਿੱਤਾ ਸੀ। ਬਾਅਦ ‘ਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਖੁਦ ਸਤੀਸ਼ ਕੌਲ ਨੂੰ ਮਿਲਣ ਪਹੁੰਚੇ ਅਤੇ ਸੀਐੱਮ ਵੱਲੋਂ ਸਤੀਸ਼ ਕੌਲ ਨੂੰ 5 ਲੱਖ ਦੀ ਮਦਦ ਦਿੱਤੀ ਗਈ। ਹਾਲਾਂਕਿ ਇਹਨਾਂ ਪੈਸਿਆਂ ਨਾਲ ਵੀ ਸਤੀਸ਼ ਕੌਲ ਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋਈਆਂ।

ਪਤਨੀ ਨੇ ਛੱਡਿਆ, ‘ਫੈਨ’ ਨੇ ਨਿਭਾਇਆ ਸਾਥ

ਦੱਸ ਦਈਏ ਕਿ ਵਿਆਹ ਤੋਂ ਇੱਕ ਸਾਲ ਬਾਅਦ ਹੀ ਸਤੀਸ਼ ਕੌਲ ਦਾ ਪਤਨੀ ਨਾਲ ਤਲਾਕ ਹੋ ਗਿਆ ਸੀ। ਪਤਨੀ ਨੇ ਦੂਜਾ ਵਿਆਹ ਕਰ ਲਿਆ ਅਤੇ ਬੇਟੇ ਨੂੰ ਲੈ ਕੇ ਡਰਬਨ(ਦੱਖਣੀ ਅਫ਼ਰੀਕਾ) ਚਲੀ ਗਈ। ਖੁਦ ਨੂੰ ਸਤੀਸ਼ ਕੌਲ ਦਾ ਫੈਨ ਦੱਸਣ ਵਾਲੀ ਸੱਤਿਆ ਦੇਵੀ ਪਿਛਲੇ 7 ਸਾਲਾਂ ਤੋਂ ਉਹਨਾਂ ਦਾ ਖਿਆਲ ਰੱਖ ਰਹੀ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments